ਕੈਨੇਡਾ : ਬਰੈਂਪਟਨ ‘ਚ ਲਾਪਤਾ ਹੋਇਆ ਪੰਜਾਬੀ, ਭਾਲ ‘ਚ ਲੱਗੀ ਪੁਲਸ

ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਇਕ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ ਹੈ। ਪੀਲ ਰੀਜ਼ਨਲ ਪੁਲਸ ਉਸ ਦੀ ਭਾਲ ‘ਚ ਲੱਗੀ ਹੋਈ ਹੈ। ਲਾਪਤਾ ਪੰਜਾਬੀ ਦਾ ਨਾਂ ਪੁਲਸ ਨੇ ਮਨਜੀਤ ਸਿੰਘ ਦੱਸਿਆ ਹੈ, ਜੋ ਕਿ 25 ਸਾਲਾ ਦਾ ਹੈ। ਪੁਲਸ ਮੁਤਾਬਕ ਮਨਜੀਤ ਸਿੰਘ ਨੂੰ ਬਰੈਂਪਟਨ ‘ਚ ਆਖਰੀ ਵਾਰ 13 ਮਈ ਦਿਨ ਬੁੱਧਵਾਰ ਨੂੰ ਬਰੈਮੀਲੀਆ ਰੋਡ ਅਤੇ ਪੀਟਰ ਰੋਬਟਨਸਨ ‘ਤੇ ਦੇਖਿਆ ਗਿਆ ਸੀ। ਮਨਜੀਤ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ 15 ਮਈ ਨੂੰ ਪੁਲਸ ਨੂੰ ਦਿੱਤੀ। ਮਨਜੀਤ ਦੇ ਲਾਪਤਾ ਹੋਣ ਦੀ ਰਿਪੋਰਟ ਮਿਲਣ ਮਗਰੋਂ ਪੁਲਸ ਉਸ ਦੀ ਭਾਲ ‘ਚ ਲੱਗੀ ਹੋਈ ਹੈ ਪਰ ਅਜੇ ਤੱਕ ਉਸ ਬਾਰੇ ਕੋਈ ਅਤਾ-ਪਤਾ ਨਹੀਂ ਲੱਗ ਸਕਿਆ।
ਪੀਲ ਰੀਜ਼ਨਲ ਪੁਲਸ ਨੇ ਮਨਜੀਤ ਦੀ ਭਾਲ ਲਈ ਸਥਾਨਕ ਲੋਕਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਪੁਲਸ ਨੇ ਮਨਜੀਤ ਬਾਰੇ ਦੱਸਦੇ ਹੋਏ ਕਿਹਾ ਕਿ ਉਹ 5 ਫੁੱਟ 7 ਇੰਚ ਲੰਬਾ ਅਤੇ ਉਸ ਦੀਆਂ ਅੱਖਾਂ ਭੂਰੀਆਂ ਹਨ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਨੀਲੇ ਰੰਗ ਦੀ ਪੱਗ ਬੰਨੀ ਹੋਈ ਸੀ ਅਤੇ ਸਫੈਦ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਪੁਲਸ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਮਨਜੀਤ ਸਿੰਘ ਬਾਰੇ ਕੋਈ ਵੀ ਜਾਣਕਾਰੀ ਮਿਲੇ, ਉਹ ਸਾਡੇ ਨਾਲ ਸੰਪਰਕ ਕਾਇਮ ਕਰਨ।

Be the first to comment

Leave a Reply