ਟਰੰਪ ਨੂੰ ਉਂਗਲ ਦਿਖਾਉਣ ਵਾਲੀ ਮਹਿਲਾ ਸਾਈਕਲਿਸਟ ਵਰਜੀਨੀਆ ਤੋਂ ਜਿੱਤੀ ਚੋਣ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਂਗਲੀ ਦਿਖਾਉਣ ਵਾਲੀ ਮਹਿਲਾ ਨੇ ਵਰਜੀਨੀਆ ਲੋਕਲ ਆਫਿਸ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਜੂਲੀ ਬ੍ਰਿਸਕਮਨ ਇਕ ਸਾਈਕਲਿਸਟ ਹੈ ਅਤੇ 2017 ਵਿਚ ਉਦੋਂ ਅਚਾਨਕ ਸੁਰਖੀਆਂ ਵਿਚ ਆ ਗਈ ਸੀ, ਜਦੋਂ ਉਨ੍ਹਾਂ ਨੇ ਟਰੰਪ ਦੇ ਲੰਘਦੇ ਹੋਏ ਕਾਫਲੇ ਨੂੰ ਉਂਗਲ ਦਿਖਾਈ ਸੀ। ਏ.ਐਫ.ਪੀ. ਨੇ ਇਸ ਘਟਨਾ ਦੀ ਤਸਵੀਰ ਲਈ ਸੀ ਅਤੇ ਦੇਖਦੇ-ਦੇਖਦੇ ਇਹ ਤਸਵੀਰ ਪੂਰੀ ਦੁਨੀਆ ਵਿਚ ਵਾਇਰਲ ਹੋ ਗਈ।

PunjabKesari

ਤਕਰੀਬਨ ਦੋ ਸਾਲ ਬਾਅਦ ਵਰਜੀਨੀਆ ਦੇ ਕੰਟਰੀ ਬੋਰਡ ਸੁਪਰਵਾਈਜ਼ਰ ਚੋਣਾਂ ਵਿਚ ਉਨ੍ਹਾਂ ਨੇ ਰਿਪਬਲੀਕਨ ਉਮੀਦਵਾਰ ਨੂੰ ਹਰਾਇਆ। ਜੂਲੀ 2017 ਵਿਚ ਯੂਨਾਈਟਿਡ ਸਟੇਟਸ ਗਵਰਨਮੈਂਟ ਵਿਚ ਮਾਰਕੀਟਿੰਗ ਐਨਾਲਿਸਟ ਦੇ ਅਹੁਦੇ ‘ਤੇ ਕੰਮ ਕਰ ਰਹੀ ਸੀ ਪਰ ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਟਰੰਪ ਦੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ
ਜੂਲੀ ਨੇ ਡੈਮੋਕ੍ਰੇਟ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿਸ ਪਾਰਟੀ (ਰਿਪਬਲੀਕਨ) ਤੋਂ ਟਰੰਪ ਹੈ, ਉਸ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ। ਜੂਲੀ ਨੇ ਕਿਹਾ ਕਿ ਕੈਂਪੇਨ ਦੌਰਾਨ ਉਨ੍ਹਾਂ ਨੂੰ ਸਿਰਫ ਸਿੱਖਿਆ, ਔਰਤਾਂ ਦੇ ਅਧਿਕਾਰ, ਟਰਾਂਸਪੋਰਟੇਸ਼ਨ ਅਤੇ ਵਾਤਾਵਰਣ ਦੇ ਮੁੱਦੇ ‘ਤੇ ਲੋਕਾਂ ਨਾਲ ਗੱਲ ਕੀਤੀ ਅਤੇ ਕਦੇ ਵੀ ਉਨ੍ਹਾਂ ਨੇ 2017 ਦੀ ਘਟਨਾ ਦਾ ਜ਼ਿਕਰ ਨਹੀਂ ਕੀਤਾ। ਨਤੀਜਾ ਸਭ ਦੇ ਸਾਹਮਣੇ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਫਲੀਟਵੁੱਡ ਇਸਲਾਮਿਕ ਸੈਂਟਰ ਦੀ ਭੰਨਤੋੜ ਬਾਰੇ ਬਿਆਨ

ਫਲੀਟਵੁੱਡ ਇਸਲਾਮਿਕ ਸੈਂਟਰ ਵਿੱਚ ਰਿਪੋਰਟ ਕੀਤੇ ਗਏ ਨਫ਼ਰਤ ਭਰੇ ਸੁਨੇਹੇ ਅਤੇ ਧਮਕੀਆਂ ਬਹੁਤ ਹੀ ਅਪਮਾਨਜਨਕ ਅਤੇ ਦਿਲ ਦੁਖਾਉਣ ਵਾਲੀਆਂ ਹਨ। ਕਿਸੇ ਵਿਅਕਤੀ ਨੂੰ ਉਸਦੇ ਧਰਮ

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.