ਪਰਥ, (ਏਜੰਸੀ)- ਭਾਰਤੀ ‘ਏ’ ਟੀਮ ਨੇ ਆਸਟ੍ਰੇਲੀਆ ਹਾਕੀ ਲੀਗ ਦੇ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ ਹੈ। ਭਾਰਤੀ ਟੀਮ ਪੂਲ-ਬੀ ‘ਚ ਦੂਜੇ ਸਥਾਨ ‘ਤੇ ਰਹੀ। ਪੂਲ-ਏ ਤੇ ਪੂਲ-ਬੀ ‘ਚੋਂ ਪਹਿਲੀਆਂ ਦੋ ਟੀਮਾਂ ਨੇ ਦੂਜੇ ਦੌਰ ਲਈ ਕੁਆਲੀਫਾਈ ਕੀਤਾ। ਚਾਰ ਟੀਮਾਂ ਨੂੰ ਹੁਣ ਪੂਲ-ਸੀ ‘ਚ ਰੱਖਿਆ ਜਾਵੇਗਾ ਜੋ ਇਕ-ਦੂਜੇ ਿਖ਼ਲਾਫ਼ ਦੋ-ਦੋ ਮੈਚ ਖੇਡਣਗੀਆਂ। ਪੂਲ-ਸੀ ਦੀਆਂ ਪਹਿਲੀਆਂ ਦੋ ਫਾਈਨਲ ‘ਚ ਖੇਡਣਗੀਆਂ ਤੇ ਬਾਕੀ ਦੋ ਟੀਮਾਂ ਤੀਜੇ ਤੇ ਚੌਥੇ ਸਥਾਨ ਲਈ ਆਪਸ ‘ਚ ਭਿੜਨਗੀਅ। ਨਿਊਸਾਊਥ ਵੇਲਸ ਪੂਲ-ਬੀ ‘ਚ ਟਾਪ ‘ਤੇ ਹੈ ਜਦਕਿ ਭਾਰਤ ਦੂਜੇ ਸਥਾਨ ‘ਤੇ ਰਿਹਾ। ਇਹ ਪੂਲ-ਏ ਦੀਆਂ ਪਹਿਲੀਆਂ ਦੋ ਟੀਮਾਂ ਵਿਕਟੋਰੀਆ ਤੇ ਕਵੀਨਸਲੈਂਡ ਨਾਲ ਖੇਡਣਗੀਆਂ। ਪੂਲ-ਬੀ ‘ਚ ਭਾਰਤ ਪਹਿਲੇ ਦੌਰ ‘ਚ 7 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਵੈਸਟਰਨ ਆਸਟ੍ਰੇਲੀਆ ਨੂੰ 4-1 ਨਾਲ ਹਰਾਉਣ ਤੋਂ ਬਾਅਦ ਭਾਰਤ ਨੂੰ ਦੂਜੇ ਮੈਚ ਵਿਚ ਨਿਊਸਾਊਥ ਵੇਲਸ ਤੋਂ ਹਾਰ ਦਾ ਸਾਹਮਣਾ ਕਰਨ ਪਿਆ। ਤੀਜੇ ਮੈਚ ‘ਚ ਭਾਰਤ ਨੇ ਨਾਰਦਰਨ ਟੈਰੀਟਰੀ ਤੋਂ 1-1 ਨਾਲ ਡ੍ਰਾ ਖੇਡਿਆ ਜਦਕਿ ਚੌਥੇ ਮੈਚ ਵਿਚ ਆਸਟ੍ਰੇਲੀਆ ਕੈਪੀਟਲ ਟੈਰੀਟਰੀ ਨੂੰ 2-0 ਨਾਲ ਹਰਾਇਆ। ਭਾਰਤ ਦਾ ਸਾਹਮਣਾ ਹੁਣ ਵੀਰਵਾਰ ਨੂੰ ਵਿਕਟੋਰੀਆ ਨਾਲ ਤੇ ਸ਼ੁੱਕਰਵਾਰ ਨੂੰ ਕਵੀਨਸਲੈਂਡ ਨਾਲ ਹੋਵੇਗਾ।
ਕੈਨੇਡਾ ‘ਚ ਵਾਈਟ ਰੌਕ ਬੀਚ ‘ਤੇ ਪੰਜਾਬੀ ਨੌਜਵਾਨ ਕਤਲ
ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ