ਬੈਂਗਲੂਰੂ (ਏਜੰਸੀਆਂ) ਦੇਸ਼ ਦੇ ਖਜ਼ਾਨੇ ਦੀ ਮਾਲਕ ਆਰ.ਬੀ.ਆਈ. ਦਾ ਇੱਕ ਅਧਿਕਾਰੀ ਹੀ ਕਾਲਾ ਧਨ ਬਦਲਣ ਦੇ ਮਾਮਲੇ ‘ਚ ਅੜਿੱਕੇ ਆਇਆ ਹੈ। ਆਰ.ਬੀ.ਆਈ. ਦਫਤਰ ‘ਚ ਤਾਇਨਾਤ ਸੀਨੀਅਰ ਸਪੈਸ਼ਲ ਅਸਿਸਟੈਂਟ ਕੇ ਮਾਈਕਲ ਨੂੰ 1 ਕਰੋੜ 51 ਲੱਖ ਰੁਪਏ ਦੇ ਪੁਰਾਣੇ ਨੋਟ ਬਦਲ ਕੇ ਨਵੇਂ ਨੋਟ ਦੇਣ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਕਾਲੇ ਧਨ ਨੂੰ ਸਫੈਦ ਕਰਨ ਦਾ ਇਹ ਪੂਰਾ ਗੋਰਖਧੰਦਾ ਸਟੇਟ ਬੈਂਕ ਆਫ ਮੈਸੂਰ ਦੇ ਜ਼ਰੀਏ ਚੱਲ ਰਿਹਾ ਸੀ। ਇਸ ਮਾਮਲੇ ‘ਚ ਕੁੱਲ 3 ਲੋਕ ਗ੍ਰਿਫਤਾਰ ਕੀਤੇ ਗਏ ਹਨ।
ਇਸ ਦੇ ਨਾਲ ਹੀ ਇਸ ਵੱਡੇ ਮਾਮਲੇ ਨਾਲ ਜੁੜੇ ਕਈ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ।ਇਹ ਗ੍ਰਿਫਤਾਰੀ ਸਟੇਟ ਬੈਂਕ ਆਫ ਮੈਸੂਰ ਦੀ ਕਲਕੱਤਾ ਸ਼ਾਖਾ ਤੋਂ ਹੋਈ ਹੈ। ਇਸੇ ਬੈਂਕ ਰਾਹੀਂ ਪੁਰਾਣੇ ਨੋਟ ਬਦਲ ਕੇ ਨਵੇਂ ਦਿੱਤੇ ਜਾ ਰਹੇ ਸਨ। ਗ੍ਰਿਫਤਾਰ ਲੋਕਾਂ ਤੋਂ 16 ਲੱਖ 84 ਹਜਾਰ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਇਲਜ਼ਾਮ ਹਨ ਕਿ ਆਰ.ਬੀ.ਆਈ. ਦਾ ਇਹ ਅਧਿਕਾਰੀ ਨੋਟ ਬਦਲਣ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਸੀ।
ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ
ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ


