Ad-Time-For-Vacation.png

ਕੈਨੇਡਾ ਅਤੇ ਭਾਰਤ ਦੇ ਸੰਬੰਧਾਂ ਨੂੰ ਸੁਧਾਰਨ ਚ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਹਵਾਈ ਉਡਾਣਾਂ ਸਾਜਗਾਰ ਹੋ ਸਕਦੀਆਂ ਹਨ ?

ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨੂੰ ਕੈਨੇਡਾ ਚ ਚੰਗੇ ਭਵਿੱਖ ਲਈ ਆਇਆ 125 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਪਰ ਇਤਨਾਂ ਸਮਾਂ ਬੀਤਣ ਤੋਂ ਬਾਅਦ ਵੀ ਪੰਜਾਬੀਆਂ ਦਾ ਮੋਹ ਪੰਜਾਬ ਅਤੇ ਭਾਰਤ ਲਈ ਨਹੀਂ ਘਟਿਆ। ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਦੇਸ਼ ਦੀ ਰੱਖਿਆ ਵਾਸਤੇ ਕੁਰਬਾਨੀਆਂ ਦੇਣ ਵਾਲੇ ਪੰਜਾਬੀ ਸਿੱਖ ਸੂਰਮਿਆਂ ਦੀ ਔਲਾਦ ਅੱਜ ਵੀ ਆਪਣੇ ਵਤਨ ਨੂੰ ਬਹੁਤ ਪਿਆਰ ਕਰਦੀ ਹੈ, ਬੇਸ਼ੱਕ ਓਹ ਕੈਨੇਡਾ ਵਿੱਚ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ। ਜਿਸ ਕਰਕੇ ਹਰ ਸਾਲ ਛੁੱਟੀਆਂ ਵਿੱਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਮਿਲਣ ਅਤੇ ਉਹਨਾਂ ਦੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਹਾਜ਼ਰ ਹੋ ਕੇ ਮਾਣ ਮਹਿਸੂਸ ਕਰਦੇ ਹਨ ਅਤੇ ਹਜ਼ਾਰਾਂ ਡਾਲਰ ਖਰਚ ਕਰਕੇ ਵਾਪਸ ਆਉਂਦੇ ਹਨ। ਇਸ ਤਰ੍ਹਾਂ ਭਾਰਤ ਨੂੰ ਜਿੱਥੇ ਹਜ਼ਾਰਾਂ ਡਾਲਰ ਵਿਦੇਸ਼ੀ ਮੁਦਰਾ ਦੇ ਰੂਪ ਵਿੱਚ ਮਿਲਦੇ ਹਨ, ਉੱਥੇ ਹੀ ਹਜ਼ਾਰਾਂ ਟੈਕਸੀ ਡਰਾਈਵਰਾਂ ਨੂੰ, ਘਰੇਲੂ ਕੰਮ ਕਰਨ ਵਾਲਿਆਂ ਨੂੰ, ਦੁਕਾਨਦਾਰਾਂ ਨੂੰ ਵੀ ਲਾਭ ਹੁੰਦਾ ਹੈ।
ਪਰ ਇੱਕ ਗੱਲ ਹਮੇਸ਼ਾ ਦੁਖਦਾਈ ਹੈ ਕਿ ਲਗਭਗ 11,000 ਕਿਲੋਮੀਟਰ ਦਾ ਸਫ਼ਰ ਜੋ ਵੈਨਕੂਵਰ ਤੋਂ ਲੁਧਿਆਣਾ ਤੱਕ ਹੈ, ਵਾਸਤੇ ਕੋਈ ਸਿੱਧੀ ਉਡਾਣ ਨਹੀਂ ਹੈ ਜਦ ਕਿ ਪੰਜਾਬ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ 2 ਅੰਤਰਰਾਸ਼ਟਰੀ ਹਵਾਈ ਅੱਡੇ ਮੌਜੂਦ ਹਨ। ਪਰ ਇਹਨਾਂ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਪੰਜਾਬ ਦੇ ਉੱਪਰ ਦੀ ਲੰਘ ਕੇ ਦਿੱਲੀ ਤੋਂ ਵਾਪਸ ਪੰਜਾਬ ਆਉਣਾ ਪੈਂਦਾ ਹੈ? ਜੋ ਕਿ “ਜੱਗੋ ਤੇਰਵੀਂ ਗੱਲ ਲਗਦੀ ਹੈ” ।
ਸੋਚਣ ਵਾਲੀ ਗੱਲ ਹੈ ਕਿ ਕਦੇ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿ ਦਿੱਲੀ ਜੋ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਹੈ, ਟਰੈਫਿਕ ਦੀ ਸਮੱਸਿਆ ਨਾਲ ਜੂਝ ਰਿਹਾ ਹੈ, ਦਾ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ ? ਜੇਕਰ ਹਜਾਰਾਂ ਪ੍ਰਵਾਸੀ ਜੋ ਪੰਜਾਬ ਤੋਂ ਦਿੱਲੀ ਅਤੇ ਵਿਦੇਸ਼ਾਂ ਤੋਂ ਦਿੱਲੀ ਜਹਾਜ਼ ਚੋਂ ਉਤਰ ਕੇ ਪੰਜਾਬ ਨੂੰ ਜਾਂਦੇ ਹਨ, ਨੂੰ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਚੰਡੀਗੜ੍ਹ ਦੇ ਹਵਾਈ ਅੱਡਿਆਂ ਤੇ ਹੀ ਉਤਰਨ ਚੜ੍ਹਨ ਦੀ ਸਹੂਲਤ ਦੇ ਦਿੱਤੀ ਜਾਵੇ? ਸਾਡੀ ਸੰਸਥਾ Association of NRI Pensioners Abroad-BC(ANRIPA-BC) ਵਲੋਂ ਹਜਾਰਾਂ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਪਰ ਭਾਰਤ ਸਰਕਾਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਨੂੰ ਕੈਨੇਡਾ ਤੋਂ ਸਿੱਧੀਆਂ ਉਡਾਣਾਂ ਵਾਲੀ ਸੂਚੀ ਵਿੱਚੋਂ ਬਾਹਰ ਕੱਢ ਰੱਖਿਆ ਹੈ !
ਸੂਚਨਾ ਮਿਲੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ 15 ਜੂਨ ਨੂੰ ਕੈਨੇਡਾ ਦੌਰੇ ’ਤੇ ਆ ਰਹੇ ਹਨ। ਜੇਕਰ ਓਹ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਕੈਨੇਡਾ ਤੋਂ ਪੰਜਾਬ ਨੂੰ ਸਿੱਧੀਆਂ ਉਡਾਣਾਂ ਦੀ ਘੋਸ਼ਣਾ ਕਰ ਦਿੰਦੇ ਹਨ, ਤਾਂ ਇਸ ਦਾ ਲਾਭ ਦੋਹਾਂ ਪਾਸਿਆਂ ’ਤੇ ਹੋ ਸਕਦਾ ਹੈ—ਇੱਕ ਤਾ ਪਰਵਾਸੀਆਂ ਨੂੰ ਸਫ਼ਰ ਆਰਾਮ ਨਾਲ ਕਰਨ ਦੀ ਸਹੂਲਤ ਮਿਲੇਗੀ ਅਤੇ ਦੂਜੇ ਪਾਸੇ ਭਾਰਤ-ਕੈਨੇਡਾ ਰਿਸ਼ਤਿਆਂ ਵਿੱਚ ਨਵਾਂ ਸਾਥ ਮਿਲੇਗਾ।
ਸਵਾਲ ਸਿਰਫ਼ ਉਡਾਣਾਂ ਦਾ ਨਹੀਂ, ਭਾਵਨਾ ਅਤੇ ਭਰੋਸੇ ਦਾ ਹੈ। ਜੇ ਭਾਜਪਾ ਦੇ ਨੇਤਾਵਾਂ ਨੂੰ ਇਹ ਗੱਲ ਸਮਝਾਈ ਜਾਵੇ ਕਿ: “ਜੇ NRI ਦਾ ਦਿਲ ਜਿੱਤ ਲਿਆ, ਤਾਂ ਪੰਜਾਬ ਜਿੱਤ ਲਿਆ।”
ਤਾਂ ਇਹ ਵੱਡਾ ਰਾਜਨੀਤਿਕ ਲਾਭ ਸਾਬਤ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਨੇ ਇਹ ਗੱਲ ਹਕੀਕਤ ਬਣਾਕੇ ਵਿਖਾ ਦਿੱਤੀ—ਉਹਨਾਂ ਨੇ ਬਿਨਾਂ ਵੱਡੀਆਂ ਕੋਸ਼ਿਸ਼ਾਂ ਦੇ ਵੀ ਪੰਜਾਬ ਵਿੱਚ ਸਰਕਾਰ ਬਣਾਈ।

ਭਾਜਪਾ ਕੋਲ ਤਾਂ ਕੇਂਦਰ ਸਰਕਾਰ ਦੀ ਪੂਰੀ ਤਾਕਤ ਹੈ। ਜੇ ਭਾਰਤ ਸਰਕਾਰ ਵਲੋਂ ਵੈਨਕੂਵਰ ਅਤੇ ਟੋਰਾਂਟੋ ਤੋਂ ਸਿੱਧੀਆਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਉਡਾਣਾਂ ਸ਼ੁਰੂ ਕਰਵਾਈਆਂ ਜਾਂ,
ਤਾਂ ਇਹ ਕੇਵਲ ਐਨ ਆਰ ਆਈ (ਪਰਵਾਸੀਆਂ) ਭਾਈਚਾਰੇ ਲਈ ਹੀ ਲਾਭਕਾਰੀ ਨਹੀਂ ਹੋਵੇਗਾ, ਸਗੋਂ ਭਾਜਪਾ ਨੂੰ ਪੰਜਾਬ ਵਿੱਚ ਰਾਜਨੀਤਿਕ ਤੌਰ ’ਤੇ ਵੀ ਵੱਡਾ ਫਾਇਦਾ ਹੋ ਸਕਦਾ ਹੈ।

ਉਮੀਦ ਹੈ ਕਿ ਇਹ ਸੁਨਹਿਰੀ ਮੌਕਾ ਮੋਦੀ ਜੀ ਹੱਥੋਂ ਨਹੀ ਜਾਣ ਦੇਣਗੇ?

ਤੁਹਾਡਾ ਸਦਾ ਆਭਾਰੀ,
ਜਗਰੂਪ ਸਿੰਘ

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.