ਮੁੰਬਈ (ਪੀਟੀਆਈ) : ਹੁਣ ਜਦਕਿ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਦੀ ਦੌੜ ਆਪਣੇ ਆਖਰੀ ਪੜਾਅ ’ਤੇ ਹੈ ਉਦੋਂ ਆਸਟ੍ਰੇਲੀਆ ਉਲਟਫੇਰ ਕਰਨ ਵਿਚ ਮਾਹਿਰ ਅਫਗਾਨਿਸਤਾਨ ਦੇ ਵਿਰੁੱਧ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਮੱਧਕ੍ਰਮ ਦੀ ਆਪਣੀ ਕਮਜ਼ੋਰੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਸੈਮੀਫਾਈਨਲ ਵਿਚ ਹੁਣ ਸਿਰਫ ਸਥਾਨ ਬਾਕੀ ਬਚੇ ਹਨ ਕਿਉਂਕਿ ਭਾਰਤ ਤੇ ਦੱਖਣੀ ਅਫਰੀਕਾ ਪਹਿਲਾਂ ਹੀ ਆਖਰੀ ਚਾਰ ਲਈ ਕੁਆਲੀਫਾਈ ਕਰ ਚੁੱਕੇ ਹਨ। ਆਸਟ੍ਰੇਲੀਆ ਦੀ ਟੀਮ ਅਜੇ ਤੀਜੇ ਸਥਾਨ ’ਤੇ ਹੈ ਤੇ ਕੋਈ ਵੀ ਹੋਰ ਟੀਮ ਉਸ ਦੀ ਸੈਮੀਫਾਈਨਲ ਦੀ ਸੀਟ ਨੂੰ ਸਿੱਧੇ ਚੁਣੌਤੀ ਦੇਣ ਦੀ ਸਥਿਤੀ ਵਿਚ ਨਹੀਂ ਦਿੱਖ ਰਹੀ ਹੈ ਪਰ ਪੈਟ ਕਮਿੰਸ ਦੀ ਅਗਵਾਈ ਵਾਲੀ ਟੀਮ ਇਸ ਮੈਚ ਵਿਚ ਜਿੱਤ ਦਰਜ ਕਰ ਕੇ ਆਖਰੀ ਚਾਰ ਵਿਚ ਆਪਣੀ ਜਗ੍ਹਾ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਮੈਚ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ ਜਿੱਥੇ ਬੱਲੇਬਾਜ਼ਾਂ ਦੀ ਮਦਦਗਾਰ ਹੁੰਦੀ ਹੈ ਜੇਕਰ ਗੇਂਦਬਾਜ਼ ਵੀ ਸਥਿਤੀਆਂ ਦਾ ਫਾਇਦਾ ਚੁੱਕਣ ਵਿਚ ਸਮਰੱਥ ਹੋਏ ਤਾਂ ਉਨ੍ਹਾਂ ਲਈ ਵੀ ਇੱਥੇ ਦਾ ਵਿਕਟ ਮਦਦਗਾਰ ਹੈ। ਅਫਗਾਨਿਸਤਾਨ ਦੇ ਕੋਲ ਕੁਸ਼ਲ ਸਪਿੰਨਰ ਹੈ ੇਤ ਉਸ ਦੇ ਬੱਲੇਬਾਜ਼ ਆਸਟ੍ਰੇਲੀਆ ਦੇ ਹਮਲਾਵਰ ਦੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨ ਲਈ ਬੇਤਾਬ ਹੋਣਗੇ। ਅਜਿਹੇ ਵਿਚ ਇਹ ਮੁਕਾਬਲਾ ਰੁਮਾਂਚਕ ਹੋ ਸਕਦਾ ਹੈ। ਆਸਟ੍ਰੇਲੀਆ ਦੇ ਕੋਲ ਵੀ ਐਡਮ ਜ਼ਾਂਪਾ ਦੇ ਰੂਪ ਵਿਚ ਤਜਰਬੇਕਾਰ ਸਪਿੰਨਰ ਹੈ ਜਿਸ ਨੇ ਵਿਸ਼ਵ ਕੱਪ ਵਿਚ ਹੁਣ ਤੱਕ ਸਰਬੋਤਮ 19 ਵਿਕਟ ਲਏ ਹਨ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਦੀ ਆਪਣੀ ਕੁਝ ਸਮੱਸਿਆਵਾਂ ਹਨ ਜਿਨ੍ਹਾਂ ਵਿਚ ਮੱਧਕ੍ਰਮ ਦੇ ਬੱਲੇਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਵੀ ਸ਼ਾਮਲ ਹੈ। ਉਸ ਦੀ ਟੀਮ ਨੇ ਹਾਲਾਂਕਿ ਲਗਾਤਾਰ ਪੰਜ ਮੈਚ ਜਿੱਤੇ ਹਨ ਜਿਸ ਨਾਲ ਖਿਡਾਰੀਆਂ ਦਾ ਆਤਮਵਿਸ਼ਵਾਸ ਵਧਿਆ ਹੋਵੇਗਾ। ਸਿਖਰ ਕ੍ਰਮ ਦੇ ਡੇਵਿਡ ਵਾਰਨਰ ਨੇ ਅਜੇ ਤੱਕ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਦੇ ਨਾਮ ਸੱਤ ਮੈਚਾਂ ਵਿਚ ਦੋ ਸੈਂਕੜਿਆਂ ਦੀ ਮਦਦ ਨਾਲ 428 ਦੌੜਾਂ ਦਰਜ ਹਨ। ਟ੍ਰੈਵਿਸ ਹੈੱਡ ਨੇ ਵੀ ਦੋ ਮੈਚਾਂ ਵਿਚ 120 ਦੌੜਾਂ ਬਣਾਈਆਂ ਹਨ ਤੇ ਆਸਟ੍ਰੇਲੀਆ ਨੂੰ ਉਸ ਤੋਂ ਤੇਜ਼ ਸ਼ੁਰੂਆਤ ਦੀ ਉਮੀਦ ਹੋਵੇਗੀ। ਮਿਸ਼ੇਲ ਮਾਰਸ਼ ਦੀ ਵਾਪਸ ਦੇ ਬਾਅਦ ਆਸਟ੍ਰੇਲੀਆ ਦੇ ਕੋਲ ਕੈਮਰਨ ਗ੍ਰੀਨ ਦੀ ਜਗ੍ਹਾ ਉਸ ਨੂੰ ਉਤਾਰਨ ਦਾ ਬਦਲ ਵੀ ਮੌਜੂਦ ਹੈ। ਅਫਗਾਨਿਸਤਾਨ ਨੇ ਆਸਟ੍ਰੇਲੀਆ ਦੇ ਵਿਰੁੱਧ ਅਜੇ ਤੱਕ ਜੋ ਤਿੰਨ ਵਨਡੇ ਮੈਚ ਖੇਡੇ ਹਨ ਉਨ੍ਹਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਪਿਛਲੇ ਪੰਜ ਵਿਚੋਂ ਚਾਰ ਮੈਚ ਜਿੱਤਣ ਦੇ ਕਾਰਨ ਉਸ ਦੀ ਟੀਮ ਦਾ ਵੀ ਵਿਸ਼ਵਾਸ ਵਧਿਆ ਹੋਇਆ ਹੈ। ਅਫਗਾਨਿਸਤਾਨ ਨੂੰ ਹਾਲਾਂਕਿ ਆਪਣੇ ਅਗਲੇ ਦੋ ਮੈਚ ਵਿਚ ਨੈੱਟ ਰਨ ਰੇਟ ’ਤੇ ਵੀ ਧਿਆਨ ਦੇਣਾ ਹੋਵੇਗਾ।

ਟੀਮਾਂ ਇਸ ਤਰ੍ਹਾਂ ਹਨ:

ਆਸਟ੍ਰੇਲੀਆ : ਪੈਟ ਕਮਿੰਸ (ਕਪਤਾਨ), ਸਟੀਵ ਸਮਿੱਥ, ਮਾਰਨਸ ਲਾਬੁਸ਼ੇਨ, ਐਲੇਕਸ ਕੈਰੀ (ਵਿਕਟਕੀਪਰ), ਜੋਸ਼ ਇੰਗਲਿਸ (ਵਿਕਟਕੀਪਰ), ਸੀਨ ਐਬਾਟ, ਐਸ਼ਟਨ ਐਗਰ, ਕੈਮਰਨ ਗ੍ਰੀਨ, ਜੋਸ਼ ਹੈਜਲਵੁੱਡ, ਟ੍ਰੇਵਿਸ ਹੈੱਡ, ਮਿਸ਼ੇਲ ਮਾਰਸ਼, ਗਲੈਨ ਮੈਕਸਵੈੱਲ, ਮਾਰਕਸ ਸਟੋਇਨਿਸ, ਡੇਵਿਡ ਵਾਰਨਰ, ਐਡਮ ਜ਼ਾਂਪਾ, ਮਿਸ਼ੇਲ ਸਟਾਰਕ।

ਅਫ਼ਗ਼ਾਨਿਸਤਾਨ : ਹਸ਼ਮਤੁਲਾਹ ਸ਼ਾਹਿਦੀ (ਕਪਤਾਨ), ਰਹਿਮਾਨੁਲਾਹ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਾਦਰਨ, ਰਿਯਾਜ ਹਸਨ, ਰਹਿਮਤ ਸ਼ਾਹ, ਨਜੀਬੁਲਾਹ ਜ਼ਾਦਰਨ, ਮੁਹੰਮਦ ਨਬੀ, ਇਕਰਾਮ ਅਲੀਖਿਲ (ਵਿਕਟਕੀਪਰ), ਅਜਮਤੁਲਾ ਉਮਰਜ਼ਈ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਫਜਲਹਕ ਫਾਰੂਕੀ, ਅਬਦੁਲ ਰਹਿਮਾਨ, ਨਵੀਨ ਉਲ ਹੱਕ।