ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਸਮਰਾਲਾ ਵੱਲੋਂ ਮਹਿੰਦੀ ਮੁਕਾਬਲੇ ਕਰਵਾਏ ਗਏ। ਟਰੱਸਟ ਦੇ ਚੇਅਰਮੈਨ ਡਾ. ਜੀਤ ਰਾਵਲ ਨੇ ਦੱਸਿਆ ਇਸ ਮੁਕਾਬਲੇ ‘ਚ 6 ਸਕੂਲਾਂ ਦੀਆਂ 24 ਲੜਕੀਆਂ ਨੇ ਭਾਗ ਲਿਆ। ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀ ਅਰਨਾਜ਼ ਕੌਰ ਨੇ ਇਸ ਮੁਕਾਬਲੇ ‘ਚ ਪਹਿਲਾ ਇਨਾਮ ਜਿੱਤਿਆ।
ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਗੁਰਨੂਰ ਕੌਰ ਨੇ ਦੂਜਾ ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਸਮਨਪ੍ਰਰੀਤ ਕੌਰ ਨੇ ਵੀ ਦੂਜਾ ਇਨਾਮ ਜਿੱਤਿਆ। ਕਿੰਡਰ ਗਾਰਟਨ ਸਕੂਲ ਦੀ ਕਰਮਨ ਤੇ ਆਈਟੀਆਈ ਦੀ ਅਮਨਦੀਪ ਕੌਰ ਨੇ ਤੀਜਾ ਇਨਾਮ ਜਿੱਤਿਆ। ਬਾਕੀ 19 ਲੜਕੀਆਂ ਨੂੰ ਕੰਸੋਲੇਸ਼ਨ ਇਨਾਮ ਦੇਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਸੁਖਵਿੰਦਰ ਕੌਰ, ਰਛਪਾਲ ਕੌਰ, ਬਬਨਦੀਪ ਕੌਰ, ਸੀਮਾ ਗਰੋਵਰ, ਟਰੱਸਟੀ ਬਿਮਲਾ ਰਾਣੀ, ਧਰਮ ਸਿੰਘ, ਸ਼ਾਮ ਲਾਲ ਭਾਰਦਵਾਜ, ਸੂਰੀਆ ਕਾਂਤ ਵਰਮਾ ਆਦਿ ਹਾਜ਼ਰ ਸਨ।


