ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਨੂੰ ਲੈ ਕੇ ਸੰਘ ਦੇ ਲੋਕ ਸਹਿਜ ਨਹੀਂ ਹਨ।

1.ਆਰਐਸਐਸ ਦਾ ਮੁਖੀ ਕੋਈ ਬ੍ਰਾਹਮਣ (ਰਜਿੰਦਰ ਸਿੰਘ ਉਰਫ਼ ਰੱਜੂ ਭਈਆ ਇੱਕ ਸਵਰਣ ਅਪਵਾਦ ਸੀ) ਹੀ ਕਿਉਂ ਬਣਾਇਆ ਜਾਂਦਾ ਹੈ? ਲਗਭਗ ਇੱਕ ਸਦੀ ਦੇ ਲੰਬੇ ਸਮੇਂ ਵਿੱਚ ਹੁਣ ਤੱਕ ਕਿਸੇ ਓਬੀਸੀ, ਦਲਿਤ ਜਾਂ ਮਹਿਲਾ ਨੂੰ ਇਸਦਾ ਮੁਖੀ ਕਿਉਂ ਨਹੀਂ ਬਣਾਇਆ ਗਿਆ?
2.ਆਰਐਸਐਸ ਜਾਤੀਗਤ ਰਾਖਵੇਂਕਰਨ ਦੀ ਸਮੀਖਿਆ ਕਿਉਂ ਕਰਨਾ ਚਾਹੁੰਦਾ ਹੈ, ਜਾਤੀਵਾਦ ਦੀ ਕਿਉਂ ਨਹੀਂ? ਕੀ ਰਾਖਵਾਂਕਰਨ ਹਾਸਲ ਕਰਨ ਵਾਲੀਆਂ ਜਾਤੀਆਂ ਘੱਟ ਹਿੰਦੂ ਹਨ?
3. ਕੀ ਆਰਐਸਐਸ ਦੀਆਂ ਉੱਚ-ਸ਼ਖਸੀਅਤਾਂ ਵਿੱਚੋਂ ਇੱਕ ਵਿਨਾਇਕ ਦਾਮੋਦਰ ਸਾਵਰਕਰ ਉਰਫ਼ ਵੀਰ ਸਾਵਰਕਰ ਨੇ ਜੇਲ੍ਹ ਤੋਂ ਰਿਹਾਅ ਹੋਣ ਲਈ ਅੰਗਰੇਜ਼ਾਂ ਤੋਂ ਮਾਫ਼ੀ ਮੰਗੀ ਸੀ? ਉਹ ਮਾਫ਼ੀਨਾਮਾ ਦਸਤਾਵੇਜ਼ ਦੇ ਰੂਪ ਵਿੱਚ ਮੌਜੂਦ ਹੈ।
4. ਗਾਂਧੀ ਦੇ ਕਾਤਲ ਨੱਥੂਰਾਮ ਗੌਡਸੇ ਦਾ ਆਰਐਸਐਸ ਨਾਲ ਕੋਈ ਸਬੰਧ ਸੀ? (ਆਰਐਸਐਸ ਇਸ ਨੂੰ ਉਸ ਸਮੇਂ ਦੇ ਸਿਆਸੀ ਹਾਲਾਤਾ ਵਿੱਚ ਆਪਣੀ ਸੁਵਿਧਾ ਅਨੁਸਾਰ ਸਵੀਕਾਰਦਾ/ਨਕਾਰਦਾ ਰਿਹਾ ਹੈ)
5. ਕੀ ਪੰਚਜਨਯ ਆਰਐਸਐਸ ਦੀ ਮੁੱਖ ਮੈਗਜ਼ੀਨ ਹੈ? (ਹਾਲ ਹੀ ਵਿੱਚ ਸੰਘ ਮੁਖੀ ਨੇ ਦਾਦਰੀ ਦੀ ਘਟਨਾ ਦੀ ਤੱਥਹੀਣ, ਭੜਕਾਊ ਰਿਪੋਰਟ ਛਾਪਣ ਤੋਂ ਬਾਅਦ ਇਨਕਾਰ ਕੀਤਾ ਸੀ)
6. ਕੀ ਆਰਐਸਐਸ ਨੂੰ ਭਾਰਤ ਦਾ ਝੰਡਾ ਸਵੀਕਾਰ ਨਹੀਂ ਹੈ? (14 ਅਗਸਤ 1947 ਨੂੰ ਆਰਐਸਐਸ ਦੀ ਮੈਗਜ਼ੀਨ ‘ਚ ਛਪਿਆ-ਭਾਰਤ ਦੇ ਝੰਡੇ ਵਿੱਚ ਤਿੰਨ ਰੰਗ ਅਸ਼ੁੱਭ ਹਨ, ਇਸ ਤੋਂ ਖ਼ਰਾਬ ਮਨੋਵਿਗਿਆਨਕ ਅਸਰ ਪੈਂਦਾ ਹੈ, ਇਹ ਭਾਰਤ ਮਹਾਦੇਸ਼ ਲਈ ਨੁਕਸਾਨਦਾਇਕ ਹੈ ਜਿਸ ਨੂੰ ਹਿੰਦੂ ਕਦੇ ਸਵੀਕਾਰ ਨਹੀਂ ਕਰਨਗੇ)
7.ਤੁਸੀਂ ਮਾਘੀ ‘ਤੇ ਦਲਿਤ ਬਸਤੀਆਂ ਵਿੱਚ ਸਾਂਝਾ ਲੰਗਰ ਤਾਂ ਲਗਾਉਂਦੇ ਹੋ ਪਰ ਛੂਤ-ਅਛੂਤ ਅਤੇ ਸ਼ੋਸ਼ਣ ਦੀ ਪੈਰੋਕਾਰ ਜਾਤੀਵਾਦ ਦੇ ਖ਼ਿਲਾਫ਼ ਚੁੱਪ ਰਹਿੰਦੇ ਹੋ, ਕਿਉਂ?
8. ਰਾਮ ਮੰਦਿਰ ਜੇਕਰ ਮਾਨਤਾ ਦਾ ਪ੍ਰਸ਼ਨ ਹੈ ਤਾਂ ਉਸ ਨੂੰ ਭਾਜਪਾ ਨੂੰ ਸਿਆਸੀ ਸਹੂਲਤ ਦੇ ਹਿਸਾਬ ਨਾਲ ਚੁੱਕਣ ਅਤੇ ਦਫ਼ਨਾਉਣ ਕਿਉਂ ਦਿੱਤਾ ਜਾਂਦਾ ਹੈ?
9. ਭਾਰਤ ਹਿੰਦੂ ਰਾਸ਼ਟਰ ਹੀ ਕਿਉਂ ਬਣੇ, ਭਾਰਤੀ ਰਾਸ਼ਟਰ ਕਿਉਂ ਨਹੀਂ, ਜਿਸ ਵਿੱਚ ਗ਼ੈਰ-ਹਿੰਦੂ ਵੀ ਰਹਿ ਸਕਣ?
10. ਤੁਸੀਂ ਭਾਰਤੀ ਦਰਸ਼ਨ ਦੀ ਉਦਾਰਵਾਦੀ, ਤਰਕਵਾਦੀ, ਨਾਸਤਿਕ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਪਰੰਪਰਾਵਾਂ ਦਾ ਸਨਮਾਨ ਕਦੋਂ ਕਰੋਗੇ?
ਵਿਅਕਤੀਵਾਦ ਦੇ ਕੱਟੜ ਵਿਰੋਧੀ ਆਰਐਸਐਸ ਨੇ ਪਹਿਲੀ ਵਾਰ ਨਰਿੰਦਰ ਮੋਦੀ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੀ ਨਹੀਂ ਥਾਪਿਆ ਸਗੋਂ ਉਨ੍ਹਾਂ ਦੀ ਹਵਾ ਨੂੰ ਬਹੁਮਤ ਵਿੱਚ ਬਦਲਣ ਲਈ ਆਪਣੇ ਸਵੈਮ-ਸੇਵਕਾਂ ਜ਼ਰੀਏ ਮਹੱਤਵਪੂਰਨ ਭੂਮਿਕਾ ਵੀ ਨਿਭਾਈ।ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਸੰਗਠਨ ਨੇ ਹਿੰਦੂ ਰਾਸ਼ਟਰ ਦੇ ਟੀਚੇ ਲਈ ਆਪਣੀ ਪੁਰਾਣੀ ਸੋਚ ਦੇ ਨਾਲ ਗਤੀਵਿਧੀਆਂ ਵੀ ਤੇਜ਼ ਕਰ ਦਿੱਤੀਆਂ।ਇਨ੍ਹਾਂ ਸਵਾਲਾਂ ਦੇ ਜਵਾਬ ਹੋਰ ਕਾਰਨਾਂ ਤੋਂ ਇਲਾਵਾ ਇਸ ਲਈ ਵੀ ਜ਼ਰੂਰੀ ਹਨ ਕਿਉਂਕਿ ਚੁੱਪੀ ਨਾਲ ਆਰਐਸਐਸ ਦਾ ਵਿਸ਼ਵਾਸ ਟੁੱਟਦਾ ਹੈ ਅਤੇ ਇਸਦਾ ਅਕਸ ਮੌਕਾਪ੍ਰਸਤ ਅਤੇ ਦੋਮੂੰਹੇ ਸੰਗਠਨ ਦਾ ਬਣ ਰਿਹਾ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.