ਉਟਾਵਾ-ਭਾਰਤੀ ਏਜੰਸੀਆਂ ਕਨੇਡਾ ਵਿਚ ਸਿੱਖਾਂ ਦਾ ਅਕਸ ਖਰਾਬ ਕਰਨ ਲਈ ਹਜਾਰਾਂ ਹੀ ਡਾਲਰ ਆਪਣੇ ਏਜੰਟ ਰਾਹੀਂ ਖਰਚ ਕਰਦੀਆਂ ਹਨ। ਇਹ ਗੱਲ ਜੋਹਨ ਮੇਜਰ ਦੀ ਏਅਰ ਇੰਡੀਆ ਦੀ ਇੰਕੁਆਰੀ ਦੌਰਾਨ ਖੁਲ ਕੇ ਸਾਹਮਣੇ ਆਈ ਸੀ। ਕਿਵੇਂ ਭਾਰਤੀ ਏਜੰਸੀਆਂ ਮੀਡੀਆ ਨੂੰ ਹਜਾਰਾਂ ਡਾਲਰ ਦਿੰਦੀਆਂ ਹਨ ਤਾਂ ਕਿ ਕਨੇਡਾ ਵਿਚ ਸਿੱਖਾਂ ਦੇ ਖਿਲਾਫ ਪ੍ਰਾਪੇਗੰਡਾ ਕਰ ਸਕਣ ਅਤੇ ਭਾਰਤ ਦੇ ਹੱਕ ਵਿਚ ਮੀਡੀਆ ਦੀ ਟੋਨ ਬਦਲ ਸਕਣ। ਇਹ ਗੱਲ ਆਰ. ਸੀ. ਐਮ. ਪੀ ਦੇ ਅਫਸਰ ਡੌਨ ਮਕਲੀਨ ਨੇ ਜੋਹਨ ਮੇਜਰ ਦੀ ਇਨਕੁਆਰੀ ਵੇਲੇ ਬਿਆਨ ਦਿੰਦੇ ਆਖੀ। ਅੱਜ ਵੀ ਜੋ ਭਾਰਤੀ ਮੀਡੀਏ ਅਤੇ ਉਸਦੇ ਏਜੰਟਾਂ ਰਾਹੀਂ ਇੰਡੀਆ ਕਨੇਡਾ ਤੇ ਹੋਰ ਦੇਸ਼ਾਂ ਵਿਚ ਸਿੱਖਾਂ ਦੇ ਬਣੇ ਵਧੀਆ ਅਕਸ ਨੂੰ ਖਰਾਬ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਆਪ ਹੀ ਅਖੋਤੀ ਖਾਲਿਸਤਾਨੀਆਂ ਨੂੰ ਵੀਜੇ ਦੇ ਕੇ ਭੇਜਣਾ ਅਤੇ ਆਪ ਹੀ ਉਹਨਾਂ ਵਿਰੁਧ ਖਾਲਿਸਤਾਨੀ ਹੋਣ ਦਾ ਰੌਲਾ ਪਾਉਣਾ। ਇਹ ਸਭ ਇਹਨਾਂ ਦਾ ਹੀ ਕੰਮ ਹੈ। ਜਦੋਂ ਬਾਹਰਲੇ ਦੇਸ਼ਾਂ ਦੇ ਸਿੱਖਾਂ ਨੇ ਭਾਰਤੀ ਨੁਮਾਇੰਦਿਆਂ ਦਾ ਗੁਰਦੁਆਰਿਆਂ ਵਿਚ ਬੋਲਣ ਤੇ ਪਾਬੰਦੀ ਲਾਈ ਤਾਂ ਵੀ ਕਾਫੀ ਭਾਰਤੀ ਰੇਡੀਓ, ਅਖਬਾਰਾਂ, ਟੀ. ਵੀ. ਆਦਿ ਤੇ ਭਾਰਤੀ ਏਜੰਟਾਂ ਨੇ ਆਪਣੀ ਅਵਾਜ਼ ਸਿੱਖਾਂ ਦੇ ਖਿਲਾਫ ਉਠਾਈ ਸੀ।
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


