ਟੋਰਾਂਟੋ, (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਖੇ ਭਾਰਤ ਦੇ ਕਾਸਲ ਜਨਰਲ ਅਤੇ ਪੈਨੋਰਾਮਾ ਇੰਡੀਆ ਦੀ ਚੇਅਰਪਰਸਨ ਅਨੂ ਸ੍ਰੀ ਵਾਦਸਤਵਾ ਦੀ ਅਗਵਾਈ ‘ਚ ਟੋਰਾਂਟੋ ਵਿਖੇ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਵੱਡਾ ਸਮਾਗਮ ਕਰਵਾਇਆ ਗਿਆ । ਯੰਗ/ਡੰਡਾਸ ਚੁਰੱਸਤੇ ‘ਤੇ ਜਸ਼ਨਾਂ ਲਈ ਸਜਾਈ ਵਿਸ਼ਾਲ ਸਟੇਜ ਤੋਂ ‘ਇੰਡੀਆ ਡੇਅ ਫੈਸਟੀਵਲ ਐਾਡ ਗਰੇਂਡ ਪਰੇਡ’ ਦੀ ਆਰੰਭਤਾ ਸਵੇਰ ਦਸ ਵਜੇ ਹੋਈ ਅਤੇ ਸ਼ਾਮ ਤੱਕ ਗੀਤ-ਸੰਗੀਤ ਨਾਲ ਮਨੋਰੰਜਨ ਦੇ ਪ੍ਰਗੋਰਾਮ ਜਾਰੀ ਰਿਹਾ। ਸ਼ੁਰੂਆਤ ਭਾਰਤ ਦੇ ਰਾਸ਼ਟਰੀ ਗੀਤ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਕਾਸਲ ਜਨਰਲ ਭਾਟੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗਰੈਂਡ ਪਰੇਡ ਵਿੱਚ ਸਭ ਤੋਂ ਅੱਗੇ ਕੈਨੇਡੀਅਨ ਮਿਲਟਰੀ ਬੈਂਡ ਦੀ ਟੀਮ ਸੀ ਅਤੇ ਭਾਰਤੀ ਪਹਿਰਾਵੇ ਵਾਲੇ ਲੋਕਾਂ ਦੀ ਚੋਖੀ ਹਾਜ਼ਰੀ ਦੇਖੀ ਗਈ ।ਬਾਲੀਵੁੱਡ ਤੋਂ ਪੁੱਜੀ ਐਕਟਰ ਨੀਤੂ ਚੰਦਰਾ ਨੇ ਪਰੇਡ ਦੀ ਮਾਰਸ਼ਲ ਵਜੋਂ ਸ਼ਮੂਲੀਅਤ ਕੀਤੀ। ਕਲਾਸੀਕਲ ਡਾਂਸਰ ਡਾ: ਡਿੰਪਲ ਕੌਰ ਨੇ ਵੀ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਅਦਾਕਾਰ ਜਸਪ੍ਰੀਤ ਬਾਜਵਾ, ਕਿੰਜਲ ਚੈਟਰਜੀ ਅਤੇ ਸ਼ੰਬੀਰ ਆਹਲੂਵਾਲੀਆ ਵੀ ਪੇਸ਼ ਹੋਏ ।ਕਲਾਕਾਰਾਂ 25 ਦੇ ਕਰੀਬ ਸੰਗੀਤ ਅਤੇ ਡਾਂਸ ਗਰੁੱਪਾਂ ਨੇ ਵੰਨ-ਸੁਵੰਨੀਆਂ ਭਾਰਤੀ ਕਲਾਵਾਂ ਦੀ ਪੇਸ਼ਕਾਰੀ ਕੀਤੀ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


