ਸਰਵਣ ਸਿੰਘ ਭੰਗਲਾਂ, ਸਮਰਾਲਾ : ਬਠਿੰਡਾ ਦੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਵਿਭਾਗ ਵੱਲੋਂ 67ਵੀਆਂ ਸੂਬਾ ਪੱਧਰੀ ਖੇਡਾਂ ਕਰਵਾਈਆਂ ਗਈਆਂ, ਜਿਸ ‘ਚ ਕਿੰਡਰ ਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੀਆਂ ਦੋ ਵਿਦਿਆਰਥਣਾਂ ਮਨਪ੍ਰਰੀਤ ਕੌਰ ਪੁੱਤਰੀ ਤਰਸੇਮ ਲਾਲ ਤੇ ਜਸਮਨ ਕੌਰ ਪੁੱਤਰੀ ਅਵਤਾਰ ਸਿੰਘ ਨੇ ਹੈਂਡਬਾਲ ਅੰਡਰ-19 ਲੜਕੀਆਂ ਟੀਮ ‘ਚ ਹਿੱਸਾ ਲਿਆ ਤੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ।
ਇਸ ਦੌਰਾਨ ਹੈਂਡਬਾਲ ਦੇ ਹੋਏ ਫਾਈਨਲ ਮੁਕਾਬਲੇ ‘ਚ ਲੁਧਿਆਣਾ ਟੀਮ ਮਾਨਸਾ ਟੀਮ ਨੂੰ 13-7 ਨਾਲ ਹਰਾ ਕੇ ਚੈਂਪੀਅਨ ਬਣੀ। ਸਕੂਲ ਦੇ ਚੇਅਰਮੈਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ, ਡਾਇਰੈਕਟਰ ਸਰਬਜੀਤ ਕੌਰ, ਪਿੰ੍ਸੀਪਲ ਰਣਜੋਤ ਕੌਰ ਤੇ ਸਮੂਹ ਸਟਾਫ ਨੇ ਵਿਦਿਆਰਥਣਾਂ, ਡੀਪੀ ਹਰਪ੍ਰਰੀਤ ਕੌਰ ਤੇ ਸੁਖਚੈਨ ਸਿੰਘ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਅੱਗੇ ਵੱਧਣ ਦੀ ਪੇ੍ਰਰਨਾ ਦਿੱਤੀ।


