ਓਟਾਵਾ— ਉਮਰ ਹੰਢਾ ਚੁੱਕੇ ਲੜਾਕੂ ਜਹਾਜ਼ਾਂ ਦੇ ਫਲੀਟ ਨੂੰ ਬਦਲਣ ਲਈ ਕੈਨੇਡਾ 18 ਐੱਫ. ਏ.-18 ਸੁਪਰ ਹੌਰਨੈੱਟ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ। ਇਸ ਬਾਰੇ ਮੰਗਲਵਾਰ ਨੂੰ ਸਰਕਾਰ ਨੇ ਇਹ ਐਲਾਨ ਕੀਤਾ ਕਿ ਉਹ ਆਪਣੇ ਪੁਰਾਣੇ ਸੀ. ਐੱਫ.-18 ਲੜਾਕੂ ਜਹਾਜ਼ਾਂ ਨੂੰ ਬਦਲਣ ਅਜਿਹੀ ਚੋਣ ਪ੍ਰਕਿਰਿਆ ਸ਼ੁਰੂ ਕਰੇਗੀ, ਜਿਹੜੀ ਕਿ ਖੁੱਲ੍ਹੀ ਅਤੇ ਪਾਰਦਰਸ਼ੀ ਹੋਵੇ। ਇਸ ਸੰਬੰਧੀ ਬੀਤੇ ਜੂਨ ਮਹੀਨੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਸੀ ਕਿ ਸੀ. ਐੱਫ. ਦੀ ਪੁਰਾਣੀ ਫਲੀਟ ਕਾਰਨ ਕਿਸੇ ਵੀ ਮੰਦਭਾਗੀ ਘਟਨਾ ਦੌਰਾਨ ਦੇਸ਼ ਦੀ ਦੁਸ਼ਮਣ ਨਾਲ ਲੜਨ ਦੀ ਸਮਰੱਥਾ ਘੱਟ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕੈਨੇਡਾ ਦੇ ਮੌਜੂਦਾ ਲੜਾਕੂ ਜਹਾਜ਼ਾਂ ਦੀ ਮਿਆਦ ਪੁੱਗਣ ਦੇ ਕਰੀਬ ਹੈ ਅਤੇ ਇਸੇ ਕਾਰਨ ਲੋੜ ਵੇਲੇ ਇਹ ਬਹੁਤਾ ਕੰਮ ਨਹੀਂ ਆ ਸਕਦੇ।
ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ
ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ


