Ad-Time-For-Vacation.png

ਕੇਜਰੀਵਾਲ ਦੇ ਮੁਆਫ਼ੀਨਾਮੇ ਪਿੱਛੋਂ ਜੇਤਲੀ ਮਾਣਹਾਨੀ ਕੇਸ ਵਾਪਸ ਲੈਣ ਲਈ ਰਾਜ਼ੀ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਦਾਇਰ ਫ਼ੌਜਦਾਰੀ ਮਾਣਹਾਨੀ ਦਾ ਕੇਸ ਵਾਪਸ ਲੈਣ ਲਈ ਸਹਿਮਤੀ ਦੇ ਦਿੱਤੀ ਹੈ। ਇਸ ਤਹਿਤ ਅੱਜ ਦੋਵੇਂ ਆਗੂਆਂ ਦੇ ਵਕੀਲਾਂ ਨੇ ਦਿੱਲੀ ਦੀ ਅਦਾਲਤ ਵਿੱਚ ਸਾਂਝੀ ਅਰਜ਼ੀ ਦਾਖ਼ਲ ਕਰਦਿਆਂ ਦਿੱਲੀ ਕ੍ਰਿਕਟ ਕਲੱਬ ਐਸੋਸੀਏਸ਼ਨ (ਡੀਡੀਸੀਏ) ਨਾਲ ਜੁੜਿਆ ਮਾਣਹਾਨੀ ਦਾ ਇਹ ਕੇਸ ਅਦਾਲਤ ਤੋਂ ਬਾਹਰ ਆਪਸੀ ਰਜ਼ਾਮੰਦੀ ਤਹਿਤ ਨਿਬੇਡ਼ਨ ਦੀ ਅਪੀਲ ਕੀਤੀ ਹੈ। ਵਧੀਕ ਮੁੱਖ ਮੈਟਰੋਪੌਲਿਟਨ ਮੈਜਿਸਟਰੇਟ ਸਮਰ ਵਿਸ਼ਾਲਵ ਦੀ ਅਦਾਲਤ ਮੰਗਲਵਾਰ ਨੂੰ ਇਸ ਅਰਜ਼ੀ ਉਪਰ ਸੁਣਵਾਈ ਕਰੇਗੀ।
ਦੋਵਾਂ ਆਗੂਆਂ ਨੇ ਜੱਜ ਨੂੰ ਆਪਸੀ ਰਜ਼ਾਮੰਦੀ ਨਾਲ ਮਾਮਲਾ ਨਿਬੇਡ਼ਨ ਦੀ ਗੱਲ ਆਖੀ ਹੈ। ਇਸ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪਾਰਟੀ ਦੇ ਹੋਰ ਆਗੂਆਂ ਸੰਜੇ ਸਿੰਘ, ਆਸ਼ੂਤੋਸ਼, ਦੀਪਕ ਵਾਜਪਾਈ ਤੇ ਰਾਘਵ ਚੱਢਾ ਆਦਿ ਨੇ ਸ੍ਰੀ ਜੇਤਲੀ ਤੋਂ ਮੁਆਫ਼ੀ ਮੰਗ ਲਈ ਸੀ।  ‘ਆਪ’ ਆਗੂਆਂ ਨੇ ਦੋਸ਼ ਲਾੲੇ ਸਨ ਕਿ ਡੀਡੀਸੀਏ ਦੇ ਮੁਖੀ ਵਜੋਂ ਸ੍ਰੀ ਜੇਤਲੀ ਦੇ ਕਾਰਜਕਾਲ ਦੌਰਾਨ ਇਸ ਖੇਡ ਸੰਸਥਾ ਵਿੱਚ ਭਾਰੀ ਭ੍ਰਿਸ਼ਟਾਚਾਰ ਹੋਇਆ ਸੀ। ਸ੍ਰੀ ਜੇਤਲੀ ਨੇ ਇਸ ਕਾਰਨ ਸ੍ਰੀ ਕੇਜਰੀਵਾਲ, ਸੰਜੇ ਸਿੰਘ, ਸ੍ਰੀ ਚੱਢਾ, ਆਸ਼ੂਤੋਸ਼, ਸ੍ਰੀ ਵਾਜਪਾਈ ਤੇ ਕੁਮਾਰ ਵਿਸ਼ਵਾਸ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਸੀ।
ਪਿਛਲੇ ਸਮੇਂ ਤੋਂ ‘ਆਪ’ ਤੋਂ ਦੂਰ ਚੱਲ ਰਹੇ ਡਾ. ਕੁਮਾਰ ਵਿਸ਼ਵਾਸ ਨੇ ਹਾਲੇ ਸ੍ਰੀ ਜੇਤਲੀ ਤੋਂ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਦੇ ਸਹਾਇਕ ਪ੍ਰਬੁੱਧ ਕੁਮਾਰ ਨੇ ਕਿਹਾ, ‘‘ਉਹ (ਵਿਸ਼ਵਾਸ) ਮੁਆਫ਼ੀ ਨਹੀਂ ਮੰਗਣਗੇ ਤੇ ਆਪਣੇ ਖ਼ਿਲਾਫ਼ ਦਾਇਰ ਕੇਸਾਂ ਦਾ ਸਾਹਮਣਾ ਕਰਨਗੇ।’’ ਸੂਤਰਾਂ ਮੁਤਾਬਕ ਉਹ ਆਪਣੇ ਨਿਜੀ ਵਕੀਲਾਂ ਰਾਹੀਂ ਇਹ ਮੁੱਕਦਮਾ ਜਾਰੀ ਰੱਖਣ ਦੇ ਰੌਂਅ ਵਿੱਚ ਹਨ। ਸ੍ਰੀ ਕੁਮਾਰ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਤੇ ਅਰੁਣ ਜੇਤਲੀ ਦੇ ਕਰੀਬੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ੳੁਨ੍ਹਾਂ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਸੀ। ੳੁਨ੍ਹਾਂ ਕਿਹਾ ਕਿ ਜਿਵੇਂ ‘ਆਪ’ ਵੱਲੋਂ ਆਪਣੇ ਕਨਵੀਨਰ ਤੇ ਹੋਰ ਸੀਨੀਅਰ ਆਗੂਆਂ ਖ਼ਿਲਾਫ਼ ਕੇਸ ਖ਼ਤਮ ਕਰਵਾਏ ਜਾ ਰਹੇ ਹਨ, ਉਵੇਂ ਹੀ ਪਾਰਟੀ ਦੇ ਦੇਸ਼ ਭਰ ਦੇ ਕਾਰਕੁਨਾਂ ਖ਼ਿਲਾਫ਼ ਚੱਲ ਰਹੇ ਕੇਸ ਵੀ ਖ਼ਤਮ ਕਰਵਾਏ ਜਾਣ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.