ਕੁਲਦੀਪ ਸਿੰਘ ਖਾਲਸਾ, ਲੋਹੀਆਂ ਖਾਸ : ਮੰਡ ਖੇਤਰ ਤੇ ਸਤਲੁਜ ਦਰਿਆ ਦੇ ਬੰਨ੍ਹ ਅੰਦਰ ਵਸੇ ਪਿੰਡ ਧੱਕਾ ਬਸਤੀ ਦਾ ਹੜ੍ਹ ਕਾਰਨ ਕਾਫੀ ਨੁਕਸਾਨ ਹੋਇਆ ਅਤੇ ਸ਼ੁੱਕਰਵਾਰ ਕਰੀਬ ਸ਼ਾਮ ਇਕ 40 ਸਾਲਾ ਰਮੇਸ਼ ਨਾਮ ਦਾ ਵਿਅਕਤੀ ਜੋ ਕਿਸ਼ਤੀ ‘ਤੇ ਚੜ੍ਹਨ ਸਮੇਂ ਪੈਰ ਤਿਲਕਣ ਕਾਰਨ ਡੂੰਘੇ ਪਾਣੀ ‘ਚ ਡਿੱਗ ਗਿਆ ਤੇ ਤੈਰਨਾ ਨਾ ਜਾਣਦਾ ਹੋਣ ਕਾਰਨ ਉਸ ਕੋਲੋਂ ਵਾਪਸ ਉਪਰ ਨਹੀਂ ਆਇਆ ਗਿਆ ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਜੱਦੋ-ਜਹਿਦ ਕਰਕੇ ਨੌਜਵਾਨ ਦੀ ਲਾਸ਼ ਦੀ ਭਾਲ ਕਰ ਲਈ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਰਮੇਸ਼ ਦੇ ਦੋ ਬੱਚੇ ਹਨ ਤੇ ਉਹ ਦਿਹਾੜੀਦਾਰੇ ਦਾ ਕੰਮ ਕਰਦਾ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਇਸ ਬੇਵਕਤੀ ਮੌਤ ਦੀ ਜ਼ਿੰਮੇਵਾਰ ਹੈ, ਕਿਉਂਕਿ ਸਾਡੇ ਕੋਲ ਨਾਂ ਤਾਂ ਕੋਈ ਚੰਗੀ ਕਿਸ਼ਤੀ ਹੈ ਅਤੇ ਨਾ ਹੀ ਬੰਨ੍ਹ ਦਾ ਪਾੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


