Skip to content
Wednesday, October 28, 2026 6°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਭਾਰਤ India

ਜੇ ਮੈਂ ਗ਼ਲਤ ਸੀ ਤਾਂ ਕਿਉਂ ਦਿਤਾ ਗੋਲਡ ਮੈਡਲ ਅਤੇ 16 ਐਵਾਰਡ?

By Admin Published 2 min read

ਜੰਮੂ,: ਜੰਮੂ ਕਸ਼ਮੀਰ ‘ਚ ਭਾਰਤ ਪਾਕਿਸਤਾਨ ਸਰਹੱਦ ‘ਤੇ ਬੀਐਸਐਫ਼ ਦੇ ਜਵਾਨ ਤੇਜ ਬਹਾਦਰ ਯਾਦਵ ਨੇ ਜਿਹੜੀ ਵੀਡੀਉ ਜਾਰੀ ਕਰ ਕੇ ਬੀ.ਐਸ.ਐਫ਼. ਦੇ ਜਵਾਨਾਂ ਨੂੰ ਜੰਮੂ ਕਸ਼ਮੀਰ ਵਿਚ ਇਕ ਰੋਟੀ ਤੇ ਕੱਚੀ ਦਾਲ ਦੇ ਕੇ ਭੁੱਖਿਆਂ ਰੱਖਣ ਦਾ ਦੋਸ਼ ਲਗਾਇਆ ਸੀ, ਉਸ ਦੇ ਜਵਾਬ ਵਿਚ ਬੀ.ਐਸ.ਐਫ਼. ਨੇ ਬਿਆਨ ਦਿਤਾ ਸੀ ਕਿ ਇਲਜ਼ਾਮ ਲਗਾਉਣ ਵਾਲਾ ਜਵਾਨ ਸ਼ਰਾਬੀ ਹੈ ਅਤੇ ਕੋਰਟ ਮਾਰਸ਼ਲ ਕੀਤਾ ਜਾ ਚੁੱਕਾ ਹੈ। ਇਸ ਲਈ ਉਸ ਦੇ ਇਲਜ਼ਾਮਾਂ ਵਲ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਜਵਾਬ ਵਿਚ ਤੇਜ ਬਹਾਦੁਰ ਨੇ ਕਿਹਾ ਕਿ ਮੈਂ ਜਿਹੜੀ ਵੀਡੀਓ ਬਣਾਈ ਸੀ ਉਹ ਮਜਬੂਰੀ ‘ਚ ਬਣਾਈ ਸੀ। ਉਸ ਨੇ ਕਿਹਾ ਕਿ ਮੈਂ ਪਹਿਲਾਂ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਜਵਾਨ ਨੇ ਕਿਹਾ ਕਿ ਜੇ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਈ ਹੋਰ ਗੱਲਾਂ ਸਾਹਮਣੇ ਆਉਣਗੀਆਂ। ਉਸ ਨੇ ਦਸਿਆ ਕਿ ਜੋ ਉਸ ਨੇ ਦਿਖਾਇਆ ਉਹ ਜ਼ਮੀਨੀ ਰੀਪੋਰਟ ਹੈ ਅਤੇ ਮੈਂ ਉਹੀ ਖਾਣਾ ਵੀਡੀਓ ‘ਚ ਦਿਖਾਇਆ ਜੋ ਮੈਨੂੰ ਖਾਣ ਲਈ ਦਿਤਾ ਗਿਆ।

ਵੀਡੀਓ ਜ਼ਰੀਏ ਸੱਚਾਈ ਦਿਖਾਉਣ ਵਾਲੇ ਜਵਾਨ ਨੇ ਕਿਹਾ ਕਿ ਹੁਣ ਉਸ ‘ਤੇ ਅਨੁਸ਼ਾਸਨਹੀਣਤਾ ਦੇ ਦੋਸ਼ ਲਾਏ ਜਾ ਰਹੇ ਹਨ। ਜਵਾਨ ਨੇ ਕਿਹਾ ਕਿ ਜੇ ਉਹ ਅਪਣੀ ਜ਼ਿੰਮੇਵਾਰੀ ਨਿਭਾਉਣ ‘ਚ ਇੰਨਾ ਹੀ ਗਲਤ ਸੀ ਤਾਂ ਉਸ ਨੂੰ 16 ਵਾਰ ਸਨਮਾਨਤ ਕਿਉਂ ਕੀਤਾ ਗਿਆ? ਤੇਜ ਬਹਾਦਰ ਨੇ ਦਸਿਆ ਕਿ ਉਹ ਇਕ ਵਾਰ ਗੋਲਡ ਮੈਡਲ ਵੀ ਜਿੱਤ ਚੁੱਕੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੀ ਕਰੀਅਰ ‘ਚ ਕਈ ਗ਼ਲਤੀਆਂ ਕੀਤੀਆਂ ਹਨ ਜਿਨ੍ਹਾਂ ਨੂੰ ਉਹ ਸੁਧਾਰ ਵੀ ਚੁੱਕੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp