ਨਵੀਂ ਦਿੱਲੀ,: ਵਿਵਾਦਮਈ ਰਾਧੇ ਮਾਂ ਦੀਆਂ ਤਾਜ਼ਾ ਤਸਵੀਰਾਂ ਅਤੇ ਵੀਡੀਉ ਨੇ ਦਿੱਲੀ ‘ਚ ਕੁੱਝ ਪੁਲਿਸ ਵਾਲਿਆਂ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਥਾਣੇ ਅੰਦਰ ਇਕ ਐਸ.ਐਚ.ਓ. ਦੀ ਕੁਰਸੀ ਉਤੇ ਬੈਠੀ ਦਿਸ ਰਹੀ ਹੈ ਅਤੇ ਇਕ ਹੋਰ ਵੀਡੀਉ ‘ਚ ਉਹ ਇੱਥੇ ਇਕ ਰਾਮਲੀਲਾ ‘ਚ ਪੁਲਿਸ ਮੁਲਾਜ਼ਮਾਂ ਨਾਲ ਨੱਚਦੀ ਦਿਸ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।ਕਥਿਤ ਤੌਰ ‘ਤੇ ਵਿਵੇਕ ਵਿਹਾਰ ਪੁਲਿਸ ਥਾਣੇ ਅੰਦਰ ਖਿੱਚੀਆਂ ਤਸਵੀਰਾਂ ‘ਚ ਥਾਣਾ ਇੰਚਾਰਜ ਸੰਜੇ ਸ਼ਰਮਾ ਗਲ ‘ਚ ਲਾਲ ਚੁੰਨੀ ਅਤੇ ਸੁਨਹਿਰੀ ਚੁੰਨੀ ਪਾ ਕੇ ਰਾਧੇ ਮਾਂ ਨੇੜੇ ਹੱਥ ਜੋੜ ਕੇ ਖੜੇ ਨਜ਼ਰ ਆ ਰਹੇ ਹਨ। ਉਹ ਜੀ.ਟੀ.ਬੀ. ਇਨਕਲੇਵ ਪੁਲਿਸ ਥਾਣੇ ‘ਚ ਰਾਮਲੀਲਾ ਪ੍ਰੋਗਰਾਮ ਦੇ ਇਕ ਵੀਡੀਉ ‘ਚ ਵੀ ਨਜ਼ਰ ਆ ਰਹੀ ਹੈ ਜਿਥੇ ਪੰਜ ਪੁਲਿਸ ਵਾਲੇ ਦੇਸ਼ਭਗਤੀ ਦੇ ਗਾਣੇ ਗਾ ਰਹੇ ਹਨ ਅਤੇ ਰਾਧੇ ਮਾਂ ਉਨ੍ਹਾਂ ਦੇ ਨੇੜੇ ਹੀ ਨੱਚ ਰਹੀ ਹੈ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ