ਨਵੀਂ ਦਿੱਲੀ : ਭਾਰਤ ਤੇ ਬੰਗਲਾਦੇਸ਼ ਵਿਚ ਰਾਜਕੋਟ ‘ਚ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਦੂਸਰਾ ਮੁਕਾਬਲਾ ਖੇਡਿਆ ਗਿਆ। ਇਸ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਅਜਿਹੇ ‘ਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ ਹਨ। ਇਸੇ ਤਰ੍ਹਾਂ ਜਿੱਤ ਲਈ ਭਾਰਤ ਨੂੰ 154 ਦੌੜਾਂ ਬਣਾਉਣੀਆਂ ਸਨ। ਇਸ ਦੇ ਜਵਾਬ ‘ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਤੋਂ ਕਰਾਰੀ ਸ਼ਿਕਸਤ ਦੇ ਕੇ ਸੀਰੀਜ਼ 1-1 ਤੋਂ ਬਰਾਬਰ ਕਰ ਲਈ। ਹੁਣ ਇਸ ਸੀਰੀਜ਼ ਦਾ ਆਖਿਰੀ ਮੈਚ ਨਾਗਪੁਰ ‘ਚ 10 ਨਵੰਬਰ ਨੂੰ ਹੋਵੇਗਾ।