‘ਸਤਿਆਮੇਵ ਜਯਤੇ’ ਦਾ ਅਗਲਾ ਭਾਗ ਪਾਣੀ ਦੀ ਸਮੱਸਿਆ ਬਾਰੇ ਹੋਵੇਗਾ – ਆਮਿਰ ਖਾਨ
ਲੁਧਿਆਣਾ, (ਪਰਮੇਸ਼ਰ ਸਿੰਘ)- ਨਾਮਵਰ ਫ਼ਿਲਮ ਅਦਾਕਾਰ ਆਮਿਰ ਖਾਨ ਨੇ ਕਿਹਾ ਹੈ ਕਿ ਉਸ ਦੇ ਮਸ਼ਹੂਰ ਟੀ ਵੀ ਲੜੀਵਾਰ ‘ਸਤਿਆਮੇਵ ਜਯਤੇ ‘ ਦਾ ਅਗਲਾ ਭਾਗ ਪਾਣੀ ਦੀ ਸਮੱਸਿਆ ਬਾਰੇ ਹੋਵੇਗਾ। ਸਰਾਭਾ ਤੇ ਲੀਲ਼ਾਂ ਪਿੰਡ ਨੇੜਲੇ ਨਹਿਰੂ ਵਿਸ਼ਰਾਮ ਘਰ ਵਿਖੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਾਣੀ ਮਹਾਰਾਸ਼ਟਰ ਅਤੇ ਪੰਜਾਬ ਸਮੇਤ ਕਈ ਸੂਬਿਆਂ ਵਿਚ ਗੰਭੀਰ ਸਮੱਸਿਆ ਬਣ ਚੁੱਕਾ ਹੈ।
