Ad-Time-For-Vacation.png

ਇਹ ਹੁੰਦੀ ਏ ਪੱਤਰਕਾਰਾਂ ਦੀ ਅਣਖ ਜੋ ਹਾਕਮਾਂ ਅੱਗੇ ਕਦੇ ਨਹੀਂ ਝੁਕਦੀ

ਅਮਰੀਕੀ ਪ੍ਰੈੱਸ ਨੇ ਆਉਣ ਵਾਲੇ ਰਾਸ਼ਟਰਪਤੀ ਨੂੰ ਚੇਤਾਵਨੀ ਦੇ ਕੇ ਮੁੜ ਤੋਂ ਇਹ ਸਾਬਤ ਕਰ ਦਿਤਾ ਹੈ ਕਿ ਇਕੱਲੇ ਨੂੰ ਕੋਈ ਵੀ ਮਾਰ ਸਕਦਾ ਹੈ ਪਰ ਜਦ ਗ਼ਲਤ ਧਿਰ ਵਿਰੁਧ ਸਾਰੇ ਇਕੱਠੇ ਹੋ ਜਾਣ ਤਾਂ ਅਮਰੀਕਾ ਦੇ ਰਾਸ਼ਟਰਪਤੀ ਦੀ, ਦੁਨੀਆਂ ਦੀ ਸੱਭ ਤੋਂ ਤਾਕਤਵਰ ਕੁਰਸੀ ਵੀ ਕੰਬ ਉਠਦੀ ਹੈ। ਅਮਰੀਕਾ ਦੇ ਸਾਰੇ ਮੀਡੀਆ ਨੇ ਇਕਜੁਟ ਹੋ ਕੇ ਡੋਨਾਲਡ ਟਰੰਪ ਨੂੰ ਚੇਤਾਵਨੀ ਦਿਤੀ ਹੈ ਕਿ ਪ੍ਰੈੱਸ ਦੇ ਨਿਯਮ ਉਹ ਆਪ ਤੈਅ ਕਰਨਗੇ ਨਾ ਕਿ ਰਾਸ਼ਟਰਪਤੀ। ਇਸੇ ਵਾਸਤੇ ਅਮਰੀਕਾ ਨੂੰ ਮਨੁੱਖੀ ਅਧਿਕਾਰਾਂ ਦਾ ਸੱਭ ਤੋਂ ਵੱਡਾ ਰਾਖਾ ਮੰਨਿਆ ਜਾਂਦਾ ਹੈ। ਜਦ ਉਨ੍ਹਾਂ ਨੇ ਅਪਣੀ ਆਜ਼ਾਦੀ ਨੂੰ ਟਰੰਪ ਦੇ ਆਉਣ ਨਾਲ ਸੰਕਟ ਵਿਚ ਵੇਖਿਆ ਤਾਂ ਉਨ੍ਹਾਂ ਅਪਣੇ ਹੀ ਰਾਸ਼ਟਰਪਤੀ ਵਿਰੁਧ ਜੰਗ ਦਾ ਐਲਾਨ ਕਰ ਦਿਤਾ। ਉਨ੍ਹਾਂ ਨੇ ਨਿਡਰ ਅਤੇ ਸੱਚੀ ਪੱਤਰਕਾਰੀ ਦਾ ਵਾਅਦਾ ਕਰ ਕੇ ਡੋਨਾਲਡ ਟਰੰਪ ਵਲੋਂ ਲੋਕਤੰਤਰ ਉਤੇ ਹਮਲੇ ਤੋਂ ਰਾਖੀ ਕਰਨ ਦਾ ਜ਼ਿੰਮਾ ਅਪਣੇ ਸਿਰ ਉਤੇ ਲਿਆ ਹੈ। ਸਾਡੇ ਭਾਰਤ ਵਿਚ ਇਸੇ ਚੀਜ਼ ਦੀ ਘਾਟ ਹੈ। ਅਸੀਂ ਲੋਕਤੰਤਰ ਅਤੇ ਮਨੁੱਖੀ ਆਜ਼ਾਦੀ ਦੀ ਅਹਿਮੀਅਤ ਨੂੰ ਨਹੀਂ ਸਮਝਦੇ। ਊਚ-ਨੀਚ ਦੀ ਲੜਾਈ ਵਿਚ ਹਮੇਸ਼ਾ ਤੋਂ ਭਾਰਤ ਵਿਚ ਹੱਕਾਂ ਨੂੰ ਕੁਚਲਿਆ ਗਿਆ ਹੈ ਅਤੇ ਸਿਰਫ਼ ਅੰਗਰੇਜ਼ਾਂ ਦੇ ਰਾਜ ਵਿਚ ਹੀ ਨਹੀਂ, ਸ਼ੁਰੂਆਤ ਤੋਂ ਹੀ, ਧਰਮ ਦੇ ਨਾਮ ਉਤੇ ਅਸੀਂ ਔਰਤਾਂ, ਗ਼ਰੀਬਾਂ ਨੂੰ ਕੁਚਲਦੇ ਆ ਰਹੇ ਹਾਂ। ਸਾਡੇ ਵਾਸਤੇ ਹੱਕਾਂ ਦੀ ਅਹਿਮੀਅਤ ਹੀ ਕੋਈ ਨਹੀਂ ਅਤੇ ਕਿਸੇ ਦਾ ਇਸ਼ਾਰਾ ਮਿਲਣ ਉਤੇ ਹੀ ਕਿਸੇ ਦੀ ਆਜ਼ਾਦੀ ਕੁਚਲ ਤਾਂ ਦਿੰਦੇ ਹੀ ਹਾਂ ਪਰ ਅਪਣੀ ਨਿਜੀ ਆਜ਼ਾਦੀ ਵੀ ਪੈਸੇ ਅੱਗੇ ਵੇਚ ਦੇਂਦੇ ਹਾਂ। ਸਾਡੀ ਚੋਣ ਮੁਹਿੰਮ, ਸਾਡੇ ਭ੍ਰਿਸ਼ਟ ਅਤੇ ਭੁੱਖੇ ਸਮਾਜ ਦਾ ਸੱਭ ਤੋਂ ਸ਼ਰਮਨਾਕ ਨਮੂਨਾ ਹੈ। ਅਮਰੀਕੀ ਪ੍ਰੈੱਸ ਦੇ ਨਿਡਰ ਸਟੈਂਡ ਨੂੰ ਸ਼ਾਬਾਸ਼। -ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.