ਅਮਰੀਕਾ ਤੋਂ ਭਾਰਤ ਆਉਣ ਨੂੰ ਤਿਆਰ 25,000 ਭਾਰਤੀ

ਪਹਿਲੇ ਪੜਾਅ ‘ਚ 7 ਉਡਾਣਾਂ ਟੇਕ-ਆਫ ਕਰਨਗੀਆਂ
ਇਕ ਵਿਸ਼ੇਸ਼ ਇੰਟਰਵਿਊ ਵਿਚ ਸੰਧੂ ਨੇ ਕਿਹਾ ਕਿ ਪਹਿਲੇ ਪੜਾਅ ਵਿਚ 7 ਉਡਾਣਾਂ ਟੇਕ-ਆਫ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਕੰਮ ਪ੍ਰਗਤੀ ‘ਤੇ ਹੈ। ਸੰਧੂ ਨੇ ਕਿਹਾ ਕਿ ਇਸ ਸਬੰਧੀ ਭਾਰਤ ਜਾਣ ਦੀ ਇੱਛਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਲਈ ਕਈ ਗੱਲਾਂ ਮਾਇਨੇ ਰੱਖਦੀਆਂ ਹਨ। ਉਦਾਹਰਣ, ਇਛੁੱਕ ਨਾਗਰਿਕਾਂ ਦੀ ਸਥਾਨਕ ਸਥਿਤੀ ਕੀ ਹੈ। ਉਸ ਦੀ ਮੈਡੀਕਲ ਰਿਪੋਰਟ ਦੇ ਕੀ ਨਤੀਜੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸੇ ਆਧਾਰ ‘ਤੇ ਅਸੀਂ ਪਹਿਲੇ ਹਫਤੇ ਦੇ ਪ੍ਰੋਗਰਾਮ ਨੂੰ ਅੱਗੇ ਵਧਾਵਾਂਗੇ। ਪਹਿਲੀ ਉਡਾਣ ਸ਼ਨੀਵਾਰ ਨੂੰ ਸੈਨ ਫ੍ਰਾਂਸਿਸਕੋ ਤੋਂ ਮੁੰਬਈ ਅਤੇ ਹੈਰਦਾਬਾਦ ਲਈ ਹੋਵੇਗੀ।

ਦੁਨੀਆ ‘ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ : ਸੰਧੂ

ਅਮਰੀਕਾ ‘ਚ ਭਾਰਤੀ ਡਿਪਲੋਮੈਟ ਤਰਣਜੀਤ ਸਿੰਘ ਸੰਧੂ ਨੇ ਐਤਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਸੰਕਟ ਨੇ ਅਮਰੀਕਾ ਨੂੰ ਦਿਖਾਇਆ ਕਿ ਅਜਿਹੇ ਸਮੇਂ ‘ਚ ਦੁਨੀਆ ‘ਚ ਭਾਰਤ ਤੋਂ ਵੱਡਾ ਭਾਈਵਾਲ ਕੋਈ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਦੋਵੇਂ ਦੇਸ਼ ਘੱਟੋ-ਘੱਟ 3 ਵੈਕਸੀਨ ‘ਤੇ ਕੰਮ ਕਰ ਰਹੇ ਹਨ। ਸੰਧੂ ਨੇ ਕਿਹਾ ਕਿ ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਅਤੇ ਅਮਰੀਕਾ ਦੀ ਸੀ.ਡੀ.ਸੀ. ਅਤੇ ਐਨ.ਆਈ.ਐਚ. ਕਈ ਸਾਲਾਂ ਤੋਂ ਮਿਲ ਕੇ ਕੰਮ ਕਰ ਰਹੀਆਂ ਹਨ। 2-3 ਸਾਲ ਪਹਿਲਾਂ ਦੋਹਾਂ ਦੇਸ਼ਾਂ ਨੇ ਰੋਟਾਵਾਇਰਸ ਨਾਂ ਦੇ ਹੋਰ ਵਾਇਰਸ ਦਾ ਵੈਕਸੀਨ ਵੀ ਵਿਕਸਿਤ ਕੀਤਾ ਸੀ। ਇਸ ਨਾਲ ਨਾ ਸਿਰਫ ਭਾਰਤ ਅਤੇ ਅਮਰੀਕਾ, ਸਗੋਂ ਕਈ ਹੋਰ ਦੇਸ਼ਾਂ ਨੂੰ ਮਦਦ ਮਿਲੀ।

Share:

Facebook
Twitter
Pinterest
LinkedIn
matrimonail-ads
On Key

Related Posts

ਪੱਛਮੀ ਕੈਨੇਡਾ ਦਾ ਪਹਿਲਾ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਸਰੀ ਵਿੱਚ ਖੁੱਲ੍ਹਿਆ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੂੰ ਗਿਲਡਫੋਰਡ ਹਾਈਟਸ ਪਾਰਕ ਵਿੱਚ ਪੱਛਮੀ ਕੈਨੇਡਾ ਦੇ ਪਹਿਲੇ ਜੰਪਸਟਾਰਟ ਕਮਿਊਨਿਟੀ ਸੌਕਰ ਪਿੱਚ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ। ਕੈਨੇਡੀਅਨ

ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ

50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ

ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ

ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.