Ad-Time-For-Vacation.png

ਅਮਰੀਕਾ ਨੇ ਕੋਵਿਡ-19 ਦੇ ਮਰੀਜ਼ਾਂ ਲਈ ਪਲਾਜ਼ਮਾ ਇਲਾਜ ਨੂੰ ਦਿੱਤੀ ਮਨਜ਼ੂਰੀ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਾਰ ਦਿਨਾਂ ਰਿਪਬਲਿਕਨ ਰਾਸ਼ਟਰੀ ਸੰਮੇਲਨ ਤੋਂ ਪਹਿਲੀ ਸ਼ਾਮ ਐੱਫ.ਡੀ.ਏ. ਦੇ ਇਸ ਕਦਮ ਦਾ ਸਵਾਗਤ ਕੀਤਾ। ਇਸ ਸੰਮੇਲਨ ਵਿਚ ਰਾਸ਼ਟਰਪਤੀ ਅਹੁਦੇ ਦੇ ਲਈ ਤਿੰਨ ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਟਰੰਪ ਨੂੰ ਫਿਰ ਰਿਪਬਲਿਕਨ ਉਮੀਦਵਾਰ ਨਾਮਜ਼ਦ ਕੀਤਾ ਜਾਵੇਗਾ। ਟਰੰਪ ਨੇ ਵਾਈਟ ਹਾਊਸ ਦੀ ਬ੍ਰੀਫਿੰਗ ਵਿਚ ਕੋਰੋਨਾ ਵਾਇਰਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਮੈਂ ਚੀਨੀ ਵਾਇਰਸ ਦੇ ਖਿਲਾਫ ਆਪਣੀ ਲੜਾਈ ਵਿਚ ਇਕ ਅਸਲ ਵਿਚ ਇਤਿਹਾਸਿਕ ਐਲਾਨ ਕਰਨ ਦੇ ਲਈ ਖੁਸ਼ ਹਾਂ ਕਿਉਂਕਿ ਇਹ ਅਨਗਿਣਤ ਜਾਨਾਂ ਬਚਾਏਗੀ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਕਦਮ ਨਾਲ ਇਸ ਇਲਾਜ ਤੱਕ ਪਹੁੰਚ ਵਧ ਜਾਵੇਗੀ। ਇਕ ਦਿਨ ਪਹਿਲਾਂ ਹੀ ਉਨ੍ਹਾਂ ਨੇ ਐੱਫ.ਡੀ.ਏ. ‘ਤੇ ਇਸ ਬੀਮਾਰੀ ਦੇ ਲਈ ਟੀਕੇ ਤੇ ਇਲਾਜ ਵਿਚ ਸਿਆਸੀ ਕਾਰਣ ਕਰਕੇ ਰੁਕਾਵਟ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਟਰੰਪ ਨੇ ਟਵੀਟ ਕੀਤਾ ਸੀ ਕਿ ਐੱਫ.ਡੀ.ਏ. ਵਿਚ ਕੁਝ ਸਵਾਰਥੀ ਤੱਤ ਜਾਂ ਜੋ ਵੀ ਹੈ, ਉਹ ਦਵਾਈ ਕੰਪਨੀਆਂ ਦੇ ਲਈ ਲੋਕਾਂ ‘ਤੇ ਟੀਕੇ ਜਾਂ ਇਲਾਜ ਦੇ ਪ੍ਰੀਖਣ ਵਿਚ ਰੁਕਾਵਟ ਖੜ੍ਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਪੱਸ਼ਟ ਹੈ ਕਿ ਉਹ (ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਪੂਰਾ ਹੋ ਜਾਣ ਤੱਕ) ਦੇਰੀ ਦੀ ਆਸ ਕਰ ਰਹੇ ਹਨ।

ਐੱਫ.ਡੀ.ਏ. ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਦੇ ਖਿਲਾਫ ਸੰਘਰਸ਼ ਵਿਚ ਆਪਣੀ ਕੋਸ਼ਿਸ਼ ਦੇ ਤਹਿਤ ਉਸ ਨੇ ਹਸਪਤਾਲ ਵਿਚ ਦਾਖਲ ਕੋਰੋਨਾ ਮਰੀਜ਼ਾਂ ‘ਤੇ ਪਲਾਜ਼ਮਾ ਜਾਂਚ ਸਬੰਧੀ ਟੀਚੇ ਦੇ ਲਈ ਉਸ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਜਾਰੀ ਕੀਤੀ ਹੈ। ਉਪਲੱਬਧ ਵਿਗਿਆਨਿਕ ਸਬੂਤਾਂ ਦੇ ਆਧਾਰ ‘ਤੇ ਐੱਫ.ਡੀ.ਏ. ਇਸ ਸਿੱਟੇ ‘ਤੇ ਪਹੁੰਚਿਆ ਹੈ ਕਿ ਇਹ ਉਤਪਾਦ ਕੋਵਿਡ-19 ਦੇ ਇਲਾਜ ਵਿਚ ਅਸਰਦਾਰ ਹੋ ਸਕਦਾ ਹੈ ਤੇ ਉਸ ਦੀ ਜਾਣਕਾਰੀ ਤੇ ਸੰਭਾਵਿਤ ਲਾਭ ਉਸ ਦੇ ਸੰਭਾਵਿਤ ਜੋਖਿਮ ਤੋਂ ਵਧੇਰੇ ਹਨ। ਜਾਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 1,76,000 ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਦੇਸ਼ ਵਿਚ 57 ਲੱਖ ਤੋਂ ਵਧੇਰੇ ਲੋਕ ਇਸ ਨਾਲ ਇਨਫੈਕਟਿਡ ਹਨ।

ਇਸ ਦੌਰਾਨ ਅਮਰੀਕਾ ਦੇ ਸਿਹਤ ਤੇ ਮਨੁੱਖੀ ਸੇਵਾ ਮੰਤਰੀ ਐਲੇਕਸ ਏਜ਼ਾਰ ਨੇ ਕਿਹਾ ਕਿ ਕੋਨਵਲਸੈਂਟ ਪਲਾਜ਼ਮਾ ਦੇ ਲਈ ਐੱਫ.ਡੀ.ਏ. ਦੀ ਐਮਰਜੈਂਸੀ ਮਨਜ਼ੂਰੀ ਕੋਵਿਡ-19 ਤੋਂ ਜਾਨਾਂ ਬਚਾਉਣ ਦੇ ਰਾਸ਼ਟਰਪਤੀ ਟਰੰਪ ਦੀ ਕੋਸ਼ਿਸ਼ ਵਿਚ ਇਕ ਬਹੁਤ ਵੱਡੀ ਉਪਲੱਬਧੀ ਹੈ। ਹਾਲਾਂਕਿ ਕਈ ਸਿਹਤ ਮਾਹਰਾਂ ਨੇ ਹੁਣ ਤੱਕ ਦੇ ਪਲਾਜ਼ਮਾ ਅਧਿਐਨਾਂ ਦੀ ਮਜ਼ਬੂਤੀ ਬਾਰੇ ਆਪਣਾ ਇਤਰਾਜ਼ ਵਿਅਕਤ ਕੀਤਾ ਹੈ, ਜਿਨ੍ਹਾਂ ਵਿਚ ਕੋਰੋਨਾ ਵਾਇਰਸ ‘ਤੇ ਵਾਈਟ ਹਾਊਸ ਦੇ ਕਾਰਜਬਲ ਦੇ ਮੈਂਬਰ ਏਂਟਨੀ ਫੋਸੀ ਵੀ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.