‘ਰਾਬਤਾ’ ਫ਼ਿਲਮ ਲਈ ਦੀਪਿਕਾ ਪਾਦੂਕੋਨ ਨੂੰ ਤਾਂ ਰੋਟੀ ਖਾਣੀ ਵੀ ਭੁੱਲ ਗਈ ਹੈ। ਹੋਮੀ ਅਡਜ਼ਾਨੀਆ ਦੀ ‘ਰਾਬਤਾ’ ਵਾਸਤੇ ਡਿਪੀ ਖ਼ਾਸ ਟ੍ਰੇਨਿੰਗ ਪ੍ਰਾਪਤ ਕਰ ਰਹੀ ਹੈ। ਡਿਪੀ ਟ੍ਰੇਨਿੰਗ ਲਵੇ ਤੇ ਰੌਲਾ ਨਾ ਪਾਵੇ। ਬਿਲਕੁਲ ਰੌਲਾ ਪੈ ਗਿਆ ਹੈ ਕਿਉਂਕਿ ਕੁਮਾਰੀ ਦੀਪਿਕਾ ਦੀ ਇਸ ਟ੍ਰੇਨਿੰਗ ਦਾ ਵੀਡੀਓ ‘ਇੰਸਟਾਗ੍ਰਾਮ’ ਉੱਤੇ ਹੋਮੀ ਨੇ ਹੀ ਪਾ ਦਿੱਤਾ ਹੈ। ਹੋਮੀ ਤੇ ਦੀਪਿਕਾ ਘਿਓ-ਖਿਚੜੀ ਹੋਏ ਇਸ ਵੀਡੀਓ ਵਿਚ ਨਜ਼ਰ ਆਏ ਹਨ। ਸੁਸ਼ਾਂਤ ਸਿੰਘ ਰਾਜਪੂਤ ਨਾਲ ਦੀਪਿਕਾ ‘ਰਾਬਤਾ’ ਵਿਚ ਹੈ ਤੇ ਨਾਲ ਕ੍ਰਿਤੀ ਸੇਨਨ ਵੀ ਹੈ। ਮਤਲਬ ਪੂਰੀ ਖਿੱਚ ਦਾ ਕੇਂਦਰ ਮੈਡਮ ਡਿਪੀ ਹੀ ਹੋਵੇਗੀ। ਸਮਾਂ ਕੱਢ ਕੇ ਆਪਣੀ ਹਾਲੀਵੁੱਡ ਫ਼ਿਲਮ ‘ਐਕਸ ਐਕਸ ਐਕਸ’ ਦੇ ਨਿਰਦੇਸ਼ਕ ਡੀ.ਜੇ. ਕਾਰਸੋ ਨੂੰ ਕਢਾਈ ਵਾਲਾ ਕੁੜਤਾ-ਪਜਾਮਾ ਉਸ ਨੇ ਤੋਹਫ਼ੇ ‘ਚ ਦੇ ਕੇ ‘ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਮੈਂ ਗੀਤ ਵਹਾਂ ਕੇ ਗਾਤਾ ਹੂੰ’ ਦੀ ਰੀਤ ਨਿਭਾਅ ਭਾਰਤੀ ਸੰਸਕ੍ਰਿਤੀ ਦਾ ਮਾਣ ਵਧਾਇਆ ਹੈ। ਦੀਪਿਕਾ ਅਸਲ ਵਿਚ ‘ਬਾਹੂਬਲੀ-2’ ਤੇ ‘ਟਿਊਬਲਾਈਟ’ ਫ਼ਿਲਮਾਂ ਹੱਥੋਂ ਨਿਕਲ ਜਾਣ ਦੀ ਭਰਪਾਈ ਕਰ ਰਹੀ ਹੈ। ਚਿਰੰਜੀਵੀ ਦੀ ਨਵੀਂ ਤੇਲਗੂ ਫ਼ਿਲਮ ਉਸ ਨੂੰ ਮਿਲਣੀ ਵੱਡੀ ਗੱਲ ਹੈ ਤੇ ਦੱਖਣ ‘ਚ ਨੰਬਰ ਵੰਨ ਸੁਪਰ ਹੀਰੋਇਨ ਬਣਨ ਦਾ ਚਾਅ ਵੀ ਉਸ ਨੇ ਪੂਰਾ ਕਰਨਾ ਹੈ।

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.