ਟੋਰਾਂਟੋ, ਕੈਨੇਡਾ ਦੇ ਹਾਊਸ ਆਫ ਕਾਮਨਜ਼ ਨੇ ਕੌਮੀ ਤਰਾਨੇ ਨੂੰ ਲਿੰਗ ਬਰਾਬਰੀ ਵਾਲਾ ਬਣਾਉਣ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। ‘ਓ ਕੈਨੇਡਾ’ ਵਿੱਚ ਤਬਦੀਲੀ ਲਈ ਹਾਲੇ ਵੀ ਸੈਨੇਟ ਦੀ ਮਨਜ਼ੂਰੀ ਦੀ ਲੋੜ ਹੈ। ਇਸ ਬਿੱਲ ਵਿੱਚ ਤਰਾਨੇ ਦੀ ਦੂਜੀ ਲਾਈਨ ਵਿੱਚ ‘ਪੁੱਤਰਾਂ’ ਨੂੰ ਕੱਟ ਕੇ ‘ਅਸੀਂ’ ਕੀਤਾ ਗਿਆ ਹੈ। ਹਾਊਸ ਆਫ ਕਾਮਨਜ਼ ਵਿੱਚ ਕੱਲ੍ਹ ਇਹ ਬਿੱਲ 225-74 ਵੋਟਾਂ ਨਾਲ ਪਾਸ ਹੋਇਆ। ਬਿਮਾਰੀ ਨਾਲ ਜੂਝ ਰਹੇ ਲਿਬਰਲ ਕਾਨੂੰਨਸਾਜ਼ ਮੌਰਿਲ ਬੇਲੈਂਗਰ ਨੇ ਇਸ ਤਬਦੀਲੀ ਲਈ ਪ੍ਰਸਤਾਵ ਰੱਖਿਆ ਸੀ ਅਤੇ ਹੋ ਸਕਦਾ ਹੈ ਕਿ ਉਹ ਇਸ ਨੂੰ ਕਾਨੂੰਨ ਬਣਦਾ ਨਾ ਦੇਖ ਸਕੇ। ਜਦੋਂ ਇਸ ਪ੍ਰਸਤਾਵ ‘ਤੇ ਵੋਟਿੰਗ ਸ਼ੁਰੂ ਹੋਈ ਤਾਂ ਲਿਬਰਲ ਕਾਨੂੰਨਘਾੜੇ ਖੜ੍ਹੇ ਹੋ ਗਏ ਅਤੇ ਬੇਲੈਂਗਰ ਦੀ ਪ੍ਰਸੰਸਾ ਕੀਤੀ। ਸ੍ਰੀ ਬੇਲੈਂਗਰ ਵ੍ਹੀਲਚੇਅਰ ‘ਤੇ ਸਦਨ ਵਿੱਚ ਹਾਜ਼ਰ ਸਨ।
ਸਰੀ ਦੇ ਮੇਅਰ ਸੰਭਾਵੀ ਅਮਰੀਕੀ ਟੈਰਿਫ਼ ਦੇ ਹੱਲ ਲਈ ਬਾਰਡਰ ਮੇਅਰਜ਼ ਗੱਠਜੋੜ ਵਿੱਚ ਸ਼ਾਮਲ ਹੋਏ
ਸਰੀ ਦੇ 20٪ ਤੋਂ ਵੱਧ ਕਾਰੋਬਾਰਾਂ ਦੇ ਅਮਰੀਕਾ ਨਾਲ ਸਿੱਧੇ ਵਪਾਰਕ ਸਬੰਧ ਹਨ, ਜੋ ਹਰ ਸਾਲ ਸਰਹੱਦ ਪਾਰ ਲਗਭੱਗ 2.8 ਬਿਲੀਅਨ ਡਾਲਰ ਵਪਾਰ ਦੀ ਨੁਮਾਇੰਦਗੀ ਕਰਦੇ ਹਨ