ਕਨੈਕਟੀਕਟ ਸੂਬਾ ਹਰ ਵਰ੍ਹੇ ਇਕ ਨਵੰਬਰ ਨੂੰ ਮਨਾਇਆ ਕਰੇਗਾ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ

ਕੈਲੇਫੋਰਨੀਆ (ਅਮਰੀਕਾ), (ਹੁਸਨ ਲੜੋਆ ਬੰਗਾ)-ਸਟੇਟ ਆਫ਼ ਕਨੈਕਟੀਕਟ ਨਵੰਬਰ 1 ‘ਸਿੱਖ ਨਸਲਕੁਸ਼ੀ ਯਾਦਗਾਰ ਦਿਵਸ’ ਨੂੰ ਮਨਾਏਗੀ। ਬਿੱਲ ਨੰਬਰ-489 ਕੈਥੀ ਹੋਸਟਨ ਜਨਰਲ ਅਸੈਂਬਲੀ ਮੈਂਬਰ, ਸਟੇਟ ਰੈਪ ਕੇਬਿਨ ਰਾਇਨ ਨੇ ਦਰਜ ਕਰਾਇਆ। ਸਵਰਨਜੀਤ ਸਿੰਘ ਖ਼ਾਲਸਾ ਪ੍ਰਧਾਨ ਸਿੱਖ ਯੁਵਕ ਸੁਸਾਇਟੀ ਇੰਟਰਨੈਸ਼ਨਲ, ਮੈਂਬਰ ਡਿਪਾਰਟਮੈਂਟ ਆਫ਼ ਜਸਟਿਸ ਅਤੇ ਪਲੈਨਿੰਗ ਬੋਰਡ ਕਨੈਕਟੀਕਟ ਅਤੇ ਮੈਂਬਰ ਸਿੱਖ ਪਾਰਲੀਮੈਂਟ ਨੇ ਦੱਸਿਆ ਕਿ ਸੈਨੇਟਰ ਨੇ ਦੱਸਿਆ ਸੀ ਕਿ ਆਉਣ ਵਾਲੇ ਸਮੇਂ ਦੌਰਾਨ ਨਵੰਬਰ ਦਾ ਮਹੀਨਾ ‘ਸਿੱਖ ਨਸਲਕੁਸ਼ੀ ਯਾਦਗਾਰ ਦਿਵਸ’ ਵਜੋਂ ਮਨਾਇਆ ਜਾਵੇਗਾ। ਸਰਕਾਰੀ ਹੁਕਮਾਂ ਅਨੁਸਾਰ ਸਿੱਖ ਨਸਲਕੁਸ਼ੀ ਸਬੰਧੀ ਸਕੂਲਾਂ ਵਿਚ ਵੀ ਪੜ੍ਹਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੇ 8 ਸਾਲ ਇਸ ਸਬੰਧ ਵਿਚ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਸੰਘਰਸ਼ ਕੀਤਾ ਹੈ। ਇਸ ਤੋਂ ਪਹਿਲਾਂ ਵਿਸਾਖੀ ਨੂੰ ਰਾਸ਼ਟਰੀ ਸਿੱਖ ਦਿਵਸ ਵਜੋਂ ਮਾਨਤਾ ਵੀ ਦਿਵਾਈ ਹੈ। 2017 ਦੌਰਾਨ ਸਟੇਟ ਜਨਰਲ ਅਸੈਂਬਲੀ ਵਿਚ ਸਿੱਖ ਨਸਲਕੁਸ਼ੀ ਨਵੰਬਰ ’84 ਬਾਰੇ ਮਤਾ ਪਾਸ ਕਰ ਦਿੱਤਾ ਗਿਆ ਸੀ। ਜੋ ਹੁਣ ਕਾਨੂੰਨ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦਿਵਸ ਗਵਰਨਰ ਵਲੋਂ ਮਨਾਇਆ ਜਾਵੇਗਾ ਤੇ ਅੱਗੋਂ ਇਸ ਬਾਰੇ ਮੁਹਿੰਮ ਖੜ੍ਹੀ ਕਰਕੇ ਪੂਰੇ ਅਮਰੀਕਾ ਵਿਚ ਇਸ ਨੂੰ ਮਾਨਤਾ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹੋ ਜਿਹਾ ਮਤਾ ਓਾਟਾਰੀਓ (ਕੈਨੇਡਾ) ਵਿਚ ਪਾਇਆ ਗਿਆ ਸੀ ਤੇ ਜਗਮੀਤ ਸਿੰਘ (ਪ੍ਰਧਾਨ ਨਿਊ ਡੈਮੋਕ੍ਰੇਟਿਕ ਪਾਰਟੀ) ਨੇ ਇਹ ਭੂਮਿਕਾ ਨਿਭਾਈ ਸੀ। ਉਨ੍ਹਾਂ ਨੂੰ ਇਸ ਸਬੰਧੀ ਤਿੰਨ ਸਾਲ ਲੱਗ ਗਏ ਸਨ। ਉਨ੍ਹਾਂ ਕਿਹਾ ਕਿ ਸਾਡਾ ਕੋਈ ਵੀ ਮੈਂਬਰ ਅਸੈਂਬਲੀ ਵਿਚ ਨਹੀਂ ਸੀ, ਪਰ ਫ਼ਿਰ ਵੀ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਅਤੇ ਅਮਰੀਕਨ ਐਮ.ਪੀਜ਼ ਨੂੰ ਪ੍ਰਭਾਵਿਤ ਕਰਕੇ ਇਹ ਇਤਿਹਾਸਕ ਕਾਰਜ ਕਰਵਾਇਆ। ਇਸ ਮੌਕੇ ਹਿੰਮਤ ਸਿੰਘ ਮੈਂਬਰ ਵਰਲਡ ਸਿੱਖ ਪਾਰਲੀਮੈਂਟ ਨਿਊਯਾਰਕ, ਗੁਰਨਿੰਦਰ ਸਿੰਘ ਧਾਲੀਵਾਲ, ਕੁਲਵੰਤ ਸਿੰਘ, ਮਨਮੋਹਨ ਸਿੰਘ ਘੁਰਾੜਾ, ਮਨਿੰਦਰ ਸਿੰਘ ਅਰੋੜਾ, ਬਲਵਿੰਦਰ ਸਿੰਘ ਦੁਆਬਾ ਸਿੱਖ ਐਸੋਸੀਏਸ਼ਨ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਵਰਲਡ ਸਿੱਖ ਪਾਰਲੀਮੈਂਟ, ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਇਸ ਮਤੇ ਦੀ ਪੂਰਨ ਸ਼ਲਾਘਾ ਕੀਤੀ। ਇਸ ਮੌਕੇ ਭਾਰਤ ਤੋਂ ਸਿੱਖ ਸੇਵਕ ਸੁਸਾਇਟੀ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖ਼ਾਲਸਾ, ਬ੍ਰਿਟਿਸ਼ ਸਿੱਖ ਕਾਂਸਲ ਦੇ ਤਰਸੇਮ ਸਿੰਘ ਦਿਉਲ ਨੇ ਅਮਰੀਕਾ ਸਰਕਾਰ ਦਾ ਧੰਨਵਾਦ ਕੀਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ

ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.