Ad-Time-For-Vacation.png

ਖੈਬਰ ਦੱਰੇ ਨੂੰ ਸਰ ਕਰਨ ਵਾਲਾ ਦੁਨੀਆ ਦਾ ਇਕੱਲਾ ਸੂਰਮਾ ਹਰੀ ਸਿੰਘ ਨਲੂਆ

ਚੰਡੀਗੜ੍ਹ (ਹਰਸ਼ਰਨ ਕੌਰ):- ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੇ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਦਾ ਨਾਂ ਦੁਨੀਆ ਭਰ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਪਹਿਲੇ ਸਥਾਨ ‘ਤੇ ਆਉਂਦਾ ਹੈ। ਪਿਛਲੇ ਸਮੇਂ ਦੌਰਾਨ ਆਸਟ੍ਰੇਲੀਆ ਦੇ ਬਿਲੀਅਨਾਇਰ ਮੈਗਜ਼ੀਨ ਨੇ ਆਪਣੇ ਸਰਵੇ ਵਿੱਚ ਵੀ ਹਰੀ ਸਿੰਘ ਨਲੂਆ ਨੂੰ ਦੁਨੀਆ ਦਾ ਮੋਹਰੀ ਤੇ ਮਹਾਨ ਜੇਤੂ ਜਰਨੈਲ ਐਲਾਨਿਆ ਸੀ, ਚੰਗੇਜ਼ ਖਾਨ, ਸਿਕੰਦਰ ਮਹਾਨ ਸਮੇਤ ਦੁਨੀਆ ਭਰ ਦੇ ਜਰਨੈਲ ਹਰੀ ਸਿੰਘ ਨਲੂਆ ਦੇ ਕੱਦ ਮੂਹਰੇ ਛੋਟੇ ਪੈ ਜਾਂਦੇ ਹਨ। ਕਿਉਂਕਿ ਹਰੀ ਸਿੰਘ ਨਲੂਆ ਹੀ ਦੁਨੀਆ ਦਾ ਉਹ ਸੈਨਾਪਤੀ ਸੀ ਜਿਨਾਂ ਨੇ ਅਫਗਾਨਿਸਤਾਨ ਤੇ ਪਾਕਿਸਤਾਨ ਨੂੰ ਜੋੜਨ ਵਾਲੇ ਖੈਬਰ ਦੱਰੇ ਨੂੰ ਜਿੱਤ ਕੇ ਪਾਰ ਕੀਤਾ।

ਹਰੀ ਸਿੰਘ ਨਲੂਆ ਦਾ ਕਿਰਦਾਰ ਬਹੁਤ ਮਹਾਨ, ਨਿਰਮਲ, ਪਵਿੱਤਰ, ਅਸੂਲਵਾਨ ਤੇ ਸਥਿਰ ਸੀ। ਹਰੀ ਸਿੰਘ ਨਲੂਆ ਦਾ ਜਨਮ 1791 ‘ਚ ਸ. ਗੁਰਦਿਆਲ ਸਿੰਘ ਜੀ ਦੇ ਘਰ ਗੁਜਰਾਂਵਾਲਾ ਵਿਖੇ ਹੋਇਆ। ਆਪਣੇ ਜੀਵਨ ਦੇ ਅੰਤ 1837 ਈਸਵੀ ਤੱਕ ਸਰਦਾਰ ਨਲੂਆ ਸਿੱਖ ਸ਼ਾਸਨ ਕਾਲ ਦੌਰਾਨ ਫੌਜ ਦੇ ਮੁੱਖ ਸੈਨਾਪਤੀ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮਹਾਨ ਸੈਨਾਪਤੀ ਹਰੀ ਸਿੰਘ ਨਲੂਆ ਨੇ ਅਨੇਕਾਂ ਲੜਾਈਆਂ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਬਣਨ ਵਿੱਚ ਵਡਮੁੱਲਾ ਯੋਗਦਾਨ ਪਾਇਆ। ਸਰਦਾਰ ਨਲੂਆ ਨੇ ਅਨੇਕਾਂ ਲੜਾਈਆਂ ਲੜੀਆਂ ਪਰ 1834 ਵਿੱਚ ਪਿਸ਼ਾਵਰ ਤੇ ਕਬਜਾ ਕਰ ਕੇ ਇਸਨੂੰ ਸਿੱਖ ਰਾਜ ਵਿੱਚ ਮਿਲਾਉਣ ਦੀ ਜਿੱਤ ਮਹਾਨ ਹੋ ਨਿਬੜੀ। ਜਿਸਤੋਂ ਦੋ ਸਾਲ ਬਾਅਦ ਖੈਬਰ ਦੱਰੇ ਦੇ ਮੁਹਾਨੇ ਉੱਤੇ ਜਮਰੌਦ ਦਾ ਕਿਲਾ ਬਣਾਕੇ ਉੱਤਰ-ਪੱਛਮ ਤੋਂ ਆਉਂਦੇ ਹਮਲਾਵਰਾਂ ਦਾ ਰਾਹ ਸਦਾ ਲਈ ਬੰਦ ਕਰ ਦਿੱਤਾ ਸੀ।

ਬਿਲੀਅਨਾਇਰ ਮੈਗਜ਼ੀਨ ਦੀ ਸੂਚੀ ਵਿੱਚ ਮੰਗੋਲ ਸ਼ਾਸ਼ਨ ਦੇ ਸੰਸਥਾਪਕ ਚੰਗੇਜ਼ ਖਾਨ ਨੂੰ ਦੂਸਰਾ ਸਥਾਨ ਦਿੱਤਾ ਗਿਆ, ਤੀਸਰੇ ਸਥਾਨ ‘ਤੇ ਸਿਕੰਦਰ ਮਹਾਨ ਨੂੰ ਜਗ੍ਹਾ ਦਿੱਤੀ ਗਈ ਹੈ, ਚੌਥੇ ਸਥਾਨ ‘ਤੇ ਪੂਰਬ ਤੇ ਪੱਛਮ ਰੋਮਨ ਰਾਜ ਦੇ ਸ਼ਾਸ਼ਕ ਅਟੀਲਾ ਦਾ ਹੱਨ ਅਤੇ ਪੰਜਵੇਂ ਸਥਾਨ ‘ਤੇ ਅਫਰੀਕਾ ਤੇ ਯੂਰਪ ‘ਤੇ ਜਿੱਤ ਪ੍ਰਾਪਤ ਕਰਨ ਵਾਲੇ ਰੋਮਨ ਸ਼ਾਸ਼ਕ ਜੂਲੀਅਸ ਸੀਜ਼ਰ ਨੂੰ ਰੱਖਿਆ ਗਿਆ ਹੈ। ਛੇਵੇਂ ਸਥਾਨ ‘ਤੇ ਸਾਇਰਸ ਦਾ ਗ੍ਰੇਟ ਦਾ ਸਥਾਨ ਹੈ, ਸੱਤਵੇਂ ਨੰਬਰ ‘ਤੇ ਸਪੇਨੀ ਸ਼ਾਸ਼ਕ ਫ੍ਰਾਂਸਿਸਕੋ ਪਿਜ਼ਾਰੋ (1471-1541) ਨੂੰ ਰੱਖਿਆ ਗਿਆ ਹੈ, ਜਦਕਿ 7 ਕਰੋੜ ਲੋਕਾਂ ‘ਤੇ ਰਾਜ ਕਰਨ ਵਾਲੇ ਸਾਢੇ ਪੰਜ ਫੁੱਟੇ ਨੈਪੋਲੀਅਨ ਬੋਨਾਪਾਰਟ ਨੂੰ ਸੂਚੀ ਵਿਚ ਅੱਠਵਾਂ ਸਥਾਨ ਦਿੱਤਾ ਗਿਆ ਹੈ। ਨੌਵੇਂ ਸਥਾਨ ‘ਤੇ ਈਸਾ ਦੇ ਜਨਮ ਤੋਂ 200 ਸਾਲ ਪਹਿਲਾਂ ਦੇ ਸ਼ਾਸ਼ਕ ਹਨੀਬਲ ਬਾਰਕਾ ਨੂੰ ਰੱਖਿਆ ਗਿਆ ਹੈ। ਦਸਵੇਂ ਸਥਾਨ ‘ਤੇ ਇਕ ਕਰੋੜ 70 ਲੱਖ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ 14ਵੀਂ ਸਦੀ ਦੇ ਤੁਰਕੀ ਦੇ ਜ਼ਾਲਮ ਸ਼ਾਸ਼ਕ ਤੈਮੂਰ ਨੂੰ ਜਗਾ ਦਿੱਤੀ ਗਈ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਗਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ ਰੂਬਰੂ ਅਤੇ ਸਨਮਾਨ

ਸਰੀ, 9 ਜਨਵਰੀ (ਹਰਦਮ ਮਾਨ)-ਗਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਡਾ. ਰਾਜਿੰਦਰ ਪਾਲ ਸਿੰਘ ਬਰਾੜ ਤੇ ਡਾ. ਚਰਨਜੀਤ ਕੌਰ ਬਰਾੜ ਨਾਲ

ਛੁੱਟੀਆਂ ਦੇ ਮੌਸਮ ਵਿੱਚ ਨਿਸ਼ਕਾਮ ਸੇਵਾ ਕਰਨ ਵਾਲਿਆਂ ਦਾ ਮੇਅਰ ਬਰੈਂਡਾ ਲੌਕ ਵੱਲੋਂ ਧੰਨਵਾਦ

ਸਾਲ ਦੇ ਇਸ ਵਿਸ਼ੇਸ਼ ਸਮੇਂ ‘ਤੇ, ਮੈਂ ਉਨ੍ਹਾਂ ਸਭ ਨਿਰਸਵਾਰਥ ਵਿਅਕਤੀਆਂ ਤੋਂ ਪ੍ਰੇਰਿਤ ਹਾਂ ਜੋ ਆਪਣਾ ਸਮਾਂ, ਊਰਜਾ ਅਤੇ ਸਰੋਤ ਲੋੜਵੰਦਾਂ ਦੀ ਮਦਦ ਲਈ ਸਮਰਪਿਤ ਕਰਦੇ ਹਨ। ਤੁਹਾਡੇ

ਇਸ ਵਾਰ ਸਕੋਸ਼ੀਆਬੈਂਕ ਹਾਕੀ ਡੇਅ ਇਨ ਕੈਨੇਡਾ ਪੰਜਾਬੀ ਦੀ ਮੇਜ਼ਬਾਨੀ ਕਲੋਵਰਡੇਲ ਕਰੇਗਾ

ਸਰੀ, ਬੀ.ਸੀ. –  ਸਿਟੀ ਆਫ਼ ਸਰੀ ਨੂੰ ਇਹ ਐਲਾਨ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਅਤੇ ਮਿਊਜ਼ੀਅਮ ਆਫ਼ ਸਰੀ ਨੂੰ, ਸਕੋਸ਼ੀਆਬੈਂਕ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.