Ad-Time-For-Vacation.png

ਭਾਰਤ ਬੰਦ ਦੌਰਾਨ ਲੁਧਿਆਣਾ ਵਿੱਚ ਰਿਹਾ ਕਰਫਿੳੂ ਵਰਗਾ ਮਾਹੌਲ

ਸੁਪਰੀਮ ਕੋਰਟ ਵੱਲੋਂ ਐਸਸੀਐਸਟੀ ਐਕਟ ਦੇ ਤਹਿਤ ਦਿੱਤੇ ਫੈਸਲੇ ਦੇ ਵਿਰੋਧ ਵਿੱਚ ਦਲਿਤ ਸਮਾਜ ਵੱਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਸਨਅਤੀ ਸ਼ਹਿਰ ਵਿੱਚ ਪੂਰਾ ਅਸਰ ਦਿਖਿਆ। ਦਲਿਤ ਨੌਜਵਾਨਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਜਬਰੀ ਦੁਕਾਨਾਂ ਬੰਦ ਕਰਵਾਈਆਂ ਗਈਆਂ ਤੇ ਕੁਝ ਥਾਵਾਂ ’ਤੇ ਮਾਮੂਲੀ ਤੋੜਫੋੜ ਵੀ ਹੋਈ। ਦਲਿਤ ਨੌਜਵਾਨਾਂ ਨੇ ਕਈ ਥਾਂਵਾਂ ’ਤੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ, ਹੱਥਾਂ ਵਿੱਚ ਨੰਗੀਆਂ ਤਲਵਾਰਾਂ ਲੈ ਕੇ ਨੌਜਵਾਨ ਇੱਧਰ ਉਧਰ ਘੁੰਮਦੇ ਨਜ਼ਰ ਆਏ। ਨੌਜਵਾਨਾਂ ਨੇ ਰੇਹੜੀ ਵਾਲਿਆਂ ਨੂੰ ਜਬਰੀ ਭਜਾ ਦਿੱਤਾ। ਇਸ ਦੌਰਾਨ ਕੁਝ ਥਾਵਾਂ ’ਤੇ ਟਾਇਰ ਸਾੜੇ ਗਏ ਤੇ ਸੜਕ ਦੇ ਵਿੱਚੋਂ ਵਿੱਚ ਪੱਥਰ ਸੁੱਟ ਕੇ ਰਸਤੇ ਰੋਕੇ ਗਏ। ਦਲਿਤ ਸਮਾਜ ਦੇ ਲੋਕਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਤੇ ਪ੍ਰਦਰਸ਼ਨ ਕੀਤਾ। ਕਈ ਦਲਿਤ ਜੱਥੇਬੰਦੀਆਂ ਨੇ ਘੰਟਾ ਘਰ ਚੌਕ ਤੋਂ ਰੋਸ ਮਾਰਚ ਕਰਕੇ ਡੀਸੀ ਦਫ਼ਤਰ ਤੱਕ ਪ੍ਰਦਰਸ਼ਨ ਕੀਤਾ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਐਸਸੀ/ਐਸਟੀ ਐਕਟ ਨੂੰ ਪਹਿਲਾ ਵਾਂਗ ਹੀ ਰੱਖਣ ਦੀ ਮੰਗ ਕੀਤੀ। ਸ਼ਹਿਰ ਦੇ ਸਮਰਾਲਾ ਚੌਕ, ਜਲੰਧਰ ਬਾਈਪਾਸ, ਘੰਟਾਘਰ, ਜਗਰਾਉਂ ਪੁਲ ਤੇ ਭਾਰਤ ਨਗਰ ਚੌਕ ਨੂੰ ਪੂਰੀ ਤਰ੍ਹਾਂ ਜਾਮ ਰੱਖਿਆ ਗਿਆ। ਬਾਹਰੀ ਸ਼ਹਿਰਾਂ ਤੋਂ ਆਏ ਲੋਕਾਂ ਨੂੰ ਆਪਣੇ ਘਰਾਂ ਤੱਕ ਪੁੱਜਣ ਲਈ ਬੱਸਾਂ ਵੀ ਨਹੀਂ ਮਿਲੀਆਂ। ਨੌਜਵਾਨਾਂ ਨੇ ਜਗਰਾਉਂ ਪੁਲ ਦੇ ਥੱਲੇ ਰੇਲਵੇ ਲਾਈਨ ਨੂੰ ਵੀ ਕਾਫ਼ੀ ਸਮੇਂ ਤੱਕ ਆਪਣੇ ਕਬਜ਼ੇ ਵਿੱਚ ਰੱਖਿਆ। ਇਸ ਦੌਰਾਨ ਪੈਟਰੋਲ ਪੰਪ ਤੇ ਮੈਡੀਕਲ ਦੀਆਂ ਦੁਕਾਨਾਂ ਨੂੰ ਵੀ ਬੰਦ ਕਰਵਾ ਦਿੱਤੀਆਂ ਗਈਆਂ। ਦੁਕਾਨਾਂ ਬੰਦ ਕਰਾਉਣ ਨੂੰ ਲੈ ਕੇ ਕੁਝ ਲੋਕਾਂ ਦੇ ਨਾਲ ਬਹਿਸ ਵੀ ਹੋਈ।ਅਣਸੁਖਾਵੀਂ ਘਟਨਾਵਾਂ ਦੇ ਡਰੋਂ ਕਈ ਥਾਵਾਂ ’ਤੇ ਪੁਲੀਸ ਨੇ ਖੁਦ ਦੁਕਾਨਾਂ ਬੰਦ ਕਰਵਾਈਆਂ। ਦਲਿਤ ਗੁਰੂ ਦਰਸ਼ਨ ਰਤਨ ਰਾਵਨ ਦੀ ਅਗਵਾਈ ਵਿੱਚ ਦਲਿਤ ਆਗੂਆਂ ਨੇ ਰੋਸ ਮਾਰਚ ਕੱਢਿਆ ਤੇ ਡੀਸੀ ਪ੍ਰਦੀਪ ਅਗਰਵਾਲ ਨੂੰ ਮੰਗ ਪੱਤਰ ਦਿੱਤਾ।
ਖੇਤਰੀ ਪ੍ਰਤੀਨਿਧ ਅਨੁਸਾਰ ਸਥਾਨਕ ਸਮਰਾਲਾ ਚੌਕ ਅਤੇ ਤਾਜਪੁਰ ਰੋਡ ’ਤੇ ਅੱਜ ਪ੍ਰਦਰਸ਼ਨ ਹੋਏ। ਇਸ ਦੌਰਾਨ ਕਈ ਨੌਜਵਾਨ ਜ਼ਬਰਦਸਤੀ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾਉਂਦੇ ਵੀ ਦੇਖੇ ਗਏ। ਇਸ ਦੌਰਾਨ ਥਾਣਾ ਡਵੀਜ਼ਨ ਨੰਬਰ 3 ਦੇ ਸਾਹਮਣੇ ਵੀ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਹੱਥਾਂ ਵਿੱਚ ਡਾ. ਭੀਮ ਰਾਓ ਅੰਬੇਦਕਰ ਦੀ ਫੋਟੋ ਵਾਲੇ ਬੈਨਰ ਅਤੇ ਵੱਖ ਵੱਖ ਨਾਅਰੇ ਲਿਖੀਆਂ ਤਖਤੀਆਂ ਫੜ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਇਹ ਪ੍ਰਦਰਸ਼ਨਕਾਰੀ ਤਾਜਪੁਰ ਰੋਡ ’ਤੇ ਇਕੱਠੇ ਹੋ ਗਏ ਅਤੇ ਧਰਨੇ ’ਤੇ ਬੈਠੇ ਰਹੇ। ਇਸੇ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਸਮਰਾਲਾ ਚੌਕ ਵਿੱਚ ਕੀਤਾ ਗਿਆ। ਇੱਥੇ ਸੜਕ ਉਪਰ ਮਨੁੱਖੀ ਚੇਨ ਬਣਾ ਕੇ ਨਾ ਸਿਰਫ ਕੇਂਦਰ ਵਿਰੁੱਧ ਭੜਾਸ ਕੱਢੀ ਸਗੋਂ ਟ੍ਰੈਫਿਕ ਨੂੰ ਵੀ ਪੂਰੀ ਤਰ੍ਰਾਂ ਪ੍ਰਭਾਵਿਤ ਕੀਤਾ।
ਨਿੱਜੀ ਪੱਤਰ ਪ੍ਰੇਰਕ ਅਨੁਸਾਰ ਇੱਥੇ ਅੱਜ ਰਾਹੁਲ ਡੁਲਗਚ ਦੀ ਅਗਵਾਈ ਹੇਠ ਸ਼ਾਂਤਮਈ ਰੋਸ ਮਾਰਚ ਸਥਾਨਕ ਪੀੲੇਯੂ ਚੌਕ ਤੋਂ ਭਾਰਤ ਨਗਰ ਚੌਕ ਤੱਕ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਅਤੇ ਭਾਗਵਤ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਹਾਂ ਆਗੂਆਂ ਦੇ ਪੁਤਲੇ ਫੂਕੇ ਗਏ। ਡੱਬੀ: ਸੀਪੀਆਈ ਵੱਲੋਂ ਦਲਿਤ ਜਥੇਬੰਦੀਆਂ ਦਾ ਸਮਰਥਨ
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ ਅਨੁਸੂਚਿਤ ਜਾਤੀਆਂ ਦੇ ਕਾਨੂੰਨਾਂ ਵਿੱਚ ਬਦਲਾਅ ਦੇ ਵਿਰੋਧ ਵਿੱਚ ਦਲਿਤ ਜਥੇਬੰਦੀਆਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਅੱਜ ਇੱਥੇ ਕਾਮਰੇਡ ਡੀਪੀ ਮੌੜ ਸਕੱਤਰ ਸੀਪੀਆਈ ਲੁਧਿਆਣਾ, ਡਾ. ਅਰੁਨ ਮਿੱਤਰਾ ਅਤੇ ਕਾਮਰੇਡ ਚਮਕੌਰ ਸਿੰਘ ਸਹਾਇਕ ਸਕੱਤਰ ਆਦਿ ਨੇ ਕਿਹਾ ਹੈ ਕਿ ਸੀਪੀਆਈ ਮੌਜੂਦਾ ਐਕਟ ਵਿੱਚ ਕਿਸੇ ਵੀ ਬਦਲਾਅ ਦੇ ਖ਼ਿਲਾਫ਼ ਹੈ। ਆਗੂਆਂ ਨੇ ਕਿਹਾ ਕਿ ਬੀਤੇ ਚਾਰ ਸਾਲਾਂ ਤੋਂ ਜਦੋਂ ਤੋਂ ਮੌਜੂਦਾ ਭਾਜਪਾ ਦੀ ਸਰਕਾਰ ਸੱਤਾ ਵਿਚ ਆਈ ਹੈ, ਦਲਿਤਾਂ ਦੇ ਖ਼ਿਲਾਫ਼ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਅਜਿਹੇ ਅਪਰਾਧਕ ਤੱਤਾਂ ਨੂੰ ਖੁੱਲ੍ਹ ਮਿਲ ਗਈ ਹੈ।
ਪਾਇਲ (ਪੱਤਰ ਪ੍ਰੇਰਕ): ਇੱਥੇ ਅੱਜ ਮੁੱਖ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤੇ ਗਏ। ਪਾਇਲ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਤੋਂ ਇਲਾਵਾ ਮੁੱਖ ਚੌਕ ਵਿੱਚ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਕਾਂਗਰਸ ਪਾਰਟੀ ਵੱਲੋਂ ਰਣਜੀਤ ਸਿੰਘ ਪਾਇਲ ਅਤੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਗੋਗਾ ਦੀ ਅਗਵਾਈ ਵਿੱਚ ਰੋਸ ਮਾਰਚ ਕਰਦਿਆਂ ਐਸਡੀਐਮ ਦਫਤਰ ਵਿੱਚ ਜਾ ਕੇ ਤਹਿਸੀਲਦਾਰ ਸੁਖਪਿੰਦਰ ਕੌਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਬਹੁਜਨ ਸਮਾਜ ਪਾਰਟੀ ਵੱਲੋਂ ਮੁੱਖ ਕੱਦੋ ਚੌਕ ਵਿੱਚ ਇਕੱਠ ਕਰਕੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆਂ ਤੇ ਕੇਂਦਰ ਸਰਕਾਰ ਵਿਰੁੱਧ ਨਾਅਰਬਾਜੀ ਕੀਤੀ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ। ਦਿੰਦੇ ਹੋਏ।
ਅਮਲੋਹ (ਪੱਤਰ ਪ੍ਰੇਰਕ): ਇੱਥੇ ਅੱਜ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢ ਕੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ। ਅਨਾਜ ਮੰਡੀ ਅਤੇ ਨਵੇ ਬੱਸ ਸਟੈਂਡ ’ਤੇ ਦਲਿਤ ਭਾਈਚਾਰੇ ਦੀਆਂ ਇੱਕਤਰਤਾਵਾਂ ਹੋਈਆਂ ਜਿਸ ਵਿੱਚ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਗਈ। ਮੰਡੀ ਗੋਬਿੰਦਗੜ੍ਹ ਚੌਕ ਵਿੱਚ ਪ੍ਰਧਾਨ ਮੰਤਰੀ ਦਾ ਪੁਤਲਾ ਵੀ ਫ਼ੂਕਿਆ ਗਿਆ। ਇਸ ਮੌਕੇ ਐਸਡੀਐਮ ਅਮਲੋਹ ਨੂੰ ਭਾਈਚਾਰੇ ਵੱਲੋਂ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਬਲਾਕ ਸਮਿਤੀ ਮੈਂਬਰ ਸੂਬੇਦਾਰ ਸੁਖਪਾਲ ਸਿੰਘ ਨੂਰਪੁਰਾ, ਸਾਬਕਾ ਮੈਂਬਰ ਬਲਜੀਤ ਸਿੰਘ ਅੰਨੀਆਂ, ਦਾਰਪਾਲ ਬੈਂਸ ਹਾਜ਼ਰ ਸਨ। ਸ਼ਹਿਰ ਵਿੱਚ ਅੱਜ ਪੁਲੀਸ ਕਰਮਚਾਰੀ ਵੀ ਦੁਕਾਨਾਂ ਬੰਦ ਕਰਵਾਉਂਦੇ ਦੇਖੇ ਗਏ।
ਡੇਹਲੋਂ (ਪੱਤਰ ਪ੍ਰੇਰਕ): ਐਸਸੀ/ਐਸਟੀ ਐਕਟ ਵਿੱਚ ਕੀਤੀ ਸੋਧ ਦੇ ਖਿਲਾਫ ਭਾਰਤ ਬੰਦ ਦੇ ਸੱਦੇ ਦੌਰਾਨ ਅੱਜ ਕਸਬਾ ਡੇਹਲੋਂ ਅਤੇ ਇਸ ਦੇ ਆਸ ਪਾਸ ਪਿੰਡਾਂ ਵਿੱਚ ਬੰਦ ਪੂਰਨ ਤੌਰ ’ਤੇ ਸਫਲ ਰਿਹਾ। ਇੱਥੇ ਦੁਕਾਨਾਂ, ਪੈਟਰੋਲ ਪੰਪ, ਵਿਦਿਅਕ ਅਦਾਰੇ, ਬੈਂਕ ਤੇ ਹੋਰ ਸਰਕਾਰੀ ਤੇ ਗੈਰ-ਸਰਕਾਰੀ ਦਫਤਰ ਬੰਦ ਰਹੇ। ਲੋਕਾਂ ਨੇ ਅੱਜ ਡੇਹਲੋਂ ਦੀਆਂ ਮੁੱਖ ਗਲੀਆਂ ਤੇ ਸੜਕਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਮਾਰਚ ਕੀਤਾ। ਮੁੱਖ ਚੌਕ ਵਿੱਚ ਜਾਮ ਲਾ ਕੇ ਕੋਈ 6 ਘੰਟਿਆਂ ਤੱਕ ਧਰਨਾ ਦਿੱਤਾ ਅਤੇ ਆਵਾਜਾਈ ਰੋਕੀ ਗਈ।
ਜਗਰਾਓਂ(ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਰਾਣੀ ਝਾਂਸੀ ਚੌਕ ਵਿੱਚ ਦਲਿਤ ਭਾਈਚਾਰੇ ਵੱਲੋਂ ਭਾਰਤ ਬੰਦ ਦੌਰਾਨ ਮੁਜ਼ਾਹਰਾ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਪੁਤਲਾ ਚੁੱਕ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਨ ਤੋਂ ਬਾਅਦ ਚੌਕ ਵਿੱਚ ਲਿਆ ਕੇ ਅਰਥੀ ਫੂਕੀ ਗਈ। ਇਸ ਮੌਕੇ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਤੋਂ ਇਲਾਵਾ ਹੋਰ ਵੀ ਲੋੜੀਂਦੇ ਪ੍ਰਬੰਧ ਕੀਤੇ ਹੋਏ ਸਨ। ਸਵੇਰੇ ਸਮੇਂ ਕੁਝ ਦੁਕਾਨਾਂ ਖੁੱਲ੍ਹੀਆਂ ਜੋ ਮੁਜ਼ਾਹਰੇ ਮਗਰੋਂ ਬੰਦ ਹੋ ਗਈਆਂ। ਇਸ ਮੌਕੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਤੇ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੇਜਾ ਰਾਮ ਨੇ ਕਿਹਾ ਕਿ ਜਦੋਂ ਦੀ ਕੇਂਦਰ ਵਿੱਚ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਦਲਿਤਾਂ ਨੂੰ ਇਕ ਸਾਜਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਧਰਨੇ ਉਪਰੰਤ ਸਬ ਡਿਵੀਜ਼ਨਲ ਮੈਜਿਸਟਰੇਟ ਰਾਮ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ।

ਦਹਿਸ਼ਤ ਵਿੱਚ ਗੁਜ਼ਾਰੇ ਲੁਧਿਆਣਵੀਆਂ ਨੇ 8 ਘੰਟੇ

ਲੁਧਿਆਣਾ : ਬੰਦ ਕਾਰਨ ਅੱਜ ਲੁਧਿਆਣਾ ਵਾਸੀਆਂ ਨੇ 8 ਘੰਟੇ ਦਹਿਸ਼ਤ ਵਿੱਚ ਗੁਜ਼ਾਰੇ। ਸੜਕਾਂ ’ਤੇ ਹਾਲਾਤ ਕਰਫਿਊ ਵਾਲੇ ਸਨ ਤੇ ਸਿਰਫ਼ ਨਾਅਰੇਬਾਜ਼ੀ ਤੇ ਹੁੱਲੜਬਾਜੀ ਕਰਨ ਵਾਲੇ ਨੌਜਵਾਨ ਹੀ ਸੁਨਸਾਨ ਪਈਆਂ ਸੜਕਾਂ ’ਤੇ ਨਜ਼ਰ ਆ ਰਹੇ ਸਨ। ਲੋਕ ਸਵੇਰੇ ਘਰਾਂ ਤੋਂ ਬਾਹਰ ਨਿਕਲੇ ਤਾਂ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਤੇ ਡੰਡੇ ਲੈ ਕੇ ਨਿਕਲੇ ਨੌਜਵਾਨਾਂ ਨੇ ਜ਼ਬਰਦਸਤੀ ਘਰਾਂ ਦੇ ਅੰਦਰ ਵਾੜ ਦਿੱਤਾ। ਚਲਦੀਆਂ ਫੈਕਟਰੀ ਬੰਦ ਕਰਵਾਈਆਂ ਗਈਆਂ, ਸੜਕਾਂ ’ਤੇ ਸਿਟੀ ਬੱਸਾਂ, ਆਟੋ ਤੇ ਰਿਕਸ਼ੇ ਸਭ ਬੰਦ ਕਰਵਾ ਦਿੱਤੇ ਗਏ। ਦਹਿਸ਼ਤ ਦੇ ਮਾਹੌਲ ਦੀ ਸ਼ੁਰੂਆਤ ਹੋਈ ਸਵੇਰੇ 9 ਵਜੇ ਤੋਂ। ਕੁੱਝ ਥਾਵਾਂ ’ਤੇ ਆਟੋਂ ਤੇ ਰੇਹੜੀ ਵਾਲਿਆਂ ਨਾਲ ਮਾਰਕੁੱਟ ਵੀ ਕੀਤੀ ਗਈ। ਇਸ ਦੌਰਾਨ ਆਟੋ ਵਿੱਚ ਉੱਚੀ ਆਵਾਜ਼ ਵਿੱਚ ਸਪੀਕਰ ਤੇ ਡੀਜੇ ਲਾ ਕੇ ਨੌਜਵਾਨ ਮਾਰਕੀਟਾਂ ਵਿੱਚ ਗੇੜੇ ਮਾਰਦੇ ਰਹੇ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.