ਨਵੀਂ ਦਿੱਲੀ— ਅਸਾਮ ‘ਚ ਰਾਸ਼ਟਰੀ ਨਾਗਰਿਕ ਰਜਿਸਟਰ ‘ਚ 40 ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਂ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਤ੍ਰਣਮੂਲ ਕਾਂਗਰਸ ਦੇ ਹੰਗਾਮੇ ‘ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਭਾ ‘ਚ ਜਵਾਬ ਦਿੰਦੇ ਹੋਏ ਕਿਹਾ ਕਿ ਗੈਰ-ਕਾਨੂੰਨੀ ਘੁਸਪੈਠੀਆਂ ਦੀ ਪਛਾਣ ਜ਼ਰੂਰੀ ਸੀ। ਸ਼ਾਹ ਨੇ ਕਿਹਾ ਕਿ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਕਿਉਂ ਬਚਾਉਣਾ ਚਾਹੁੰੰਦੇ ਹਨ? ਸ਼ਾਹ ਦੇ ਬਿਆਨ ਦੇ ਬਾਅਦ ਵਿਰੋਧੀ ਦਲਾਂ ਨੇ ਸਦਨ ‘ਚ ਹੰਗਾਮਾ ਕੀਤਾ।ਇਸ ਤੋਂ ਪਹਿਲਾਂ ਸਦਨ ਸ਼ੁਰੂ ਹੁੰਦੇ ਹੀ ਵਿਰੋਧੀ ਦਲਾਂ ਦੇ ਹੰਗਾਮੇ ਦੇ ਚੱਲਦੇ ਸਦਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਦਨ ‘ਚ ਜਵਾਬ ਦੇਣ ਆਏ ਸਨ ਪਰ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ।
ਹਾਲੈਂਡ ਪਾਰਕ ਵਿੱਚ ਹੋਵੇਗਾ ਸਰੀ ਦਾ ਚੌਥਾ ਸੌਕਰ ਫੈਨ ਜ਼ੋਨ
ਵਿਸ਼ਵ ਕੱਪ ਦੇ ਫਾਈਨਲ ਮੈਚਾਂ ਦੀ ਲਾਈਵ ਸਕ੍ਰੀਨਿੰਗ ਨਵੀਂ ਥਾਂ ‘ਤੇ ਹੋਵੇਗੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਐਲਾਨ ਕੀਤਾ ਕਿ ਹਾਲੈਂਡ ਪਾਰਕ ਸਰੀ ਦਾ ਚੌਥਾ


