ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਮੂਹ ਲੇਖਕਾਂ ਦੀਆ ਕਿਰਤਾਂ ਦਾ ਚਾਨਣ “ਪੰਜਾਬੀ ਕਾਵਿ ਰਿਸ਼ਮਾਂ” ਦਾ ਲੋਕ ਅਰਪਣ 13 ਅਗਸਤ ਨੂੰ

ਸਰ੍ਹੀ (ਰੁਪਿੰਦਰ ਖੈਰਾ ਰੂਪੀ ) 13 ਅਗਸਤ, 2017 ਦਿਨ ਐਤਵਾਰ ਬਾਅਦ ਦੁਪਿਹਰ 1 ਵਜੇ ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ ਦੇ ਲੇਖਕਾਂ ਦੀਆ ਰਚਨਾਵਾਂ ਦਾ ਸਾਂਝਾ ਕਾਵਿ ਸੰਗ੍ਰਹਿ ਚਾਰ ਮੈਂਬਰੀ ਸੰਪਾਦਕੀ ਟੀਮ ( ਰੁਪਿੰਦਰ ਖੈਰਾ ਰੂਪੀ,ਹਰਭਜਨ ਸਿੰਘ ਮਾਂਗਟ, ਦਰਸ਼ਨ ਸਿੰਘ ਸੰਘਾ, ਬਿੱਕਰ ਸਿੰਘ ਖੋਸਾ ) ਵਲੋਂ ਸੰਪਾਦਿਤ “ਪੰਜਾਬੀ ਕਾਵਿ ਰਿਸ਼ਮਾਂ” ਪਾਠਕਾਂ ਲਈ ਛੱਪ ਕੇ ਤਿਆਰ ਹੈ । ਇਸ ਕਿਤਾਬ ਦਾ ਲੋਕ ਅਰਪਣ 13 ਅਗਸਤ,2017 ਦਿਨ ਐਤਵਾਰ ਬਾਅਦ ਦੁਪਿਹਰ 1 ਵਜੇ ਬੰਬੇ ਬੈਂਕੁਟ ਹਾਲ 7475-135 ਸਟਰੀਟ ਸਰੀ ਵਿਖੇ ਹੋਵੇਗਾ ।ਸਭਾ ਦੇ ਬੋਰਡ ਵਲੋਂ ਕੀਤੇ ਗਏ ਇਸ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਸਮੂਹ ਮੈਂਬਰਾਂ ਅਤੇ ਸਭ ਨੂੰ ਖੁਲ੍ਹਾ ਸਦਾ ਹੈ । ਇਸ ਸਮਾਗਮ ਵਿੱਚ ਸਭਾ ਦੇ ਮੈਂਬਰ, ਸ਼ਹਿਰ ਦੇ ਉੱਘੇ ਲੇਖਕ, ਬੁੱਧੀ ਜੀਵੀ, ਨਾਮਵਰ ਹਸਤੀਆਂ ਸ਼ਿਰਕਤ ਕਨਗੀਆਂ । ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ । ਤੁਹਾਡੀ ਸਭ ਦੀ ਭਰਪੂਰ ਹਾਜ਼ਰੀ ਦਾ ਇੰਤਜ਼ਾਰ ਰਹੇਗਾ ।

ਨੋਟ –ਇਸ ਮਹੀਨੇ ਦੀ ਮਾਸਿਕ ਇਕਤੱਰਤਾ ਜੋ ਕਿ 12 ਅਗਸਤ ਨੂੰ ਹੋਣੀ ਸੀ, ਇਸ ਸਮਾਗਮ ਕਰਕੇ ਰੱਦ ਕਰ ਦਿੱਤੀ ਗਈ ਹੈ ।

ਧੰਨਵਾਦ ਸਹਿਤ :-ਪ੍ਰਧਾਨ ਚਰਨ ਸਿੰਘ -778 564 0331

ਸਕਤੱਰ -ਪ੍ਰਿਤਪਾਲ ਗਿੱਲ -604 726 8410

ਰੁਪਿੰਦਰ ਖੈਰਾ ਰੂਪੀ -778 892 9731

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

ਕੌਂਸਲ ਵੱਲੋਂ ਬੀ.ਆਰ.ਟੀ. ਪ੍ਰੋਜੈਕਟ ਦੀ ਤਿਆਰੀ ਲਈ ਕਿੰਗਜੌਰਜ ਬੁਲੇਵਾਰਡ ਨੂੰ ਚੌੜਾ ਕਰਨ ਦੇ ਠੇਕੇ ਨੂੰ ਦਿੱਤੀ ਮਨਜ਼ੂਰੀ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਭਵਿੱਖ ਦੇ ਬੱਸ ਰੈਪਿਡ ਟਰਾਂਜ਼ਿਟ (BRT) ਪ੍ਰੋਜੈਕਟ ਨੂੰ ਸਮਰਥਨ ਦੇਣ ਲਈ ਕਿੰਗਜੌਰਜ ਬੁਲੇਵਾਰਡ ‘ਤੇ ਸੜਕ ਚੌੜੀ ਕਰਨ ਦੇ ਕੰਮ ਲਈ 1.26 ਮਿਲੀਅਨ ਡਾਲਰ

ਸਰੀ ਸਿਟੀ ਵੱਲੋਂ ਬੱਚਿਆਂ ਲਈ ਮੁਫ਼ਤ ਤੈਰਨ ਦੀਆਂ ਕਲਾਸਾਂ ਦੀ ਯੋਜਨਾ ‘ਤੇ ਕੰਮ ਸ਼ੁਰੂ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ ਇੱਕ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ, ਜਿਸ ਤਹਿਤ ਸਿਟੀ ਸਟਾਫ਼ ਨੂੰ ਇੱਕ ਨਵੀਂ ਪਹਿਲ ‘ਤੇ ਕੰਮ ਕਰਨ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.