Ad-Time-For-Vacation.png

ਅਸ਼ਾਂਤੀ ਦੇ ਦੌਰ ‘ਚ ਮੁਸਲਿਮ ਅਤੇ ਸਿੱਖ ਭਾਈਚਾਰੇ ਨੇ ਪੇਸ਼ ਕੀਤੀ ਉਦਾਹਰਣ, ਕਰਵਾਇਆ ਪੰਡਤ ਜੋੜੀ ਦਾ ਵਿਆਹ

ਸ਼੍ਰੀਨਗਰ—ਪੁਲਵਾਮਾ ਜ਼ਿਲੇ ‘ਚ ਮੁਸਲਮਾਨਾਂ ਸਮੇਤ ਸਿੱਖਾਂ ਨੇ ਇਕ ਪੰਡਤ ਜੋੜੀ ਦਾ ਵਿਆਹ ਕਰਵਾਉਣ ‘ਚ ਹੱਥ ਵੰਡਾਂ ਕੇ ਫਿਰਕੂ ਸਦਭਾਵਨਾ ਅਤੇ ਭਾਈਚਾਰੇ ਦੀ ਉਦਾਹਰਣ ਪੇਸ਼ ਕੀਤੀ ਹੈ। ਤਹਾਬ ਪਿੰਡ ਦੇ ਆਸ਼ੂ ਟਿੱਕੂ ਨੇ ਬੀਤੇ ਦਿਨ ਨੇੜੇ ਲੋਸਵਾਣੀ ਪਿੰਡ ਦੀ ਨੀਸ਼ੂ ਪੰਡਤਾ ਨਾਲ ਵਿਆਹ ਕੀਤਾ ਅਤੇ ਦੋਵੇਂ ਗੈਰ ਪ੍ਰਵਾਸੀ ਪਰਿਵਾਰਾਂ ਦੇ ਨਾਲ ਮੁਸਲਮਾਨ ਅਤੇ ਸਿੱਖ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ। ਗੁਆਂਢੀਆਂ ‘ਚ ਜ਼ਿਆਦਾਤਰ ਮੁਸਲਮਾਨ ਅਤੇ ਸਿੱਖ ਹਨ, ਜਿਨ੍ਹਾਂ ਨੇ ਦੋਹਾਂ ਪਰਿਵਾਰਾਂ ਨੂੰ ਵਿਆਹ ਦੀ ਦਾਵਤ ਲਈ ਬਾਲਣ ਦੀ ਵਿਵਸਥਾ ਕਰਨ ਅਤੇ ਕਈ ਪ੍ਰਵਾਸੀ ਪੰਡਤ ਦੇ ਮਹਿਮਾਨਾਂ ਦੀ ਆਓਭਗਤ ਲਈ ਕਈ ਕੰਮਾਂ ‘ਚ ਮਦਦ ਕੀਤੀ।

ਵਿਆਹ ਦੇ ਸਮੇਂ ਰਵਾਇਤੀ ਲੋਕ ਗੀਤ ‘ਵਾਨਵੁਨ’ ਦੌਰਾਨ ਜੋੜੇ ਦੇ ਪਰਿਵਾਰ ਵਾਲਿਆਂ ਤੋਂ ਜ਼ਿਆਦਾ ਮੁਸਲਮਾਨ ਔਰਤਾਂ ਉਥੇ ਮੌਜੂਦ ਸਨ ਅਤੇ ਪੁਰਸ਼ ਲੋਕ ਦੁਲਹਣ ਦੇ ਘਰ ਨੂੰ ਸਜਾਉਣ ‘ਚ ਰੁੱਝੇ ਸਨ। ਅਸ਼ਾਂਤੀ ਦੇ ਕਾਰਨ ਘਾਟੀ ‘ਚ ਆਮ ਜਨਜੀਵਨ ‘ਤੇ ਅਸਰ ਪੈਣ ਦੇ ਨਾਲ ਹੀ ਵਿਆਹ ਦਾ ਮੌਸਮ ਵੀ ਪ੍ਰਭਾਵਿਤ ਹੋਇਆ ਹੈ। ਵਿਆਹ ‘ਚ ਸ਼ਾਮਲ ਹੋਏ ਸਿੱਖਾਂ ਸਮੇਤ ਮੁਸਲਮਾਨਾਂ ਨੇ ਕਿਹਾ, ”ਸਾਨੂੰ ਨਹੀਂ ਲੱਗਦਾ ਕਿ ਅਸੀਂ ਕੁਝ ਗਲਤ ਕੀਤਾ ਹੈ। ਉਹ ਸਾਰੇ ਸਾਡੇ ਆਪਣੇ ਲੋਕ ਹਨ ਅਤੇ ਇਕ ਦੂਜੇ ਦੀ ਮਦਦ ਕਰਨਾ ਸਾਡਾ ਫਰਜ਼ ਹੈ। ਇਹ ਹੀ ਤਾਂ ਕਸ਼ਮੀਰੀਅਤ ਹੈ।’

Share:

Facebook
Twitter
Pinterest
LinkedIn
matrimonail-ads
On Key

Related Posts

ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ

ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.