ਵੈਨਕੂਵਰ (ਭੁਪਿੰਦਰ ਸਿੰਘ ਧਾਲੀਵਾਲ):-ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਅਤੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਰਹਿ ਚੁੱਕੇ ਲੀਡਰ ਸ: ਸੁਖਪਾਲ ਸਿੰਘ ਖਹਿਰਾ ਦੇ ਨਿੱਜੀ ਸਕੱਤਰ ਅਤੇ ਐਂ.ਆਰ.ਆਈ ਵਿੰਗ ਦੇ ਸੀਨੀਅਰ ਆਗੂ ਦਵਿੰਦਰ ਸਿੰਘ ਸਿੱਧੂ (ਬਹਿਲਾ) ਯੂ. ਐਸ. ਏ. ਦੀ ਅਗਵਾਈ ਵਿਚ ਵੈਨਕੂਵਰ ਤੋਂ ਸਿੰਗਾਰਾ ਸਿੰਘ “ਨਿਰਮਾਣ”, ਐਜਮਿੰਟਨ ਤੋਂ ਜੱਥੇਦਾਰ ਅਜਮੇਰ ਸਿੰਘ ਮਹਿਲਕਲਾ, ਨਿਊਜਰਸੀ ਤੋਂ ਧਰਮ ਸਿੰਘ, ਸ਼ਿਕਾਗੋ ਤੋਂ ਲਖਵੀਰ ਸਿੰਘ ਸੰਧੂ, ਟਰਾਂਟੋ ਤੋਂ ਜੱਥੇਦਾਰ ਸੁਰਜੀਤ ਸਿੰਘ ‘ਗਿੱਲ’ ਬਰੈਂਪਟਨ ਤੋਂ ਮਨਿੰਦਰਜੀਤ ਸਿੰਘ “ਮਨੀ ਢਿੱਲੋਂ” ਮੈਰੀਲੈਂਡ ਤੋਂ ਅਮਰਜੀਤ ਸਿੰਘ ਨਿਊਜ਼ੀਲੈਂਡ ਤੋਂ ਦੀਦਾਰ ਸਿੰਘ ਵਿਰਕ, ਮਿਸੀਸਿਪੀ ਤੋਂ ਮਨਦੀਪ ਸਿੰਘ ਵਾਸ਼ਿੰਗਟਨ ਤੋਂ ਡੀ.ਸੀ. ਮਿਸੀਸਾਗਾ ਤੋਂ ਸੁਰਿੰਦਰ ਸਿੰਘ ਸਰੀ ਤੋਂ ਗੁਰਚਰਨ ਸਿੰਘ ਤੋਂ ਇਲਾਵਾ ਵੱਡੀ ਗਿਣ ਤੀ ਵਿਚ ਵੱਖ 2 ਦੇਸ਼ਾਂ ਤੋਂ ਆਗੂਆਂ ਨੇ ਕਿਹੲ ਕਿ ਦਿੱਲੀ ਦੇ ਅਲੰਬਰਦਾਰਾਂ ਵਲੋਂ ਪੰਜਾਬ ਦਾ ਪਹਿਰੇਦਾਰ ਪੁੱਤਰ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁੱਦੇ ਤੋਂ ਟਵੀਟ ਰਾਹੀਂ ਲਾਂਭੇ ਕਰਨਾ ਜਿੱਥੇ ਸੰਵਿਧਾਨਿਕ ਗੈਰ ਕਾਨੂੰਨੀ ਹੈ ਉਥੇ ਪੰਜਾਬੀਆਂ ਨਾਲ ਵੀ ਸਰਾਸਰ ਪੱਕਾ ਤੇ ਬੇਇਜ਼ੱਤੀ ਵਾਲੀ ਗੱਲ ਹੈ। ਉਨਾਂ ਕਿਹਾ ਕਿ 60 ਸਾਲਾਂ ਦੇ ਕਾਰਜਕਾਲ ਕਿਸੇ ਵੀ ਵਿਰੋਧੀ ਧਿਰ ਆਗੂ ਨੇ ਖਹਿਰਾ ਜਿਹੀ ਭੂਮਿਕਾ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਕਿਰਤ ਕਮਾਈ ਵਿਚੋਂ ਫੰਡ ਇਕੱਠਾ ਕਰਕੇ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਖਰਚ ਕੀਤਾ ਜਿੰਨਾਂ ਤੇ ਸਾਨੂੰ ਉਮੀਦ ਹੈ ਕਿ ਪੰਜਾਬ, ਪੰਜਾਬੀਅਤ ਲਈ ਹੱਕ ਸੱਚ ਦੇ ਲੜਦੇ ਹੋਏ ਸ: ਖਹਿਰਾ ਦਾ ਸਾਥ ਦੇਣਗੇ। ਉਨ੍ਹਾਂ ਸ: ਸੁਖਪਾਲ ਸਿੰਘ ਖਹਿਰਾ ਦੇ ਮੋਢਾ ਨਾਲ ਮੋਢਾ ਲਾ ਕੇ ਖੜਨ ਵਾਲ ਵਿਧਾਇਕਾਂ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਪੰਜਾਬ ਦੇ ਮਹਾਨ ਸਪੂਤਾਂ ਤੇ ਮਾਣ ਹੈ ਕਿ ਉਹ ਬਿਵਾ ਕਿਸੇ ਲੋਭ ਲਾਲਚ ਸ:ਖਹਿਰਾ ਦਾ ਸਾਥ ਦਿੰਦੇ ਹੋਏ ਆਪਣੀ ਪੰਜਾਬ ਪ੍ਰਤੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਨਾਲ ਨਿਭਾਉਣਗੇ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ