ਮੋਹਿਤ ਹੀਰ, ਮਾਹਿਲਪੁਰ : ਪਿੰਡ ਸਾਰੰਗਵਾਲ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ। ਜਦੋਂ ਇਕ ਵਿਅਕਤੀ ਨੇ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਅੱਧੀ ਰਾਤ ਨੂੰ ਲੜਾਈ ਕਰਦਿਆਂ ਆਪਣੀ ਬਾਂਹ ਘਰ ਵਿਚ ਲੱਗੇ ਸ਼ੀਸ਼ੇ ਵਿਚ ਮਾਰ ਦਿੱਤੀ, ਜਿਸ ਨਾਲ ਉਸ ਦੇ ਬਾਹ ਦੀਆਂ ਨਸਾਂ ਬੂਰੀ ਤਰ੍ਹਾਂ ਕੱਟਣ ਨਾਲ ਉਸ ਦੀ ਮੌਤ ਹੋ ਗਈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਅਵਤਾਰ ਸਿੰਘ ਵਾਸੀ ਸਾਰੰਗਵਾਲ ਪਾਠੀ ਵਜੋਂ ਸੇਵਾ ਨਿਭਾ ਰਿਹਾ ਸੀ, ਉਸ ਦੀ ਪਤਨੀ ਕੁੱਝ ਦਿਨ ਪਹਿਲਾ ਵਿਦੇਸ਼ ਤੋਂ ਆਈ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕਥਿਤ ਤੌਰ ‘ਤੇ ਅਵਤਾਰ ਸਿੰਘ ਨੇ ਨਸ਼ੇ ਦੀ ਹਾਲਤ ਵਿਚ ਉਨਾਂ੍ਹ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਉਸ ਤੋਂ ਡਰਦਿਆਂ ਨੇ ਆਪਣੇ ਆਪ ਨੂੰ ਘਰ ਵਿਚ ਬੰਦ ਕਰਕੇ ਮੇਨ ਦਰਵਾਜ਼ੇ ਦੀ ਅੰਦਰੋ ਕੁੰਡੀ ਲਾ ਲਈ ਅਤੇ ਪਾਠੀ ਨੇ ਤੈਸ਼ ਵਿਚ ਆ ਕੇ ਦਰਵਾਜ਼ੇ ‘ਤੇ ਲੱਗੇ ਕੱਚ ਵਿਚ ਆਪਣੀ ਬਾਂਹ ਮਾਰ ਲਈ। ਜਿਸ ਨਾਲ ਉਸ ਦੇ ਬਾਂਹ ‘ਤੇ ਹੱਥ ਦੀਆਂ ਨਸ਼ਾ ਬੂਰੀ ਤਰ੍ਹਾਂ ਕੱਟ ਗਈਆਂ। ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ‘ਚ ਵਿਖੇ ਲਿਆਂਦਾ ਗਿਆ ਜਿਥੇ ਉਸ ਦੀ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਚੌਕੀ ਜੇਜੋਂ ਦੋਆਬਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਲਾਸ਼ ਕਬਜ਼ੇ ‘ਚ ਲੈ ਕੇ ਮਿ੍ਤਕ ਦੀ ਪਤਨੀ ਨਵਨੀਤ ਕੌਰ ਦੇ ਬਿਆਨਾਂ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਸਰੀ ਨੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਰਿਹਾਇਸ਼ੀ ਟੀਚੇ ਪੂਰੇ ਕੀਤੇ
13,800 ਤੋਂ ਵੱਧ ਨਵੇਂ ਘਰਾਂ ਨੂੰ ਦਿੱਤੀ ਮਨਜ਼ੂਰੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਆਪਣੇ ਰਿਹਾਇਸ਼ੀ ਟੀਚਿਆਂ ਤੋਂ ਵੱਧ ਪ੍ਰਾਪਤੀ ਹਾਸਲ ਕੀਤੀ ਹੈ। ਪਿਛਲੇ ਢਾਈ ਸਾਲਾਂ ਵਿੱਚ ਸ਼ਹਿਰ


