Ad-Time-For-Vacation.png

ਅਮਰੀਕਾ :ਸੈਲਫੀ ਲੈਣ ਦੌਰਾਨ ਝਰਨੇ ‘ਚ ਡਿੱਗੀ ਭਾਰਤੀ ਬੀਬੀ, ਹੋਈ ਮੌਤ

ਵਾਸ਼ਿੰਗਟਨ (ਬਿਊਰੋ): ਉਚਾਈ ‘ਤੇ ਸੈਲਫੀ ਲੈਣ ਦੇ ਚੱਕਰ ਵਿਚ ਹਜ਼ਾਰਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸ ਸਭ ਦੇ ਬਾਵਜੂਦ ਲੋਕ ਅਕਸਰ ਲਾਪਰਵਾਹੀ ਵਰਤਦੇ ਹਨ। ਤਾਜ਼ਾ ਵਾਪਰੇ ਹਾਦਸੇ ਵਿਚ ਇਕ ਭਾਰਤੀ ਬੀਬੀ ਪੋਲਾਵਾਰਾਪੁ ਕਮਲਾ ਦੀ ਅਮਰੀਕਾ ਵਿਚ ਮੌਤ ਹੋ ਗਈ। ਕਮਲਾ ਦੀ ਮੌਤ ਅਟਲਾਂਟਾ ਦੇ ਨੇੜੇ ਸਥਿਤ ਇਕ ਵਾਟਰਫਾਲ ਮਤਲਬ ਝਰਨੇ ਨੇੜੇ ਸੈਲਫੀ ਲੈਣ ਦੇ ਚੱਕਰ ਵਿਚ ਹੋਈ। ਜਾਣਕਾਰੀ ਮੁਤਾਬਕ ਕਮਲਾ ਆਪਣੇ ਮੰਗੇਤਰ ਨਾਲ ਝਰਨੇ ਨੇੜੇ ਸੈਲਫੀ ਲੈਣ ਗਈ ਸੀ। ਇਸ ਦੌਰਾਨ ਜੋੜਾ ਤਿਲਕ ਕੇ ਝਰਨੇ ਵਿਚ ਡਿੱਗ ਪਿਆ। ਮੰਗੇਤਰ ਨੂੰ ਤਾਂ ਬਚਾ ਲਿਆ ਗਿਆ ਪਰ ਕਮਲਾ ਬੇਹੋਸ਼ੀ ਦੀ ਹਾਲਤ ਵਿਚ ਮਿਲੀ। ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕਮਲਾ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਂਧਰ ਪ੍ਰਦੇਸ਼ ਦੀ ਪੋਲਾਵਾਰਾਪੁ ਕਮਲਾ ਦੀ ਮੌਤ ਨਾਲ ਉਸ ਦੇ ਮਾਤਾ-ਪਿਤਾ ਕਾਫੀ ਹੈਰਾਨ ਹਨ। ਘਟਨਾ ਦੀ ਖਬਰ ਮਿਲਣ ਦੇ ਬਾਅਦ ਕਮਲਾ ਦੇ ਜੱਦੀ ਪਿੰਡ ਵਿਚ ਸੋਗ ਦਾ ਮਾਹੌਲ ਹੈ। ਕਮਲਾ ਅਟਲਾਂਟਾ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਬਾਅਦ ਪਰਿਵਾਰ ਦੇ ਨਾਲ ਬੋਲਡ ਰੀਵਰ ਫਾਲਜ਼ ਦੇਖਣ ਗਈ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰਗਿਆ। 27 ਸਾਲਾ ਕਮਲਾ ਕ੍ਰਿਸ਼ਨ ਨਗਰ ਜ਼ਿਲ੍ਹੇ ਦੇ ਗੁਡਲਾਵਲੇਰੂ ਦੀ ਵਸਨੀਕ ਦੱਸੀ ਜਾ ਰਹੀ ਹੈ। ਜੋ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਅੱਗੇ ਦੀ ਪੜ੍ਹਾਈ ਲਈ ਅਮਰੀਕਾ ਗਈ ਸੀ। ਉਹ ਐੱਮ.ਐੱਸ. ਦੀ ਪੜ੍ਹਾਈ ਕਰਨ ਦੇ ਬਾਅਦ ਉੱਥੇ ਨੌਕਰੀ ਵੀ ਕਰ ਰਹੀ ਸੀ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.