ਸ਼ਿਮਲਾ : ਸ਼ਿਮਲਾ ਤੇ ਅੰਮ੍ਰਿਤਸਰ ਵਿਚਾਲੇ ਅਲਾਇੰਸ ਏਅਰ ਦੀ ਉਡਾਣ ਵੀਰਵਾਰ ਨੂੰ ਸ਼ੁਰੂ ਹੋ ਗਈ। ਏਟੀਆਰ-42 ਸ਼੍ਰੇਣੀ ਦੇ 48 ਸੀਟਾਂ ਵਾਲੇ ਜਹਾਜ਼ ’ਚ ਪਹਿਲੇ ਦਿਨ 24 ਯਾਤਰੀਆਂ ਨੇ ਸਫ਼ਰ ਕੀਤਾ। ਅੰਮ੍ਰਿਤਸਰ ਤੋਂ ਸ਼ਿਮਲੇ 18 ਯਾਤਰੀ ਪੁੱਜੇ ਤੇ ਸ਼ਿਮਲੇ ਤੋਂ ਅੰਮ੍ਰਿਤਸਰ ਲਈ ਛੇ ਯਾਤਰੀ ਗਏ। ਉਡਾਣ ਹਫ਼ਤੇ ’ਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨਿਚਰਵਾਰ ਨੂੰ ਹੋਵੇਗੀ। ਇਸ ਨਾਲ ਸੈਲਾਨੀਆਂ ਤੇ ਕਾਰੋਬਾਰੀਆਂ ਨੂੰ ਕਾਫ਼ੀ ਲਾਭ ਹੋਵੇਗਾ। ਸੜਕ ਰਾਹੀਂ ਲਗਪਗ ਸੱਤ ਘੰਟੇ ’ਚ ਤੈਅ ਹੋਣ ਵਾਲਾ ਸਫ਼ਰ ਹੁਣ ਸਿਰਫ਼ ਇਕ ਘੰਟੇ ਦਾ ਰਹਿ ਜਾਵੇਗਾ।

———————