ਇੱਕ ਸਨਸਨੀਖੇਜ਼ ਖੁਲਾਸੇ ਵਿੱਚ ਸਾਹਮਣੇ ਆਇਆ ਹੈ ਕਿ ਸਾਲ 2016 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਕਤਲ ਕਰ ਦਿੱਤੇ ਗਏ ਗੈਂਗਸਟਰ ਤੇ ਉਸ ਦੇ ਇੱਕ ਹੋਰ ਸਾਥੀ ਦੇ ਤਾਰ ਵਿਦੇਸ਼ਾਂ ਵਿੱਚ ਅੰਜਾਮ ਦਿੱਤੇ ਗਏ ਅਪਰਾਧਾਂ ਨਾਲ ਵੀ ਜੁੜੇ ਰਹੇ ਦੱਸੇ ਗਏ ਹਨ। 4 ਮਈ 2016 ਨੂੰ ਦੁਬਈ ਦੇ ਇੱਕ ਬੇਹੱਦ ਅਮੀਰ ਇਲਾਕੇ ਵਿੱਚ ਆਪਣੀ ਕਾਰ ਵਿੱਚ ਬੈਠੇ ਇੱਕ ਟਰਕਿਸ਼ ਡ੍ਰਗ ਡੀਲਰ ਸੇਟਿਨ ਕੌਚ ਨਾਮ ਨੂੰ ਗੋਲੀਆਂ ਨਾਮ ਭੁੰਨ ਦਿੱਤਾ ਗਿਆ ਸੀ। ਦੋ ਹਮਲਾਵਰਾਂ ਨੇ ਉਸ ਦੇ ਸਿਰ ਵਿੱਚ 7 ਅਤੇ ਛਾਤੇ ਤੇ ਹੱਥਾਂ ਵਿੱਚ 14 ਗੋਲੀਆਂ ਮਾਰੀਆਂ ਸਨ। ਜਿਸ ਹਥਿਆਰ ਨਾਲ ਗੋਲੀਆਂ ਚਲਾਈਆਂ ਗਈਆਂ ਸਨ ਉਸ ਨੂੰ ਸਾਇਲੈਂਸਰ ਲੱਗਿਆ ਹੋਇਆ ਸੀ ਅਤੇ ਕਿਸੇ ਨੂੰ ਪਤਾ ਵੀ ਨਾ ਲੱਗ ਸਕਿਆ। ਇਸ ਤੋਂ ਪਹਿਲਾਂ ਕਿ ਦੁਬਈ ਪੁਲਿਸ ਨੂੰ ਹਮਲਾਵਰਾਂ ‘ਤੇ ਸ਼ੱਕ ਹੁੰਦਾ, ਉਹ ਦੋਵੇਂ ਫਲਾਈਟ ਲੈ ਕੇ ਕਨੇਡਾ ਨੂੰ ਨਿਕਲ ਗਏ। ਆਰ ਸੀ ਐਮ ਪੀ ਨੂੰ ਦੁਬਈ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕਥਿਤ ਤੌਰ ‘ਤੇ ਹਰਪ੍ਰੀਤ ਸਿੰਘ ਮੱਝੂ ਅਤੇ ਉਰਸਮੈਨ ਜੂਨੀਅਰ ਗਾਰਸ਼ੀਆ ਅਰੈਵੈਲੋ ਨਾਮ ਦੇ ਦੋ ਵਿਅਕਤੀ ਸਨ । ਉਹ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਸਨ। ਇਸ ਸਨਸਨੀਖੇਜ਼ ਅੰਤਰਰਾਸ਼ਟਰੀ ਹੱਤਿਆਕਾਂਡ ਦੀਆਂ ਤਾਰਾਂ ਗ੍ਰੀਸ ਤੋਂ ਫਰੇਜ਼ਰ ਵੈਲੀ ਤੱਕ ਫੈਲੀਆਂ ਹੋਈਆਂ ਸਨ। ਟਰਕੀ ਵਿੱਚ ਇਰੈਨੀਅਨ ਡ੍ਰਗ ਲੌਰਡ ਨਾਜੀ ਸ਼ਰੀਫ਼ ਜ਼ਿੰਦਾਸ਼ਤੀ ਨੇ ਇਹਨਾਂ ਦੋਹਾਂ ਨੂੰ ਟਰਕਿਸ਼ ਡ੍ਰਗ ਬੌਸ ਨੂੰ ਖ਼ਤਮ ਕਰਨ ਲਈ ਹਾਇਰ ਕੀਤਾ ਸੀ। ਉਹਨਾਂ ਨੇ ਇਹ ਕਤਲ ਦੁਬਈ ਵਿੱਚ ਕੀਤਾ ਤੇ ਇਸ ਕਤਲ ਦੇ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ
ਉਰਸਮੈਨ ਜੂਨੀਅਰ ਗਾਰਸ਼ੀਆ ਅਰੈਵੈਲੋ ਦੀ ਲਾਸ਼ ਐਬਸਫੋਰਡ ਦੇ ਇੱਕ ਖੇਤ ਵਿੱਚੋਂ ਲੱਭੀ ਸੀ। ਉਸ ਦੇ ਕਤਲ ਦੀ ਗੁੱਥੀ ਅੱਜ ਤੱਕ ਨਹੀਂ ਸੁਲਝੀ ਹੈ। ਉੱਧਰ ਡੈਲਟਾ ਦੇ ਰਹਿਣ
ਵਾਲੇ 26 ਸਾਲਾ ਹਰਪ੍ਰੀਤ ਸਿੰਘ ਮੱਝੂ ਦੀ ਲਾਸ਼ 10 ਜੂਨ, 2016 ਵਾਲੇ ਦਿਨ ਅੱਗ ਨਾਲ ਸੜੀ ਇੱਕ ਗੱਡੀ ਵਿੱਚੋਂ ਲੱਭੀ ਸੀ ਜਿਸ ਦਾ ਖੁਲਾਸਾ ਅੱਜ ਤੱਕ ਨਹੀਂ ਕੀਤਾ ਗਿਆ ਹੈ। ਪੋਸਟਮੀਡੀਆ ਦੀ ਰਿਪੋਰਟ ਅਨੁਸਾਰ ਪੁਲਿਸ ਨੇ ਇਹ ਕਦੀ ਵੀ ਨਹੀਂ ਦੱਸਿਆ ਕਿ ਉਸ ਸੜੀ ਗੱਡੀ ਵਿੱਚੋਂ ਲਾਸ਼ ਵੀ ਮਿਲੀ ਸੀ। ਜਿਸ ਗੈਂਗ ਨਾਲ ਮੱਝੂ ਕੰਮ ਕਰਦਾ ਰਿਹਾ ਸੀ, ਉਸ ਦਾ ਸਰਗਨਾ ਗਵਿੰਦਰ ਗਰੇਵਾਲ ਵੀ ਪਿਛਲੇ ਸਾਲ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰ ਉਹ ਦੋਵੇਂ ਅੰਤਰਰਾਸ਼ਟਰੀ ਕਤਲ ਗੈਂਗ ਵਿੱਚ ਕਿਵੇਂ ਸ਼ਾਮਲ ਹੋ ਗਏ।
ਤ੍ਰਿਣਮੂਲ ਦੇ ਚੋਣ ਮੈਨੀਫੈਸਟੋ ’ਚ ਸੀ. ਏ. ਏ. ਰੱਦ ਕਰਨ ਦਾ ਵਾਅਦਾ
ਕੋਲਕਾਤਾ,– ਤ੍ਰਿਣਮੂਲ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ’ਚ ਕੇਂਦਰ ਦੀ ਸੱਤਾ ’ਚ ਆਉਣ ’ਤੇ ਕਈ ਸਮਾਜਿਕ ਕਲਿਆਣਕਾਰੀ