Ad-Time-For-Vacation.png

ਅੰਬਾਲਾ ਮਾਰਕੁੱਟ ਪੀੜਤ ਹਰਜੀਤ ਸਿੰਘ ਨੂੰ ਦਿੱਲੀ ਕਮੇਟੀ ਨੇ ਦਿੱਤੀ ਨੌਕਰੀ

ਭਾਰਤ ‘ਚ ਸਿੱਖਾਂ ਨੂੰ ਕੇਸ਼ਾਂ ਤੋਂ ਫੜਕੇ ਕੁੱਟਮਾਰ ਕਰਨ ਦੇ ਮਾਮਲੇ ਹੈਰਾਨੀ ਜਨਕ:ਦਿੱਲੀ ਕਮੇਟੀ 0

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਤੇ ਦਿਨੀਂ ਅੰਬਾਲਾ ਵਿਖੇ ਮਾਰਪੀਟ ਦਾ ਸ਼ਿਕਾਰ ਹੋਏ ਹਰਜੀਤ ਸਿੰਘ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿਖੇ ਡਰਾਈਵਰ ਨਿਯੁਕਤ ਕੀਤਾ ਹੈ।ਹਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ। ਦਰਅਸਲ 15 ਜੁਲਾਈ ਨੂੰ ਅੰਬਾਲਾ ਦੇ ਮੁਲਾਣਾ ਨੇੜੇ ਹਰਜੀਤ ਸਿੰਘ ਨੂੰ ਬਸ ਤੋਂ ਲਾਹ ਕੇ ਇੱਟ-ਪੱਥਰਾਂ ਨਾਲ ਮਾਰਪੀਟ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਜਿਸਤੋਂ ਬਾਅਦ ਕਮੇਟੀ ਵੱਲੋਂ ਤਿੰਨ ਕਮੇਟੀ ਮੈਂਬਰ ਗੁਰਮੀਤ ਸਿੰਘ ਭਾਟਿਆ, ਹਰਜੀਤ ਸਿੰਘ ਪੱਪਾ ਅਤੇ ਸਰਬਜੀਤ ਸਿੰਘ ਵਿਰਕ ਨੂੰ ਮਾਮਲੇ ਦੀ ਜਾਂਚ ਲਈ ਅੰਬਾਲਾ ਭੇਜਿਆ ਗਿਆ ਸੀ। ਕਮੇਟੀ ਦੇ ਦਖਲ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।ਜਦਕਿ ਪੀੜਤ ਹਰਜੀਤ ਸਿੰਘ ਆਪਣਾ ਟੱਰਕ ਲੈ ਕੇ ਮੱਧ ਪ੍ਰਦੇਸ਼ ਨੂੰ ਚਲੇ ਗਏ ਸਨ। ਜੀ.ਕੇ. ਨੇ ਕਿਹਾ ਕਿ ਕਾਤਿਲਾਨਾ ਹਮਲੇ ਦੇ ਬਾਵਜੂਦ ਅੱਜ ਹਰਜੀਤ ਸਿੰਘ ਸਾਡੇ ਨਾਲ ਬੈਠੇ ਹਨ।ਇਹ ਸਕੂਨ ਵਾਲੀ ਗੱਲ ਹੈ। ਪਰ ਲਗਾਤਾਰ ਜਿਸ ਤਰੀਕੇ ਨਾਲ ਭਾਰਤ ‘ਚ ਸਿੱਖਾਂ ਨੂੰ ਕੇਸ਼ਾਂ ਤੋਂ ਫੜਕੇ ਮਾਰਪੀਟ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਹ ਹੈਰਾਨੀਜਨਕ ਹਨ।ਜੀ.ਕੇ. ਨੇ ਸੰਸਾਰ ਭਰ ਵਿਚ ਸਿੱਖਾਂ ਨਾਲ ਹੋਣ ਵਾਲੇ ਕਿਸੇ ਵੀ ਧੱਕੇ ਖਿਲਾਫ਼ ਦਿੱਲੀ ਕਮੇਟੀ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸਿਰਸਾ ਨੇ ਕਿਹਾ ਕਿ ਹਰ ਸਿੱਖੀ ਮਸਲੇ ‘ਤੇ ਪੂਰੀ ਸੰਜੀਦਗੀ ਨਾਲ ਕਮੇਟੀ ਕਾਰਜ ਕਰਦੇ ਹੋਏ ਆਪਣਾ ਫਰਜ਼ ਨਿਭਾ ਰਹੀ ਹੈ।ਹਰਿਆਣਾ ਪੁਲਿਸ ਦੇ ਉਚ ਅਧਿਕਾਰੀ ਬੀ.ਐਸ. ਸੰਧੂ ਦਾ ਇਸ ਮਸਲੇ ‘ਤੇ ਸਹਿਯੋਗ ਦੇਣ ਲਈ ਧੰਨਵਾਦ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਹਰਜੀਤ ਸਿੰਘ ਵੱਲੋਂ ਘਟਨਾ ਉਪਰੰਤ ਆਪਣੇ ਕੰਮ ‘ਤੇ ਚਲੇ ਜਾਣ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਕਿਰਤ ਕਰਨ ਦੇ ਦਿੱਤੇ ਗਏ ਸੁਨੇਹੇ ਨਾਲ ਜੋੜਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.