ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਏ ਡੋਨਾਲਡ ਟਰੰਪ

ਫੌਕਸ ਨਿਊਜ਼ ਦੇ ਮੁਤਾਬਕ, ਟਾਇਬ੍ਰਿੰਗ ਨੇ ਕਿਹਾ ਕਿ ਟਰੰਪ ਨੇ ਦੋ ਦੇਸ਼ਾਂ ਵਿਚ ਚੱਲ ਰਹੀ ਲੰਬੀ ਦੁਸ਼ਮਣੀ ਨੂੰ ਖਤਮ ਕਰਵਾਇਆ ਹੈ ਜੋ ਕਿਸੇਵੀ ਤਰ੍ਹਾਂ ਦੇ ਸ਼ਾਂਤੀ ਪੁਰਸਕਾਰ ਲਈ ਕਾਫੀ ਹੈ।ਕ੍ਰਿਸ਼ਚੀਅਨ ਤਾਇਬ੍ਰਿੰਗ ਨਾਰਵੇ ਦੀ ਸੰਸਦ ਵਿਚ ਚਾਰ ਵਾਰ ਤੋਂ ਮੈਂਬਰ ਹਨ ਅਤੇ ਨਾਟੋ ਦੀ ਸੰਸਦੀ ਅਸੈਂਬਲੀ ਦਾ ਵੀ ਹਿੱਸਾ ਹਨ। ਇੰਨਾ ਹੀ ਨਹੀਂ ਤਾਇਬ੍ਰਿੰਗ ਨੇ ਦਾਅਵਾ ਕੀਤਾ ਕਿ ਟਰੰਪ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚ ਜੰਮੂ-ਕਸ਼ਮੀਰ ਸਬੰਧੀ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦੇ ਵਿਚ ਦੁਸ਼ਮਣੀ ਖਤਮ ਕਰਨ ਅਤੇ ਉੱਤਰੀ ਕੋਰੀਆ ਦੇ ਵੱਲੋਂ ਪਰਮਾਣੂ ਹਥਿਆਰਾਂ ਦੇ ਮਾਮਲੇ ਨੂੰ ਸੁਲਝਾਉਣ ਦਾ ਕੰਮ ਕੀਤਾ ਹੈ।

ਗੌਰਤਲਬ ਹੈ ਕਿ ਇਸੇ ਸਾਲ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਇਸ ਨਾਮਜ਼ਦਗੀ ਨਾਲ ਉਹਨਾਂ ਨੂੰ ਚੋਣਾਂ ਵਿਚ ਫਾਇਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਨੋਬਲ ਦੇ ਸ਼ਾਂਤੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਭਾਵੇਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੋਵੇ, 2018 ਵਿਚ ਵੀ ਕਿਮ ਜੋਂਗ ਉਨ ਦੇ ਨਾਲ ਸੰਮੇਲਨ ਕਰਨ ‘ਤੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਭਾਵੇਂਕਿ ਉਦੋਂ ਟਰੰਪ ਨੂੰ ਇਹ ਸਨਮਾਨ ਨਹੀਂ ਮਿਲਿਆ ਸੀ।

Be the first to comment

Leave a Reply