ਇੰਡੋਨੇਸ਼ੀਆ ਮਾਸਟਰਜ਼: ਜਿੱਤ ਦੇ ਨਾਲ ਦੂਜੇ ਗੇੜ ‘ਚ ਸਿੰਧੂ ਅਤੇ ਸਾਇਨਾ, ਕਸ਼ਯਪ ਅਤੇ ਕਿਦਾਂਬੀ ਹਾਰ ਕੇ ਬਾਹਰ 

ਚੋਟੀ ਦੀਆਂ ਭਾਰਤੀ ਮਹਿਲਾ ਬੈਡਮਿੰਟਨ ਖਿਡਾਰੀ ਪੀ.ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਨੇ ਇੰਡੋਨੇਸ਼ੀਆ ਮਾਸਟਰਜ਼ ਵਿੱਚ ਜੇਤੂ ਸ਼ੁਰੂਆਤ ਕਰਦਿਆਂ ਬੁੱਧਵਾਰ ਨੂੰ ਅਗਲੇ ਦੌਰ ਵਿੱਚ ਥਾਂ ਬਣਾ ਲਈ ਹੈ। ਜਦਕਿ ਪੁਰਸ਼ ਸਿੰਗਲਜ਼ ਵਿੱਚ ਪਾਰੁਪੱਲੀ ਕਸ਼ਯਪ, ਕਿਦਾਂਬੀ ਸ੍ਰੀਕਾਂਤ ਅਤੇ  ਬੀ.ਵੀ. ਸਾਈ ਪ੍ਰਨੀਤ ਪਹਿਲੇ ਗੇੜ ਵਿੱਚ ਹਾਰ ਕੇ  ਟੂਰਨਾਮੈਂਟ ਤੋਂ ਬਾਹਰ ਹੋ ਗਏ। ਛੇਵੀਂ ਦਰਜਾ ਪ੍ਰਾਪਤ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਰੂਸ ਦੀ ਯੇਵਗੇਨੀਆ ਕੋਸੇਤਸਕਾਇਆ ਨੂੰ 35 ਮਿੰਟ ਵਿੱਚ 21-15 21-13 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ।  ਸਾਇਨਾ ਨੇ ਕੁਆਲੀਫਾਇਰ ਬੈਲਜੀਅਮ ਦੀ ਲਿਆਨੇ ਟਾਨ ਨੂੰ 36 ਮਿੰਟਾਂ ਵਿੱਚ 21-15 21-17 ਨਾਲ ਹਰਾ ਕੇ ਅਗਲੇ ਗੇੜ ਵਿੱਚ ਕਦਮ ਰੱਖਿਆ। ਤਿੰਨ ਭਾਰਤੀ ਖਿਡਾਰੀ ਪੁਰਸ਼ ਸਿੰਗਲਜ਼ ਵਿਚ ਪਹਿਲੇ ਗੇੜ ਦੇ ਅੜਿੱਕੇ ਨੂੰ ਪਾਰ ਨਹੀਂ ਕਰ ਸਕੇ। ਕਸ਼ਯਪ ਨੂੰ ਵਿਸ਼ਵ ਦੇ ਪਹਿਲੇ ਨੰਬਰ ਦੇ ਖਿਡਾਰੀ ਜਾਪਾਨ ਦੇ ਕੈਂਟੋ ਮੋਮੋਟਾ ਤੋਂ 17-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ੍ਰੀਕਾਂਤ ਨੂੰ ਦੂਜਾ ਦਰਜਾ ਪ੍ਰਾਪਤ ਚੀਨੀ ਤਾਈਪੇ ਕੇ ਚੋਓ ਤਿਏਨ ਚੇਨ ਵਿਰੁਧ 7-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਸੇ ਸਮੇਂ, ਪ੍ਰਨੀਤ ਨੂੰ 44 ਮਿੰਟਾਂ ਵਿੱਚ ਡੈਨਮਾਰਕ ਦੇ ਰਾਸਮਸ ਗੇਮੇਕੇ ਨੇ 21-11 21-15 ਨਾਲ ਹਰਾਇਆ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.