ਸਟਾਫ ਰਿਪੋਰਟਰ, ਖੰਨਾ : ਨਿਊ ਏਜ਼ ਵੈਲਫੇਅਰ ਕਲੱਬ ਖੰਨਾ ਵੱਲੋਂ ਲੋੜਵੰਦ ਪਰਿਵਾਰਾਂ ਲਈ ਕਲੱਬ ਚੇਅਰਮੈਨ ਸ਼ਮਿੰਦਰ ਸਿੰਘ ਮਿੰਟੂ ਦੀ ਅਗਵਾਈ ਹੇਠ ਅੱਖਾਂ ਦਾ ਚੈਕਅੱਪ ਤੇ ਆਪੇ੍ਸ਼ਨ ਕੈਂਪ ਲਗਾਇਆ ਗਿਆ। ਕੈਂਪ ‘ਚ 162 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ। ਜਿਸ ‘ਚ ਸ਼ੰਕਰਾ ਅੱਖਾਂ ਦੇ ਹਸਪਤਾਲ ਲੁਧਿਆਣਾ ਤੋਂ ਆਏ ਡਾਕਟਰਾਂ ਦੀ ਟੀਮ ਨੇ ਸਾਰੇ ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਚੈਕਅੱਪ ਦੌਰਾਨ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਦੌਰਾਨ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦਾ ਆਪੇ੍ਸ਼ਨ ਹੋਣਾ ਸੀ। ਉਨ੍ਹਾਂ ਨੂੰ ਨਿਯਮਾਂ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਕੈਂਪ ‘ਚ ਮਰੀਜ਼ਾਂ ਲਈ ਖਾਣ-ਪੀਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ। ਕੈਂਪ ‘ਚ ਖੰਨਾ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਭਰਪੂਰ ਯੋਗਦਾਨ ਰਿਹਾ। ਕੈਂਪ ‘ਚ ਕਲੱਬ ਪ੍ਰਧਾਨ ਸੰਦੀਪ ਸਿੰਘ, ਮੀਤ ਪ੍ਰਧਾਨ ਰਵੀ ਸ਼ਰਮਾ, ਰਜਿੰਦਰ ਬਾਂਸਲ, ਦੀਪਕ ਮਹਿਤਾ, ਅਵਤਾਰ ਸਿੰਘ, ਸੁਰਜੀਤ ਕੁਮਾਰ, ਮੀਡੀਆ ਇੰਚਾਰਜ ਕਰਨ ਵਰਮਾ, ਜਸਵੀਰ ਸਿੰਘ ਜੱਸੀ, ਵਿਕਰਮਜੀਤ ਸਿੰਘ, ਸੰਨੀ ਬੈਕਟਰ, ਧਰਮਿੰਦਰ ਚਾਂਦਲਾ ਲਵਲੀ ਆਦਿ ਹਾਜ਼ਰ ਸਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



