ਪੰਜਾਬ ਚੋਣਾਂ ਵਿਚ ਚਮਕ ਦਮਕ ਲਿਆਉਣ ਵਾਸਤੇ ਹੁਣ ਪਾਰਟੀਆਂ, ਸਿਤਾਰਿਆਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਨਗੀਆਂ। ਹਰ ਪਾਰਟੀ ਵਿਚ ਜਿਹੜੇ-ਜਿਹੜੇ ਸਿਤਾਰੇ ਹਨ, ਜਿਵੇਂ ਹੇਮਾ ਮਾਲਿਨੀ ਅਤੇ ਵਿਨੋਦ ਖੰਨਾ (ਬੀ.ਜੇ.ਪੀ.), ਗੁਲ ਪਨਾਗ ਅਤੇ ਜੱਸੀ (ਆਪ), ਪੰਜਾਬ ਦੇ ਸਿਆਸੀ ਦੰਗਲ ਨੂੰ ਚਮਕਾਉਣ ਲਈ ਲਿਆਂਦੇ ਜਾਣਗੇ। ਪਹਿਲਾਂ ਵੀ ਇਸ਼ਤਿਹਾਰਬਾਜ਼ੀ ਵਿਚ ਹਾਕੀ ਦੇ ਖਿਡਾਰੀ ‘ਨਸ਼ਾ ਮੁਕਤ ਪੰਜਾਬ’ ਅਤੇ ਦਿਵਿਆ ਦੱਤਾ, ਬਠਿੰਡਾ ਹਵਾਈ ਅੱਡੇ ਦਾ ਪ੍ਰਚਾਰ ਕਰ ਰਹੇ ਹਨ। ਪਰ ਇਹ ਸੱਭ ਇਕ ਵੱਡੀ ਕੀਮਤ ਤਾਰ ਕੇ ਹੀ ਪੰਜਾਬ ਵਿਚ ਲਿਆਂਦੇ ਜਾ ਰਹੇ ਹਨ। ਇਨ੍ਹਾਂ ਦਾ ਪੰਜਾਬ ਦੇ ਚੰਗੇ ਰਾਜ-ਪ੍ਰਬੰਧ ਅਤੇ ਭਵਿੱਖ ਨਾਲ ਕੋਈ ਲੈਣਾ-ਦੇਣਾ ਨਹੀਂ। ਚੋਣ ਮੈਦਾਨ ਵਿਚ ਇਕ ਕੈਪਟਨ ਅਤੇ ਇਕ ਜਰਨੈਲ ਦੀ ਲੜਾਈ ਵੀ ਸ਼ੁਰੂ ਹੋ ਗਈ ਹੈ। ਇਸ ਬਿਆਨਬਾਜ਼ੀ ਅਤੇ ਹਾਸੇ ਮਜ਼ਾਕ ਵਿਚ ਇਕ ਬੜੀ ਗੰਦੀ ਅਸਲੀਅਤ ਵੀ ਛੁਪੀ ਹੋਈ ਹੈ ਅਤੇ ਪੰਜਾਬ ਦੇ ਵੋਟਰ ਨੂੰ ਉਸ ਅਸਲੀਅਤ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈ। ਸਿਤਾਰਿਆਂ ਦੀ ਚਮਕ-ਦਮਕ ਵਲ ਧਿਆਨ ਦੇਣ ਦੀ ਬਜਾਏ ਹਰ ਸਿਆਸਤਦਾਨ ਦੀ ਕਾਬਲੀਅਤ ਅਤੇ ਨੀਤ ਪਰਖਣ ਦੀ ਜ਼ਰੂਰਤ ਹੈ। ਕਿਹੜੀ ਪਾਰਟੀ ਵਿਚ ਕਾਬਲ ਆਗੂ ਹਨ ਜੋ ਪੰਜਾਬ ਨੂੰ ਠੀਕ ਦਿਸ਼ਾ ਵਿਚ ਲਿਜਾ ਸਕਦੇ ਹਨ? 2017 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੀ ਜਨਤਾ ਦਾ ਇਮਤਿਹਾਨ ਹਨ। ਕੀ ਪੰਜਾਬ ਦੀ ਜਨਤਾ ਅਪਣੀ ਧਰਤੀ ਨਾਲ ਇਨਸਾਫ਼ ਕਰ ਪਾਏਗੀ ਜਾਂ ਮਜ਼ਾਕ ਦੇ ਗੱਫਿਆਂ ਅਤੇ ਸਿਤਾਰਿਆਂ ਦੀ ਚਮਕ ਵਿਚ ਪੰਜਾਬ ਨੂੰ ਰੋਲ ਦੇਵੇਗੀ? -ਨਿਮਰਤ ਕੌਰ
ਗੰਨ ਹਿੰਸਾ ਬਾਰੇ ਮੇਅਰ ਬਰੈਂਡਾ ਲੌਕ ਦਾ ਬਿਆਨ
ਸਰੀ ਵਿੱਚ ਹਾਲ ਹੀ ਵਿੱਚ ਹੋਈਆਂ ਗੋਲੀ ਦੀਆਂ ਵਾਰਦਾਤਾਂ, ਜਿਨ੍ਹਾਂ ਕਾਰਨ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰ ਗੰਭੀਰ ਹਾਲਤ ਵਿੱਚ ਹਨ, ਨੇ ਮੈਨੂੰ ਬਹੁਤ


