ਐਬਟਸਫੋਰਡ, 16 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਸਮਰਲੈਂਡ ਦੇ ਉੱਘੇ ਬਾਗਬਾਨੀ ਕਿਸਾਨ ਰਮੇਸ਼ ਲੇਖੀ ਦੇ ਹੈਸਪਿਲਰ ਰੋਡ ‘ਤੇ ਸਥਿਤ ਰਿਹਾਇਸ਼ੀ ਘਰ ਉੱਪਰ ਅਣਪਛਾਤੇ ਨਸਲਵਾਦੀਆਂ ਨੇ ਵੱਟੇ ਮਾਰ ਕੇ ਘਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਤੇ ਲਾਲ ਸਿਆਹੀ ਨਾਲ ਕੰਧਾਂ ਉੱਪਰ ਮੰਦੀ ਸ਼ਬਦਾਵਲੀ ਵਰਤ ਕੇ ਨਸਲੀ ਫਿਕਰੇ ਲਿਖ ਦਿੱਤੇ, ਜਿਸ ਕਾਰਨ ਪਰਿਵਾਰ ਵਿਚ ਭਾਰੀ ਸਹਿਮ ਤੇ ਡਰ ਪਾਇਆ ਜਾ ਰਿਹਾ ਹੈ | ਜ਼ਿਲ੍ਹਾ ਲੁਧਿਆਣਾ ਦੀ ਰਾਏਕੋਟ ਤਹਿਸੀਲ ਦੇ ਪਿੰਡ ਪੱਖੋਵਾਲ ਦੇ ਜੰਮਪਲ ਰਮੇਸ਼ ਲੇਖੀ ਨੇ ਦੱਸਿਆ ਕਿ ਉਹ ਬੀਤੇ 42 ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ ਤੇ ਇਹ ਘਰ ਉਨ੍ਹਾਂ ਨੇ 1990 ਵਿਚ ਬਣਾਇਆ ਸੀ, ਜਿਸ ਵਿਚ ਉਹ ਤੇ ਉਸ ਦੀ ਪਤਨੀ ਕਿਰਨ ਲੇਖੀ, ਦੋ ਪੁੱਤਰ ਤੇ ਇਕ ਧੀ ਰਹਿੰਦੇ ਹਨ ਤੇ ਉਹ ਸੇਬਾਂ ਤੇ ਚੈਰੀ ਦੇ ਬਾਗਾਂ ਦੀ ਖੇਤੀ ਕਰਦੇ ਹਨ | ਬੀਤੀ ਰਾਤ 10 ਵਜੇ ਕਿਸੇ ਅਣਪਛਾਤੇ ਨੇ ਉਨ੍ਹਾਂ ਦੇ ਘਰ ਉੱਪਰ ਪੱਥਰ ਮਾਰੇ ਤੇ ਨਸਲੀ ਫਿਕਰੇ ਲਿਖ ਕੇ ਫਰਾਰ ਹੋ ਗਏ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਝੰਜੋੜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਨਸਲੀ ਹਮਲਾ ਕਿਸ ਨੇ ਤੇ ਕਿਉਂ ਕੀਤਾ, ਇਹ ਸਮਝ ਤੋਂ ਬਾਹਰ ਹੈ ਕਿਉਂਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ | ਸਮਰਲੈਂਡ ਪੁਲਿਸ ਦੇ ਬੁਲਾਰੇ ਸਾਰਜੈਂਟ ਡੇਵਿਡ ਪਰੈਸਨ ਨੇ ਦੱਸਿਆ ਕਿ ਪੁਲਿਸ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ | ਸਮਰਲੈਂਡ ਦੀ ਮੇਅਰ ਟੋਨੀ ਬੂਟ ਨੇ ਰਮੇਸ਼ ਲੇਖੀ ਦੇ ਘਰ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਸ਼ਹਿਰ ਦਾ ਹਰ ਨਾਗਰਿਕ ਲੇਖੀ ਪਰਿਵਾਰ ਨਾਲ ਡਟ ਕੇ ਖੜ੍ਹਾ ਹੈ ਤੇ ਇੱਥੇ ਨਸਲਵਾਦ ਲਈ ਕੋਈ ਥਾਂ ਨਹੀਂ ਹੈ |

An inspirational farmer for direct seeded rice – S. Gurjit Singh Khosa
By Anand Gautam, Gurjant S Aulakh and Munish Kumar Krishi Vigyan Kendra, Ferozepur A Punjabi song, Mitra’s Na Chalda …… fits perfectly for Farmer of