108 ਸਾਲਾ ਬਜ਼ੁਰਗ ਨੇ ਦੱਸੀ ਦਿਲ ਦੀ ਗੱਲ-ਲੰਬੀ ਉਮਰ ਦਾ ਰਾਜ਼ ਚੰਗੀ ਪਤਨੀ

ਸਸਕੈਚਵਨ— ਕੈਨੇਡਾ ‘ਚ ਰਹਿ ਰਹੇ 108 ਸਾਲਾ ਵਿਅਕਤੀ ਨੇ ਆਪਣੇ ਦਿਲ ਦੀਆਂ ਗੱਲਾਂ ਕਰਦਿਆਂ ਦੱਸਿਆ ਕਿ ਉਸ ਦੀ ਲੰਬੀ ਉਮਰ ਪਿੱਛੇ ਉਸ ਦੀ ਪਤਨੀ ਦਾ ਹੱਥ ਹੈ।
ਉਨ੍ਹਾਂ ਨੇ ਕਿਹਾ ਕਿ ਚੰਗੀ ਪਤਨੀ ਕਾਰਨ ਉਹ ਇਸ ਉਮਰ ਤਕ ਤੰਦਰੁਸਤ ਹੈ। ਐਸਮੰਡ ਐਲੋਕ ਨਾਂ ਦੇ ਇਸ ਵਿਅਕਤੀ ਨੇ 26 ਜਨਵਰੀ ਨੂੰ ਆਪਣਾ 108ਵਾਂ ਜਨਮ ਦਿਨ ਮਨਾਇਆ। ਉਸ ਨੇ ਕਿਹਾ ਕਿ ਪ੍ਰਮਾਤਮਾ ਨੇ ਬਹੁਤ ਚੰਗੀ ਪਤਨੀ ਦਿੱਤੀ ਪਰ ਦੁੱਖ ਦੀ ਗੱਲ ਹੈ ਕਿ ਉਸ ਨੇ ਉਸ ਦੀ ਪਤਨੀ ਨੂੰ ਉਸ ਤੋਂ ਖੋਹ ਲਿਆ ਹੈ।
ਕੁੱਝ ਸਾਲ ਪਹਿਲਾਂ ਉਸ ਦੀ ਪਤਨੀ ਹੈਲਨ ਦੀ ਮੌਤ ਹੋ ਗਈ ਸੀ। ਉਸ ਦੇ ਦੋਸਤਾਂ ਨੇ ਉਨ੍ਹਾਂ ਦੀਆਂ 100 ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਇਹ ਤਸਵੀਰਾਂ ਦੇਖ ਕੇ ਬਹੁਤ ਖੁਸ਼ੀ ਹੋਈ। ਐਸਮੰਡ ਐਲੋਕ ਦੇ ਜਨਮ ਦਿਨ ਦੀ ਪਾਰਟੀ ‘ਚ ਸ਼ਹਿਰ ਦੇ ਮੇਅਰ ਵਾਇਨੇ ਮੋਕ ਵੀ ਸ਼ਾਮਲ ਹੋਏ। ਉਨ੍ਹਾਂ ਨੇ ਐਸਮੰਡ ਐਲੋਕ ਦੇ ਨਾਂ ‘ਤੇ 26 ਜਨਵਰੀ ਦੇ ਦਿਨ ਨੂੰ ਐਸਮੰਡ ਐਲੋਕ ਡੇਅ ਘੋਸ਼ਿਤ ਕੀਤਾ। ਐਸਮੰਡ ਐਲੋਕ ਨੂੰ ਉਨ੍ਹਾਂ ਦੇ ਪਸੰਦ ਦਾ ਭੋਜਨ ਖਵਾਇਆ ਗਿਆ। 1975 ‘ਚ ਰਿਟਾਇਰ ਹੋਣ ਮਗਰੋਂ ਉਨ੍ਹਾਂ ਨੇ ਕਿਸਾਨ ਵਜੋਂ ਕੰਮ ਕੀਤਾ ਅਤੇ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਉਹ ਪੌਸ਼ਟਿਕ ਭੋਜਨ ਹੀ ਖਾਂਦੇ ਹਨ। ਉਸ ਨੇ ਕਿਹਾ ਕਿ ਉਸ ਦੀ ਪਤਨੀ ਨੇ ਉਸ ਨੂੰ ਹਰ ਖੁਸ਼ੀ ਦਿੱਤੀ ਅਤੇ ਪਿਆਰ ਕਰਨ ਵਾਲਾ ਪਰਿਵਾਰ ਦਿੱਤਾ ਅਤੇ ਉਹ ਉਸ ਨੂੰ ਕਦੇ ਵੀ ਭੁੱਲ ਨਹੀਂ ਸਕਦਾ।

Be the first to comment

Leave a Reply