Ad-Time-For-Vacation.png

ਹੁਣ 150 ਸਾਲ ਤੱਕ ਜੀ ਸਕੇਗਾ ਇਨਸਾਨ, ਵਿਗਿਆਨੀਆਂ ਨੇ ਕੀਤੀ ਅਜਿਹੀ ਗੋਲੀ ਦੀ ਖੋਜ

ਪ੍ਰੋਫੈਸਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਡੇਢ ਸਾਲ ਪਹਿਲਾਂ ਇਹ ਗੋਲੀ ਲਈ ਸੀ, ਤੇ ਹੁਣ ਉਹ ਵੱਡੀ ਤੋਂ ਵੱਡੀ ਖੇਡ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।ਹੁਣ 150 ਸਾਲ ਤੱਕ ਜੀ ਸਕੇਗਾ ਇਨਸਾਨ, ਵਿਗਿਆਨੀਆਂ ਨੇ ਕੀਤੀ ਅਜਿਹੀ ਗੋਲੀ ਦੀ ਖੋਜ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਡੇਢ ਸਾਲ ਪਹਿਲਾਂ ਇਹ ਗੋਲੀ ਲਈ ਸੀ, ਤੇ ਹੁਣ ਉਹ ਵੱਡੀ ਤੋਂ ਵੱਡੀ ਖੇਡ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।ਅਜਿਹਾ ਕੋਈ ਇਨਸਾਨ ਨਹੀਂ, ਜੋ ਬੁੱਢਾ ਹੋਣਾ ਚਾਹੁੰਦਾ ਹੋਵੇ। ਜੇਕਰ ਤੁਸੀਂ ਵੀ ਸੋਚਦੇ ਹੋ ਕਿ ਹਮੇਸ਼ਾ ਜਵਾਨ ਰਹੋ ਤੇ ਤੁਹਾਡੀ ਉਮਰ ਵਧ ਜਾਵੇ, ਤਾਂ ਤੁਹਾਡੇ ਲਈ ਵੱਡੀ ਖ਼ੁਸ਼ਖ਼ਬਰੀ ਹੈ। ਇਕ ਨਵੀਂ ਤਕਨੀਕ ਦੀ ਖੋਜ ਕੀਤੀ ਗਈ ਹੈ। ਜਿਸ ਨਾਲ ਲੋਕ ਜਿਥੇ ਜਵਾਨ ਰਹਿਣਗੇ, ਉਥੇ 150 ਸਾਲ ਤੱਕ ਆਰਾਮ ਨਾਲ ਜੀ ਸਕਣਗੇ। ਦਰਅਸਲ, ਹਾਰਵਰਡ ਪ੍ਰੋਫੈਸਰ ਡੇਵਿਡ ਸਿਨਕਲੇਅਰ ਅਤੇ ਨਿਊ ਸਾਊਥ ਵੈਲਥ ਦੇ ਵਿਗਿਆਨੀਆਂ ਨੇ ਇਕ ਨਵੀਂ ਤਕਨੀਕ ਵਿਕਸਤ ਕੀਤੀ ਹੈ। ਜਿਸ ਦੀ ਮਦਦ ਨਾਲ ਤੁਸੀਂ ਬੜੀ ਹੌਲੀ ਹੌਲੀ ਬੁੱਢੇ ਹੋਵੋਗੇ। ਇਨ੍ਹਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਿਚ ਕੋਸ਼ਕਾਵਾਂ ਦੀ ਰੀਪ੍ਰੋਗਰਾਮਿੰਗ ਕੀਤੀ ਜਾਵੇਗੀ।
ਇਸ ਨਾਲ ਲੋਕਾਂ ਨੂੰ ਨਾ ਸਿਰਫ ਆਪਣੇ ਅੰਗਾਂ ਨੂੰ ਨਵੇਂ ਸਿਰੇ ਤੋਂ ਗ੍ਰੋਥ ਕਰਨ ਵਿਚ ਮਦਦ ਮਿਲੇਗੀ। ਬਲਕਿ ਪੈਰਾਲਾਇਜ਼ਡ ਲੋਕ ਫਿਰ ਚੱਲ ਸਕਣਗੇ। ਇਸ ਖੋਜ ਦਾ ਮਨੁੱਖ ਉਤੇ ਪ੍ਰੀਖਣ 2 ਸਾਲ ਵਿਚ ਸ਼ੁਰੂ ਹੋ ਜਾਵੇਗਾ। ਇਸ ਖੋਜ ਵਿਚ ਪਾਇਆ ਗਿਆ ਹੈ ਕਿ ਚੂਹਿਆਂ ਨੂੰ ਵਿਟਾਮਿਨ ਬੀ ਡੇਰਿਵੈਟਿਵ ਪਿਲਸ ਦੇ ਕੇ ਉਨ੍ਹਾਂ ਦਾ ਜੀਵਨ ਕਾਲ 10 ਫੀਸਦੀ ਵਧਾਇਆ ਜਾ ਸਕਦਾ ਹੈ। ਇਸ ਨਵੀਂ ਤਕਨੀਕ ਵਿਚ ਮਾਲੱਕਯੂਲ ਨਾਏਕੋਟਿਨਾਮਾਇਡ ਡਿਨੁਕਲੇਟਾਇਡ (ਡੀਏਐਨ) ਦਾ ਵਿਗਿਆਨ ਕੰਮ ਕਰਦਾ ਹੈ। ਇਹ ਮਾਨਵ ਸਰੀਰ ਵਿਚ ਊਰਜਾ ਪੈਦਾ ਕਰਨ ਲਈ ਸਹਾਈ ਮੰਨਿਆ ਜਾਂਦਾ ਹੈ। ਇਸ ਰਸਾਇਣ ਦਾ ਇਸਤੇਮਾਲ ਪਹਿਲਾਂ ਹੀ ਪਾਕਿਰਨਸਨ ਰੋਗ ਤੇ ਜੇਟ ਲੈਗ ਨਾਲ ਲੜਨ ਵਿਚ ਕੀਤਾ ਜਾ ਚੁੱਕਾ ਹੈ।
ਹੁਣ 150 ਸਾਲ ਤੱਕ ਜੀ ਸਕੇਗਾ ਇਨਸਾਨ, ਵਿਗਿਆਨੀਆਂ ਨੇ ਕੀਤੀ ਅਜਿਹੀ ਗੋਲੀ ਦੀ ਖੋਜ ਇਹ ਗੋਲੀ ਆਮ ਲੋਕਾਂ ਨੂੰ ਕਿਵੇਂ ਤੇ ਕਦੋਂ ਮਿਲੇਗੀ, ਰਿਪੋਰਟ ਮੁਤਾਬਕ 5 ਸਾਲ ਵਿਚ ਇਸ ਦਾ ਇਸਤੇਮਾਲ ਆਮ ਕਰ ਦਿੱਤਾ ਜਾਵੇਗਾ। ਇਸ ਦੀ ਕੀਮਤ ਇਕ ਕੱਪ ਕੌਫ਼ੀ ਜਿੰਨੀ ਹੈ। ਇਸ ਪ੍ਰੋਫੈਸਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਨੇ ਡੇਢ ਸਾਲ ਪਹਿਲਾਂ ਇਹ ਗੋਲੀ ਲਈ ਸੀ, ਤੇ ਹੁਣ ਉਹ ਵੱਡੀ ਤੋਂ ਵੱਡੀ ਖੇਡ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.