ਕੈਨੇਡਾ ‘ਚ ਅਬੋਹਰ ਦੇ ਗੁਨਿੰਦਰ ਨੇ ਰਚਿਆ ਇਤਿਹਾਸ

ਅਬੋਹਰ, (ਹਮਦਰਦ) : ਸੁੰਦਰ ਨਗਰੀ ਨਿਵਾਸੀ ਗੁਨਿੰਦਰ ਸਿੰਘ ਨੇ ਅਪਣੇ ਗੁਣਾਂ ਦੇ ਆਧਾਰ ‘ਤੇ ਸਿਰਫ ਵੀਹ ਸਾਲ ਦੀ ਉਮਰ ਵਿਚ ਕੈਨੇਡਾ ਵਿਚ ਇÎਤਿਹਾਸ ਰਚ ਦਿੱਤਾ ਹੈ। ਗੁਨਿੰਦਰ ਨੇ ਲੰਗਾਰਾ ਕਾਲਜ, ਵੈਨਕੂਵਰ ਦੇ ਥੀਏਟਰ ਵਿਭਾਗ ਵਿਚ ਕੜੇ ਮੁਕਾਬਲੇ ਤੋਂ ਬਾਅਦ ਐਂਟਰੀ ਹਾਸਲ ਕਰ ਲਈ ਹੈ। ਸਟੂਡੀਓ-58 ਦੀ ਕਲਾ ਨਿਦੇਸ਼ਿਕਾ ਕੈਥਰੀਨ ਸ਼ਾਅ ਦਾ ਕਹਿਣਾ ਹੈ ਕਿ ਗੁਨਿੰਦਰ ਇਸ ਕਾਲਜ ਦੇ 51 ਸਾਲਾ ਇਤਿਹਾਸ ਵਿਚ ਆਡੀਸ਼ਨ ਦੇ ਆਧਾਰ ‘ਤੇ ਐਂਟਰੀ ਪਾਉਣ ਵਾਲੇ ਪਹਿਲੇ ਭਾਰਤੀ ਹਨ।

ਪੰਜਾਬ ਐਂਡ ਸਿੰਧ ਬੈਂਕ ਨਵੀਂ ਮੰਡੀ ਸ਼ਾਖਾ ਦੇ ਪ੍ਰਬੰਧਕ ਐਸਪੀ ਸਿੰਘ ਦੇ ਬੇਟੇ ਗੁਨਿੰਦਰ ਸਿੰਘ ਨੇ ਅਪਣੀ ਇਸ ਉਪਲਬਧੀ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਥਾਨਕ ਅੰਜਪਸ਼ਨ ਕਾਨਵੈਂਟ ਸਕੂਲ ਤੋਂ ਮੁਢਲੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਸ ਨੇ ਮੈਟ੍ਰਿਕ ਦੀ ਪੜ੍ਹਾਈ ਦੇਲਈ ਯਾਦਵਿੰਦਰਾ ਪਬਲਿਕ ਸਕੂਲ ਮੋਹਾਲੀ ਤੋਂ ਚੁਣਿਆ। ਉਥੋਂ ਪਰਤ ਕੇ ਡੀਏਵੀ ਕਾਲਜ ਅਬੋਹਰ ਤੋਂ ਸੀਨੀਅਰ ਸੈਕੰਡਰੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਚ ਸਿੱਖਿਆ ਦੇ ਲਈ ਉਸ ਨੂੰ ਕੈਨੇਡਾ ਭੇਜਿਆ ਗਿਆ ਜਿੱਥੇ ਮੈਡੀਕਲ ਡਿਗਰੀ ਦੇ ਲਈ ਦੋ ਸਮੈਸਟਰਾਂ ਤੱਕ ਪੜ੍ਹਾਈ ਕੀਤੀ। ਗੁਨਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਰੰਗਮੰਚ ਦਾ ਲਗਾਅ ਸੀ ਅਤੇ ਇਸੇ ਨੇ ਉਸੇਲੰਗਾਰਾ ਕਾਲਜ ਦੇ ਸਟੂਡੀਓ-58 ਵਿਚ ਐਂਟਰੀ ਪਾਉਣ ਦੇ ਲਈ ਪ੍ਰੇਰਤ ਕੀਤਾ।

ਲੰਗਾਰਾ ਕਾਲਜ ਦੇ ਸਟੂਡੀਓ-58 ਵਿਚ ਬੈਚਲਰ ਪਰਫਾਰਮਿੰਗ ਆਰਟਸ ਦੇ ਤਿੰਨ ਸਾਲਾ ਕੋਰਸ ਵਿਚ ਐਂਟਰੀ ਦੇ ਲਈ ਦੁਨੀਆ ਭਰ ਦੇ 400 ਬਿਨੈਕਾਰਾਂ ਨੇ ਆਡੀਸ਼ਨ ਦਿੱਤਾ। ਇਨ੍ਹਾਂ ਵਿਚੋਂ ਸਿਰਫ 16 ਵਿਦਿਆਰਥੀਆਂ ਦਾ ਚੋਣ ਕੀਤੀ ਜਾਣੀ ਸੀ। ਇਸ ਟੈਸਟ ਵਿਚ ਗੁਨਿੰਦਰ ਸਿੰਘ ਨੇ ਪਹਿਲੇ ਅੰਤਰਰਾਸ਼ਟਰੀ ਗੈਰ ਪਰਵਾਸੀ ਵਿਦਿਆਰਥੀ ਦੇ ਤੌਰ ‘ਤੇ ਸਫਲਤਾ ਹਾਸਲ ਕੀਤੀ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.