ਮਿਸੀਸਾਗਾ— ਬਰੈਂਪਟਨ ਦੇ 22 ਸਾਲਾ ਸਿੱਖ ਨੌਜਵਾਨ ਅਕਾਸ਼ ਸਿੱਧੂ ਤੇ ਮਿਸੀਸਾਗਾ ਦੇ ਜੌਸਫ ਟਰੋਂਗ ਦੀ ਚੋਣ ‘ਦਿ ਅਮੇਜ਼ਿੰਗ ਰੇਸ ਕੈਨੇਡਾ : ਹੀਰੋਜ਼ ਐੈਡਿਸ਼ਨ’ ਮੁਕਾਬਲੇ ਲਈ ਹੋਈ ਹੈ। ਜੋ ਕਿ 3 ਜੁਲਾਈ ਤੋਂ ਸ਼ੁਰੂ ਹੋਵੇਗਾ। ਸਿੱਖ ਨੌਜਵਾਨ ਅਕਾਸ਼ ਸਿੱਧੂ ਨੇ ਕਿਹਾ ਕਿ ਜਦੋਂ ਉਸ ਨੂੰ ਇਸ ਸਬੰਧੀ ਖਬਰ ਮਿਲੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਸ ਨੇ ਕਿਹਾ ਕਿ ਉਹ ਇਸ ਮੁਕਾਬਲੇ ‘ਚ ਹਿੱਸਾ ਲੈਣ ਲਈ ਕਾਫੀ ਉਤਸੁਕ ਹੈ। ਅਕਾਸ਼ ਤੇ ਜੌਸਫ ਦੋਵੇ ਹਾਈ ਸਕੂਲ ਤੋਂ ਹੀ ਇਕ ਦੂਜੇ ਦੇ ਚੰਗੇ ਦੋਸਤ ਹਨ। ਉਨ੍ਹਾਂ ਦੇ ਯਾਰਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆਪਣਾ ਨਾਨ-ਪਰਾਫਿਟ ਚੈਰਿਟੀ ਬਿਜਨੈਸ ਸ਼ੁਰੂ ਕਰ ਲਿਆ ਸੀ।
ਸਰੀ ਸਿਟੀ ਵੱਲੋਂ ਗੈਰ-ਕਾਨੂੰਨੀ ਉਸਾਰੀ ਖ਼ਿਲਾਫ਼ ਸਖ਼ਤ ਕਾਰਵਾਈ: ਤਿੰਨ ਹੋਰ ਘਰਾਂ ਦੇ ਟਾਈਟਲ ਤੇ ਨੋਟਿਸ ਦਾਇਰ
ਸਰੀ, ਬੀ.ਸੀ.- ਸੋਮਵਾਰ ਨੂੰ ਸਿਟੀ ਕੌਂਸਲ ਨੇ ਸਟਾਫ਼ ਨੂੰ ਸਰੀ ਦੀਆਂ ਤਿੰਨ ਜਾਇਦਾਦਾਂ ਦੇ ਟਾਈਟਲ ‘ਤੇ ਨੋਟਿਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿੱਥੇ ਲੋੜੀਂਦੇ ਪਰਮਿਟਾਂ ਤੋਂ ਬਿਨਾਂ ਵੱਡੇ


