ਸੁਖਦੇਵ ਗਰਗ, ਜਗਰਾਓਂ : ਸਰਵਹਿੱਤਕਾਰੀ ਸਿੱਖਿਆ ਸੰਮਤੀ ਵੱਲੋਂ ਕਰਵਾਏ ‘ਆਮ ਗਿਆਨ’ ਦੇ ਲਏ ਟੈਸਟ ‘ਚ ਛੇ ਸਕੂਲਾਂ ਦੇ ਅਧਿਆਪਕਾਂ ਨੇ ਹਿੱਸਾ ਲਿਆ। ਸਥਾਨਕ ਸਰਵਹਿੱਤਕਾਰੀ ਸਕੂਲ ਵਿਚ ਹੋਏ ਸ਼ਿਸ਼ੂ ਵਾਟਿਕਾ, ਟੀਜੀਟੀ ਤੇ ਪੀਜੀਟੀ ਟੈਸਟਾਂ ‘ਚ ਐੱਸਵੀਐੱਮ ਜ਼ੀਰਾ, ਐੱਸਵੀਐੱਮ ਮੱਖੂ, ਐੱਸਵੀਐੱਮ ਕੋਟ ਈਸੇ ਖਾਂ, ਐੱਸਵੀਐੱਮ ਮੋਗਾ, ਐੱਸਵੀਐੱਮ ਜਗਰਾਓਂ ਤੇ ਐੱਮਐੱਲਬੀ ਗੁਰੂਕੁਲ ਜਗਰਾਓਂ ਸਕੂਲਾਂ ਨੇ ਅਧਿਆਪਕਾ ਨੇ ਭਾਗ ਲਿਆ। ਇਸ ਮੌਕੇ ਸਰਵਹਿੱਤਕਾਰੀ ਸਕੂਲ ਦੀ ਪਿੰ੍ਸੀਪਲ ਨੀਲੂ ਨਰੂਲਾ ਨੇ ਅਧਿਆਪਕਾ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਸਰਵਹਿੱਤਕਾਰੀ ਸਿੱਖਿਆ ਸੰਮਤੀ ਵੱਲੋਂ ਹਰੇਕ ਸਾਲ ਕੀਤਾ ਜਾਣ ਵਾਲਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਇਸ ਨਾਲ ਇੱਕ ਤਾਂ ਅਧਿਆਪਕ ਦੀ ਆਪਣੇ ਵਿਸ਼ੇ ‘ਚ ਮੁਹਾਰਤ ਦਾ ਪਤਾ ਲੱਗਦਾ ਹੈ ਤੇ ਦੂਜਾ ਆਮ ਗਿਆਨ ‘ਚ ਵਾਧੇ ਦਾ ਵੀ ਪਤਾ ਚੱਲਦਾ ਹੈ।
ਇਸ ਮੌਕੇ ਜ਼ੀਰਾ ਸਕੂਲ ਦੇ ਪਿੰ੍ਸੀਪਲ ਗੁਰਵਿੰਦਰ ਸਿੰਘ, ਪਿੰ੍ਸੀਪਲ ਪ੍ਰਵੀਨ, ਮੱਖੂ ਸਕੂਲ ਦੇ ਪਿੰ੍ਸੀਪਲ ਅਮਨਦੀਪ ਕੌਰ, ਕੋਟ ਈਸੇ ਖਾਂ ਸਕੂਲ ਦੇ ਪਿੰ੍ਸੀਪਲ ਜੋਤੀ, ਐੱਸਵੀਐੱਮ ਗੁਰੂਕੁਲ ਜਗਰਾਓਂ ਦੇ ਸ਼ਿਸ਼ੂ ਵਾਟਿਕਾ ਪ੍ਰਮੁੱਖ ਨੀਲਮ ਰਾਣੀ ਆਦਿ ਹਾਜ਼ਰ ਸਨ।


