ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਹਿੰਦੂ ਆਗੂਆਂ ਵੱਲੋਂ ਸਿੱਖ ਕੌਮ ਨਾਲ ਧੋਖੇ ਫਰੇਬ ਕਰਨ ਅਤੇ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਭੁੱਲਕੇ ਕੇਵਲ ਆਪਣਾ ਹਿੰਦੂ ਮੁਲਕ ਬਣਾਉਣ ਦੇ ਅਮਲ ਜਾਰੀ ਹਨ। ਅਜਿਹੇ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹੇ ਧੋਖੇਬਾਜ਼ਾਂ ਦੇ ਤਿਰੰਗੇ ਝੰਡੇ ਲਹਿਰਾਉਣ ਦੇ ਦੁੱਖਦਾਇਕ ਅਮਲਾਂ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਹੁੰਦਾ ਹੈ।ਸ. ਮਾਨ ਨੇ ਕਿਹਾ ਕਿ ਜਿਸ ਤਿਰੰਗੇ ਝੰਡੇ ਲਈ ਸਭ ਹਿੰਦੂ ਆਗੂਆਂ ਦੇ ਪ੍ਰਭਾਵ ਥੱਲ੍ਹੇ ਗੁੰਮਰਾਹ ਹੋਏ ਸਿੱਖ ਝੰਡਾ ਚੜ੍ਹਾਉਣ ਦੀ ਰਸਮ ਕਰਨ ਜਾ ਰਹੇ ਹਨ ਜਾਂ ਇਨ੍ਹਾਂ ਸਮਾਗਮਾਂ ਵਿਚ ਸਾਮਿਲ ਹੋਣ ਜਾ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਤਿਰੰਗੇ ਝੰਡੇ ਦਾ ਪਹਿਲਾ ਰੰਗ ਜੋ ਭਗਵਾ ਹੈ, ਉਹ ਹਿੰਦੂਆਂ ਦਾ ਹੈ ਅਤੇ ਫਿਰ ਵਿਚਕਾਰ ਰੰਗ ਜੋ ਚਿੱਟਾ ਹੈ, ਉਹ ਜੈਨੀਆ ਦਾ ਹੈ ਅਤੇ ਜੋ ਅਸੋਕ ਚੱਕਰ ਹੈ, ਉਹ ਬੁੱਧ ਧਰਮ ਦਾ ਹੈ ਅਤੇ ਜੋ ਹਰਾ ਰੰਗ ਹੈ, ਉਹ ਮੁਸਲਮਾਨਾਂ ਦਾ ਹੈ। ਜਦੋਂ ਇਸ ਤਿਰੰਗੇ ਝੰਡੇ ਵਿਚ ਸਿੱਖਾਂ ਦਾ ਕੁਝ ਵੀ ਨਹੀਂ, ਫਿਰ ਸਿੱਖ ਕੌਮ ਜਾਂ ਸਿੱਖ ਵਿਦਿਆਰਥੀ, ਬੱਚੇ ਇਸ ਤਿਰੰਗੇ ਝੰਡੇ ਨੂੰ, ਜਿਸ ਨੇ 47 ਤੋਂ ਲੈਕੇ ਅੱਜ ਤੱਕ ਸਿੱਖ ਕੌਮ ਨੂੰ ਜ਼ਲਾਲਤ, ਨਮੋਸੀ ਤੋਂ ਇਲਾਵਾ ਕੁਝ ਨਹੀਂ ਦਿੱਤਾ, ਉਸ ਨੂੰ ਸਲਾਮ ਕਰਨ ਅਤੇ ਇਨ੍ਹਾਂ ਹਿੰਦੂਆਂ ਦੇ ਆਜ਼ਾਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਕਿਉਂ ਜਾਣਗੇ?ਇਸ ਦਿਨ ਸਾਡੇ ਨਾਲ ਹਿੰਦੂ ਆਗੂਆਂ ਨਹਿਰੂ, ਗਾਂਧੀ, ਪਟੇਲ ਨੇ ਧੋਖਾ ਕਰਕੇ ਸਾਡੇ ਵੱਲੋਂ ਦਿੱਤੀਆਂ ਕੁਰਬਾਨੀਆਂ ਦੇ ਬਿਨ੍ਹਾਂ ਤੇ ਆਪਣਾ ਆਜ਼ਾਦ ਹਿੰਦ ਮੁਲਕ ਬਣਾਇਆ ਸੀ।
ਸਰੀ ਨੇ ਪਾਣੀ ਦੀਆਂ ਪਾਬੰਦੀਆਂ ਵਿੱਚ ਲਚਕਤਾ ਵਧਾਉਣ ਲਈ ਬਾਇਲਾਅ ਵਿਚ ਸੋਧ ਕੀਤੀ
ਸਰੀ, ਬੀ.ਸੀ. – ਸੋਮਵਾਰ ਨੂੰ ਕੌਂਸਲ ਨੇ ਸਰੀ ਦੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ (Drinking Water Conservation Plan) ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ, ਤਾਂ ਜੋ ਪਾਣੀ ਸੰਭਾਲ


