ਨਿਊਯਾਰਕ – ਅਲਗ ਰਹਿ ਰਹੀ ਪਤਨੀ ਵੱਲੋਂ ਤਲਾਕ ਦੀ ਮੰਗ ਕਰਨ ‘ਤੇ ਉਸ ਦੀ ਹੱਤਿਆ ਕਰਨ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕੀ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਵਿਅਕਤੀ ਨੂੰ 2011 ‘ਚ ਭਾਰਤ ਤੋਂ ਅਮਰੀਕਾ ਲਿਆਂਦਾ ਗਿਆ ਸੀ। ਸੋਮਵਾਰ ਨੂੰ ਜਿਊਰੀ ਨੇ ਅਵਤਾਰ ਗਰੇਵਾਲ (44) ਨੂੰ ਆਪਣੀ ਪਤਨੀ ਨਵਨੀਤ ਕੌਰ ਦੀ 2007 ‘ਚ ਬਾਥਟਬ ‘ਚ ਗਲਾ ਘੁੱਟ ਕੇ ਹੱਤਿਆ ਕਰਨ ਲਈ ਦੋਸ਼ੀ ਕਰਾਰ ਦਿੱਤਾ। ਉਸ ਨੂੰ 23 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਲੰਬੇ ਸਮੇਂ ਤੱਕ ਰਿਸ਼ਤੇ ‘ਚ ਰਹਿਣ ਤੋਂ ਬਾਅਦ ਦੋਹਾਂ ਨੇ 2005 ‘ਚ ਵਿਆਹ ਕੀਤਾ ਸੀ। ਗਰੇਵਾਲ ਕੈਨੇਡਾ ‘ਚ ਰਹਿੰਦੇ ਸੀ ਜਦਕਿ ਕੌਰ ਵੀਜ਼ਾ ‘ਤੇ ਅਮਰੀਕਾ ‘ਚ ਰਹਿੰਦੀ ਸੀ। ਪਰਿਵਾਰ ਵਾਲਿਆਂ ਨੇ ਅਦਾਲਤ ਨੂੰ ਦੱਸਿਆ ਕਿ ਗਰੇਵਾਲ ਨੇ ਕੌਰ ਨਾਲ ਵਿਆਹ ਕਰਨ ਤੋਂ ਠੀਕ ਬਾਅਦ ਆਪਣਾ ‘ਅਸਲੀ ਚਿਹਰਾ’ ਦਿਖਾਉਣਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਕ ਗਰੇਵਾਲ ਆਪਣੀ ਪਤਨੀ ਦੇ ਬਾਰੇ ‘ਚ ਪਤਾ ਲਾਉਣ ਲਈ ਦਿਨ ‘ਚ ਕਈ ਵਾਰ ਫੋਨ ਕਰਦਾ ਸੀ। ਜਦੋਂ ਫੋਨ ਦਾ ਜਵਾਬ ਨਾ ਮਿਲਦਾ ਤਾਂ ਉਹ ਉਸ ਦੇ ਦਫਤਰ ਅਤੇ ਹੋਰ ਲੋਕਾਂ ਨੂੰ ਫੋਨ ਕਰਦਾ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਬਾਅਦ ਕੌਰ ਨੇ ਗਰੇਵਾਲ ਨੂੰ ਤਲਾਕ ਦੇਣ ਨੂੰ ਆਖਿਆ ਸੀ। ਇਸ ਤੋਂ ਬਾਅਦ ਗਰੇਵਾਲ ਨੇ ਇਸ ਮੁੱਦੇ ‘ਤੇ ਗੱਲਬਾਤ ਕਰਨ ਨੂੰ ਕਿਹਾ ਅਤੇ ਕੈਨੇਡਾ ਤੋਂ ਉਸ ਦੇ ਘਰ ਪਹੁੰਚਿਆ। ਕੌਰ ਨੇ ਘਰ ਪਹੁੰਚਣ ‘ਤੇ ਵੀ ਤਲਾਕ ਦੀ ਆਪਣੀ ਗੱਲ ਦੁਹਰਾਈ ਜਿਸ ਤੋਂ ਬਾਅਦ ਦੋਹਾਂ ‘ਚ ਲੜਾਈ ਹੋਈ। ਇਸ ਤੋਂ ਬਾਅਦ ਗਰੇਵਾਲ ਨੇ ਉਸ ਦੀ ਹੱਤਿਆ ਕਰ ਦਿੱਤੀ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ