ਪੱਤਰ ਪ੍ਰਰੇਰਕ, ਸ੍ਰੀ ਮਾਛੀਵਾੜਾ ਸਾਹਿਬ : ਸਥਾਨਕ ਪੁਲਿਸ ਨੂੰ ਸੋਮਵਾਰ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਜਿਸ ਦੀ ਪਛਾਣ ਨਾ ਹੋ ਸਕੀ। ਐੱਸਐੱਚਓ ਮਾਛੀਵਾੜਾ ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਪਵਾਤ ਪੁਲ ਤੋਂ ਮਾਛੀਵਾੜਾ ਸਾਹਿਬ ਦੇ ਜੰਗਲੀ ਖੇਤਰ ‘ਚ ਇਕ ਨੌਜਵਾਨ ਮਿ੍ਤ ਹਾਲਤ ‘ਚ ਪਿਆ ਹੈ। ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਦੇਖਿਆ ਗਿਆ ਤਾਂ ਉਸ ਦੇ ਕੱਪੜਿਆਂ ਦੀ ਤਲਾਸ਼ੀ ਦੌਰਾਨ ਕੋਈ ਵੀ ਅਜਿਹਾ ਕਾਗਜ਼ਾਤ ਨਾ ਮਿਲਿਆ ਜਿਸ ਤੋਂ ਉਸਦੀ ਕੋਈ ਪਛਾਣ ਹੋ ਸਕੇ। ਪੁਲਿਸ ਅਨੁਸਾਰ ਇਸ ਨੌਜਵਾਨ ਦੀ ਉਮਰ ਕਰੀਬ 25 ਸਾਲ ਹੈ। ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਪਛਾਣ ਲਈ ਮੋਰਚਰੀ ‘ਚ ਰਖਵਾ ਦਿੱਤਾ ਹੈ ਤੇ ਜੇਕਰ ਕਿਸੇ ਕੋਲ ਵੀ ਇਸ ਲਾਪਤਾ ਨੌਜਵਾਨ ਦੀ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕਰੇ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


