ਅਮਿਤ ਸ਼ਾਹ ਦੇ ਬੇਟੇ ਦਾ ਸੱਚ ਸਾਹਮਣੇ ਲਿਆਉਣ ਵਾਲੀ ਪੱਤਰਕਾਰ ਦੀ ਦਿਲ ਦਹਿਲਾਉਣ ਵਾਲੀ ਕਹਾਣੀ!

ਚੰਡੀਗੜ੍ਹ: ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਦਾ ਟਰਨਓਵਰ ਇੱਕ ਸਾਲ ਵਿੱਚ 16,000 ਗੁਣਾ ਵਧ ਜਾਣ ਦਾ ਖ਼ੁਲਾਸਾ ਕਰਨ ਵਾਲੀ ਪੱਤਰਕਾਰ ਰੋਹਿਣੀ ਸਿੰਘ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਸੋਸ਼ਲ ਮੀਡੀਆ ਨੈੱਟਵਰਕਿੰਗ ਸਾਈਟ ਫੇਸਬੁੱਕ ਉੱਤੇ ਆਪਣੀ ਗੱਲ ਲਿਖਦੇ ਹੋਏ ਉਹ ਕਹਿੰਦੀ ਹੈ ਕਿ ਉਸ ਨੇ 2011 ਵਿੱਚ ਰੋਬਰਟ ਵਾਡਰਾ ਬਾਰੇ ਵੀ ਅਜਿਹਾ ਹੀ ਖ਼ੁਲਾਸਾ ਕੀਤਾ ਸੀ ਪਰ ਜਿਵੇਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਅਜਿਹੀ ਹਾਲਤ ਦਾ ਉਸ ਨੂੰ ਉਦੋਂ ਸਾਹਮਣਾ ਨਹੀਂ ਕਰਨਾ ਪਿਆ ਸੀ।

ਉਹ ਪੋਸਟ ਲਿਖਦੇ ਹੋਏ ਕਹਿੰਦੀ ਹੈ, “ਮੈਂ ਇਹ ਸਭ ਲਿਖਣਾ ਨਹੀਂ ਚਾਹੁੰਦੀ ਕਿ ਇੱਕ ਜਰਨਲਿਸਟ ਨੂੰ ਕੀ-ਕੀ ਕਰਨਾ ਚਾਹੀਦਾ। ਮੈਂ ਸਿਰਫ਼ ਆਪਣੇ ਲਈ ਬੋਲ ਸਕਦੀ ਹਾਂ, ਮੇਰਾ ਮੁੱਖ ਕੰਮ ਹੈ ਸੱਚ ਬੋਲਣਾ। ਜਿਸ ਦੌਰ ਵਿੱਚ ਜਿਹੜੀ ਸਰਕਾਰ ਹੋਵੇਗੀ, ਉਸ ਉੱਤੇ ਸੁਆਲ ਚੁੱਕਣੇ। 2011 ਵਿੱਚ ਜਦੋਂ ਮੈਂ ਵਾਡਰਾ ਉੱਤੇ ਧਲ਼ਢ ਡੀਲ ਬਾਰੇ ਵਿੱਚ ਸਟੋਰੀ ਲਿਖੀ ਸੀ ਤਾਂ ਮੈਨੂੰ ਨਹੀਂ ਯਾਦ ਕਿ ਉਸ ਵੇਲੇ ਇਸ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਮਿਲੀ ਸੀ।”

ਉਸ ਨੇ ਕਿਹਾ, “ਜਿਸ ਤਰ੍ਹਾਂ ਨਾਲ ਹੁਣ ਵਟਸਐਪ ਤੇ ਆਡੀਓ ਜ਼ਰੀਏ ਸੰਦੇਸ਼ ਫੈਲਾਇਆ ਜਾ ਰਿਹਾ ਹੈ, ਉਦੋਂ ਇਹ ਸਭ ਨਹੀਂ ਹੋਇਆ। ਮੈਨੂੰ ਵਾਰ-ਵਾਰ ਲੋਕੇਸ਼ਨ ਬਦਲਣ ਦੀ ਜ਼ਰੂਰਤ ਨਹੀਂ ਪਈ। ਭਾਜਪਾ ਆਗੂ ਦੇ ਇੱਕ ਕਰੀਬੀ ਨੇ ਸਾਡੀ ਕਾਲ ਰਿਕਾਰਡ ਕਰਕੇ ਆਪਣੇ ਹਮਾਇਤੀ ਆਗੂਆਂ ਨਾਲ ਸਾਂਝੀ ਕੀਤੀ (ਹਾਲਾਂਕਿ ਉਨ੍ਹਾਂ ਲਈ ਠੀਕ ਹੀ ਹੈ) ਤੇ ਇਸ ਸਭ ਦੇ ਬਾਅਦ ਉਹ ਇੱਕ ਘਟੀਆ ਆਨਲਾਈਨ ਮੁਹਿੰਮ ਚਲਾ ਰਹੇ ਹਨ।”

ਅਕਸਰ ਪੱਤਰਕਾਰਾਂ ਨੂੰ ਬੰਨ੍ਹ ਕੇ ਰੱਖਣਾ ਤੇ ਸੀਮਤ ਕਰਨ ਲਈ ਧਮਕਾਇਆ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਹ ਤਾਕਤਵਰ ਲੋਕਾਂ ਦਾ ਮੁੱਖ ਹਥਿਆਰ ਹੁੰਦਾ ਹੈ। ਕਿਸੇ ਨੇ ਬਹੁਤ ਸਟੀਕ ਹੀ ਕਿਹਾ ਹੈ ਕਿ ਨਿਊਜ਼ ਉਹੀ ਹੁੰਦੀ ਹੈ ਜਿਸ ਨੂੰ ਕੋਈ ਦਬਾਉਣਾ ਚਾਹੁੰਦਾ ਹੈ ਬਾਕੀ ਸਭ ਤਾਂ ਇਸ਼ਤਿਹਾਰ ਹਨ। ਉਸ ਨੇ ਲਿਖਿਆ, “ਮੈਨੂੰ ਦੂਸਰਿਆਂ ਦਾ ਨਹੀਂ ਪਤਾ ਪਰ ਇੰਨਾ ਜ਼ਰੂਰ ਜਾਣਦੀ ਹਾਂ ਕਿ ਮੈਂ ਆਪਣਾ ਧਿਆਨ ਨਹੀਂ ਭਟਕਾਉਣਾ ਹੈ। ਮੈਂ ਜਦੋਂ ਤੱਕ ਪੱਤਰਕਾਰੀ ਕਰਾਂਗੀ, ਅਜਿਹਾ ਹੀ ਕਰਾਂਗੀ, ਨਹੀਂ ਤਾਂ ਛੱਡ ਦੇਵਾਂਗੀ। ਮੈਂ ਉਹ ਪੱਤਰਕਾਰੀ ਨਹੀਂ ਕਰ ਸਕਦੀ ਜਿਹੜੀ ਅੱਜਕੱਲ੍ਹ ਦੇਖਣ ਨੂੰ ਮਿਲਦੀ ਹੈ।”

ਉਸ ਨੇ ਅੱਗ ਲਿਖਿਆ, ” ਲੋਕਾਂ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਹਨ ਜਿਹੜੇ ਮੇਰੇ ਨਾਲ ਬਹੁਤ ਚੰਗਾ ਵਿਵਹਾਰ ਕਰ ਰਹੇ ਹਨ ਤੇ ਮੇਰੇ ਅੰਦਰ ਇੰਨੇ ਗੁਣ ਲੱਭ ਰਹੇ ਹਨ, ਜਿੰਨੇ ਮੇਰੇ ਕੋਲ ਅਸਲ ਵਿੱਚ ਹੈ ਹੀ ਨਹੀਂ। ਅਜਿਹੀ ਸਟੋਰੀ ਮੈਂ ਇਸ ਲਈ ਨਹੀਂ ਕਰਦੀ ਕਿ ਮੈਂ ਬਹਾਦਰ ਹਾਂ ਬਲਕਿ ਮੈਂ ਇਸ ਲਈ ਕਰਦੀ ਹਾਂ ਕਿਉਂਕਿ ਮੈਂ ਪੱਤਰਕਾਰ ਹਾਂ। ਜਿਹੜਾ ਕੰਮ ਮੈਂ ਕੀਤਾ ਹਾਂ ਉਹ ਬਹਾਦਰੀ ਨਹੀਂ ਪੱਤਰਕਾਰੀ ਅਖਵਾਉਂਦਾ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.