ਗਾਂਧੀ ਦੀ ਤਸਵੀਰ ਕਰੰਸੀ ਨੋਟਾਂ ਤੋਂ ਹਟਾ ਦਿੱਤੀ ਜਾਏਗੀ, ਗਾਂਧੀ ਦੀ ਫੋਟੋ ਨਾਲ  ਨੁਕਸਾਨ ਹੀ ਹੋਇਆ: ਅਨਿਲ ਵਿੱਜ

ਅੰਬਾਲਾ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਇਹ ਆਖ ਕੇ ਚਰਚਾ ਛੇੜ ਦਿੱਤੀ ਹੈ ਕਿ ਮਹਾਤਮਾ ਗਾਂਧੀ ਦੀ ਤਸਵੀਰ ਨਾਲ ਖਾਦੀ ਦਾ ਕੋਈ ਭਲਾ ਨਹੀਂ ਹੋਇਆ ਤੇ ਇਸ ਕਾਰਨ ਕਰੰਸੀ ਦੀ ਕੀਮਤ ਵੀ ਘਟੀ ਹੈ। ਉਨ੍ਹਾਂ ਦੇ ਇਸ ਬਿਆਨ ਦੇ ਵਿਰੋਧ ਵੀ ਹੋਇਆ। ਵਿੱਜ, ਜੋ ਭਾਜਪਾ ਦੇ ਸੀਨੀਅਰ ਆਗੂ ਹਨ, ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਖਾਦੀ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਕੈਲੰਡਰ ਅਤੇ ਡਾਇਰੀ ਵਿੱਚੋਂ ਗਾਂਧੀ ਦੀ ਤਸਵੀਰ ਹਟਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਲਾਈ ਗਈ ਹੈ। ਉਹ ਇਹ ਵੀ ਕਿਹਾ ਕਿ ਹੌਲੀ-ਹੌਲੀ ਕਰੰਸੀ ਨੋਟਾਂ ਤੋਂ ਵੀ ਗਾਂਧੀ ਦੀ ਤਸਵੀਰ ਹਟਾ ਦਿੱਤੀ ਜਾਵੇਗੀ। ਇਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅੰਬਾਲਾ ਛਾਉਣੀ ਤੋਂ ਪੰਜ ਵਾਰ ਦੇ ਵਿਧਾਇਕ ਨੇ ਕਿਹਾ, “ਖਾਦੀ ਕੋਈ ਗਾਂਧੀ ਜੀ ਦੇ ਨਾਂ ‘ਤੇ ਪੇਟੈਂਟ ਨਹੀਂ ਹੈ। ਗਾਂਧੀ ਦਾ ਨਾਂ ਖਾਦੀ ਨਾਲ ਜੁੜਨ ਪਿੱਛੋਂ ਇਸ ਦੀ ਕਦਰ ਘਟੀ ਹੀ ਹੈ।” ਉਨ੍ਹਾਂ ਕਿਹਾ, “ਜਦੋਂ ਉਨ੍ਹਾਂ ਦੀ ਤਸਵੀਰ ਨੋਟਾਂ ਉਤੇ ਲਾਈ ਗਈ ਤਾਂ ਕਰੰਸੀ ਦੀ ਕੀਮਤ ਘਟ ਗਈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਹੈ ਕਿ ਗਾਂਧੀ ਦੀ ਤਸਵੀਰ ਹਟਾ ਕੇ ਮੋਦੀ ਦੀ ਤਸਵੀਰ ਲਾਈ ਗਈ ਹੈ। ਮੋਦੀ ਇਕ ਵਧੀਆ ਬਰਾਂਡ ਹੈ, ਜਿਸ ਨਾਲ ਖਾਦੀ ਦੀ ਵਿਕਰੀ ਵਧੇਗੀ।”

ਇਸ ਬਿਆਨ ਦੀ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਹ ਬਿਆਨ ਭਾਜਪਾ ‘ਹਾਈ ਕਮਾਂਡ’ ਦੀ ‘ਡੂੰਘੀ ਸਾਜ਼ਿਸ਼’ ਦਾ ਹਿੱਸਾ ਹੈ ਅਤੇ ਮੰਤਰੀ ਆਰਐਸਐਸ ਦੀ ਬੋਲੀ ਬੋਲ ਰਿਹਾ ਹੈ। ਕਾਂਗਰਸ ਨੇ ਵੀ ਕਿਹਾ ਕਿ ‘ਗਾਂਧੀ ਨੂੰ ਮਾਰਿਆ ਜਾ ਸਕਦਾ ਹੈ, ਉਨ੍ਹਾਂ ਦੀਆਂ ਤਸਵੀਰਾਂ ਨੂੰ ਹਟਾਇਆ ਜਾ ਸਕਦਾ ਹੈ ਪਰ ਉਹ ਭਾਰਤ ਦੀ ਆਤਮਾ ਵਿੱਚ ਵੱਸਦੇ’ ਹਨ।

ਬਾਅਦ ਵਿੱਚ ਵਿਜ ਨੇ ਆਪਣਾ ਬਿਆਨ ਟਵੀਟ ‘ਤੇ ਇਹ ਕਹਿ ਕੇ ਵਾਪਸ ਲਿਆ ਕਿ “ਮੈਂ ਇਹ ਬਿਆਨ ਨਿਜੀ ਹੈਸੀਅਤ ਵਿੱਚ ਦਿੱਤਾ ਸੀ। ਇਸ ਕਾਰਨ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੈ ਤਾਂ ਮੈਂ ਬਿਆਨ ਵਾਪਸ ਲੈਂਦਾ ਹਾਂ।”ਵਿਜ ਦੇ ਬਿਆਨ ‘ਤੇ ਪ੍ਰਤੀਕਰਮ ਦਿੰਦੇ ਹੋਏ ਪਾਰਟੀ ਦੇ ਤਰਜਮਾਨ ਸ੍ਰੀਕਾਂਤ ਸ਼ਰਮਾ ਨੇ ਕਿਹਾ, “ਪਾਰਟੀ ਦਾ ਇਸ ਬਿਆਨ ਨਾਲ ਕੋਈ ਸਬੰਧ ਨਹੀਂ ਹੈ।” ਹਰਿਅਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਇਸ ਨੂੰ ਵਿਜ ਦੇ ਨਿਜੀ ਵਿਚਾਰ ਦੱਸਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.